Htv Punjabi
Punjab

ਜਿਹੜਾ ਗੋਲ ਨਾਲ ਨਹੀਂ ਹਾਰਿਆ, ਉਸ ਨੂੰ ਗੋਲੀ ਨਾਲ ਹਰਾ ਦਿੱਤਾ

ਪਟਿਆਲਾ : ਬੁੱਧਵਾਰ ਰਾਤ ਕਰੀਬ 10 ਵਜੇ ਪਟਿਆਲਾ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਨੇਪਾਲੀ ਢਾਬੇ ‘ਤੇ ਖਾਣਾ ਖਾਣ ਦੇ ਬਾਅਦ ਅਣਪਛਾਤੇ ਲੋਕਾਂ ਨੇ ਪਾਵਰਕਾਮ ਮੁਲਾਜ਼ਿਮ ਸਿਮਰਨਜੀਤ ਸਿੰੰਘ ਅਤੇ ਨੈਸ਼ਨਲ ਕਬੱਡੀ ਖਿਡਾਰੀ ਅਤੇ ਪਾਵਰਕਾਮ ਵਿੱਚ ਹੀ ਬਤੌਰ ਕਲਰਕਅਮਰੀਕ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ l ਪੁਲਿਸ ਨੇ ਜਾਂਚ ਦੇ ਬਾਅਦ ਲਾਸ਼ ਪਰਿਵਾਰ ਨੂੰ ਦੇਣ ਦੇ ਬਾਅਦ ਅਣਜਾਣ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ l
ਰੋਜ਼ ਦੀ ਤਰ੍ਹਾਂ ਸਿਮਰਨਜੀਤ ਅਤੇ ਅਮਰੀਕ ਸ਼ਾਮ ਨੂੰ ਪ੍ਰਤਾਪ ਨਗਰ ਇਲਾਕੇ ਵਿੱਚ ਵਾਲੀਬਾਲ ਖੇਡਣ ਗਏ ਸਨ l ਖੇਡ ਦੇ ਬਾਅਦ ਗਰਾਊਂਡ ਦੇ ਨਜ਼ਦੀਕ ਬਣੇ ਨਜ਼ਦੀਕ ਬਣੇ ਨੇਪਾਲੀ ਢਾਬੇ ‘ਤੇ ਦੋਨੋਂ ਖਾਣਾ ਖਾ ਲਿਆ ਕਰਦੇ ਸਨ l ਖਾਣਾ ਖਾ ਕੇ ਨਿਕਲੇ ਦੋਨਾਂ ‘ਤੇ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ l ਦੂਸਰੇ ਦਿਨ ਸਵੇਰੇ ਢਾਬੇ ਤੋਂ 50 ਮੀਟਰ ਦੂਰ ਦੋਨਾਂ ਦੀਆਂ ਲਾਸ਼ਾਂ ਮਿਲੀਆਂ l ਅਮਰੀਕ ਦੀ ਅੱਜ ਮੈਰਿਜ ਐਨੀਵਰਸਰੀ ਵੀ ਸੀ l ਉਸ ਦਾ ਵਿਆਹ 21 ਫਰਵਰੀ 2016 ਨੂੰ ਹੋਇਆ ਸੀ l ਪਤਨੀ ਇਸ ਸਮੇਂ ਮਲੇਰਕੋਟਲਾ 2 ਦੀ ਬੀਡੀਪੀਓ ਹੈ l ਸਿਮਰਨਜੀਤ ਸਿੰਘ ਪ੍ਰਤਾਪ ਨਗਰ ਪਾਂਡਵ ਗਲੀ ਅਤੇ ਅਮਰੀਕ ਮਜੀਠੀਆ ਇਨਕਲੇਵ ਦਾ ਰਹਿਣ ਵਾਲਾ ਸੀ l
ਹਸਪਤਾਲ ਵਿੱਚ ਮੌਜੂਦ ਅਮਰੀਕ ਦੇ ਮਾਸੜ ਸੁਖਵੰਤ ਸਿੰਘ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਦੇ ਮੁੰਡੇ ਦੀ ਮੌਤ ਹੋ ਗਹੀ ਸੀ l ਅਮਰੀਕ ਸੰਸਕਾਰ ‘ਤੇ ਆਇਆ ਸੀ ਅਤੇ ਮੈਨੂੰ ਕਹਿੰਦਾ ਸੀ ਕਿ ਭਾਈ ਤਾਂ ਚਲਿਆ ਗਿਆ ਹੁਣ ਮੇਰੀ ਵਾਰੀ ਹੈ l ਉਸ ਦੇ 6 ਮਹੀਨੇ ਬਾਅਦ ਹੀ ਅਮਰੀਕ ਦੀ ਹੱਤਿਆ ਦੀ ਬੁਰੀ ਖਬਰ ਸੁਣਨ ਨੂੰ ਮਿਲੀ l ਛੇ ਛੇ ਮਹੀਨੇ ਦੇ ਅੰਤਰ ਵਿੱਚ ਉਨ੍ਹਾਂ ਦੇ ਪਰਿਵਾਰ ਵਿੱਚ ਇਹ ਸੱਤਵੀਂ ਮੌਤ ਹੋ ਗਈ l
2003 ਵਿੱਚ ਅਮਰੀਕ ਆਤਮਾਰਾਮ ਕੁਮਾਰ ਸਭਾ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਆਇਆ l ਅਮਰੀਕ ਹਾਕੀ ਦਾ ਸ਼ੌਕੀਨ ਸੀ l ਇਸ ਦਾ ਜਦ ਕੋਚ ਹਰਦੇਵ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੂੰ ਸਕੂਲ ਦੀ ਟੀਮ ਵਿੱਚ ਲੈ ਕੇ ਆਇਆ l 11ਵੀਂ ਵਿੱਚ ਉਸ ਨੇ ਸਕੂਲ ਵਿੱਚ ਗੇਮ ਸਟਾਰਟ ਕੀਤੀ l ਉਹ ਹਮੇਸ਼ਾ ਪਿਤਾ ਨੂੰ ਯਾਦ ਕਰਦਾ ਰਹਿੰਦਾ ਸੀ l ਪਿਤਾ ਦੀ ਮੌਤ ਦੇ ਬਾਅਦ ਮਾਂ ਨੇ ਹੀ ਉਸ ਨੂੰ ਪਾਲਿਆ l ਇਸ ਕਾਰਨ ਉਹ ਹਰ ਗੱਲ ‘ਤੇ ਖੁਦ ਨੂੰ ਕਾਮਯਾਬ ਬਣਾਉਣ ਅਤੇ ਮਾਂ ਦਾਦਾ ਅਤੇ ਭੈਣ ਦਾ ਸਹਾਰਾ ਬਣਨ ਦੀ ਗੱਲ ਕਰਿਆ ਕਰਦਾ ਸੀ l ਸਕੂਲ ਦੇ ਸਮੇਂ ਖੇਡ ਦੇ ਦੌਰਾਨ ਕਈ ਵਾਰ ਮੈਚ ਅਖੀਰ ਤੱਕ ਫਸ ਜਾਂਦਾ ਸੀ l ਕੋਚ ਨੇ ਦੱਸਿਆ ਕਿ ਮੈਂ ਅਮਰੀਕ ਨੂੰ ਹੱਲਾ ਸ਼ੇਰੀ ਦਿੰਤਾ ਸੀ ਅਤੇ ਉਹ ਆਪਣੇ ਦਮ ‘ਤੇ ਗੋਲ ਕਰਕੇ ਟੀਮ ਨੂੰ ਜਿੱਤਾ ਦਿੰਦਾ ਸੀ l ਜਦ ਤੱਕ ਅਮਰੀਕ ਸਕੂਲ ਦੀ ਟੀਮ ਵਿੱਚ ਰਿਹਾ ਹਰ ਸਾਲ ਉਨ੍ਹਾਂ ਦੀ ਟੀਮ ਸਟੇਟ ਖੇਡਦੀ ਰਹੀ l ਅਮਰੀਕ ਦਾ ਮਨ ਪੜਾਈ ਤੋਂ ਜ਼ਿਆਦਾ ਗੇਮ ਵਿੱਚ ਲੱਗਦਾ ਸੀ l ਉਹ ਸਵੇਰੇ ਸ਼ਾਮ ਦੋ ਟਾਈਮ ਪ੍ਰੈਕਟਿਸ ਕਰਦਾ ਸੀ l ਕਲਾਸ ਵਿੱਚ ਨਾ ਵੀ ਆਵੇ ਤਾਂ ਵੀ ਗਰਾਊਂਡ ਵਿੱਚ ਸਭ ਤੋਂ ਪਹਿਲਾਂ ਹੁੰਦਾ ਸੀ ਅਤੇ ਗੇਮ ਖਤਮ ਹੋਣ ‘ਤੇ ਸਭ ਦੇ ਬਾਅਦ ਘਰ ਜਾਂਦਾ ਸੀ l ਪੜਾਈ ਨੂੰ ਲੈ ਕੇ ਮੈਂ ਹਮੇਸ਼ਾ ਉਸ ਨੂੱ ੜਾਂਟਦਾ ਸੀ ਅਤੇ ਹਰ ਵਾਰ ਉਸ ਦਾ ਇੱਕ ਹੀ ਜਵਾਬ ਹੁੰਦਾ ਸੀ, ਕੋਚ ਸਾਹਿਬ ਮੇਰਾ ਪੜਾਈ ਵਿੱਚ ਮਨ ਨਹੀਂ ਲੱਗਦਾ, ਮੈਂ ਤਾਂ ਹਾਕੀ ਨੂੰ ਉੱਚੇ ਲੈਵਲ ‘ਤੇ ਲੈ ਕੇ ਜਾਣਾ ਚਾਹੰੁਦਾ ਹਾਂ l ਇਹੀ ਨਹੀਂ ਅਮਰੀਕ ਨੇਕ ਦਿਲ ਅਤੇ ਮਜਾਕੀਆ ਵੀ ਸੀ l ਜਦ ਤੱਕ ਕਿਸੇ ਨਾਲ ਮਜਾਕ ਨਹੀਂ ਕਰ ਲੈਂਦਾ ਸੀ ਉਸ ਨੂੰ ਖਾਣਾ ਹਜ਼ਮ ਨਹੀਂ ਹੁੰਦਾ ਸੀ l ਖੇਡ ਦੇ ਮੈਦਾਨ ਤੋਂ ਹੀ ਉਹ ਸਕੂਲ ਤੋਂ ਕਾਲਜ ਗਿਆ l ਪੰਜਾਬੀ ਯੂਨੀਵਰਸਿਟੀ ਤੋਂ ਇੰਟਰਵਰਸਿਟੀ ਖੇਡਿਆ l ਇਸੀ ਖੇਡ ਦੇ ਹੁਨਰ ‘ਤੇ ਬਾਅਦ ਵਿੱਚ ਪਾਵਰਕਾਮ ਹਾਕੀ ਟੀਮ ਵਿੱਚ ਸਿਲੈਕਸ਼ਨ ਹੋਇਆ l ਤਦ ਤੋਂ ਉਹ ਪਾਵਰਕਾਮ ਦੀ ਟੀਮ ਤੋਂ ਹੀ ਖੇਡ ਰਿਹਾ ਸੀ l ਇਸੀ ਦੌਰਾਨ ਉਸ ਨੇ ਕਈ ਓਪਨ ਟੂਰਨਾਮੈਂਟ ਹੋਰ ਟੀਮਾਂ ਦੇ ਨਾਲ ਖੇਡੇ l ਹਾਲ ਹੀ ਵਿੱਚ ਪੰਜਾਬ ਟੀਮ ਦੇ ਗੁਜਰਾਤ ਵਿੱਚ ਹੋਏ ਮਾਸਟਰ ਗੇਮ ਵਿੱਚ ਗੋਲਡ ਮੈਡਲ ਲੈ ਕੇ ਮੁੜਿਆ ਸੀ l
ਸਿਮਰਨਜੀਤ ਸਿੰਘ ਦੇ ਚਾਚਾ ਦੇ ਮੁੰਡੇ ਨੇ ਦੱਸਿਆ ਕਿ ਉਹ ਤਿੰਨ ਭਾਈ ਸਨ ਅਤੇ ਸਾਰੇ ਬਿਜਲੀ ਬੋਰਡ ਵਿੱਚ ਹਨ l ਸਿਮਰਨਜੀਤ ਤੋਂ ਛੋਟੀ ਉਸਦੀ ਭੈਣ ਹੈ ਜਿਸ ਦਾ 2 ਸਾਲ ਪਹਿਲਾਂ ਵਿਆਹ ਹੋਇਆ l ਸਿਮਰਨਜੀਤ ਨੇ ਭੈਣ ਦਾ ਪਹਿਲਾਂ ਕਰਨ ਦੇ ਕਾਰਨ ਹੀ ਆਪਣਾ ਵਿਆਹ ਨਹੀਂ ਕਰਵਾਇਆ ਸੀ l ਹੁਣ ਪਰਿਵਾਰ ਦੇ ਲੋਕ ਉਸ ਦੇ ਲਈ ਕੁੜੀ ਦੇਖ ਰਹੇ ਸਨ l

Related posts

ਪੁਲਿਸ ਮੁਲਾਜ਼ਮ ਨੇ ਆਪਣੇ ਹੀ ਪੁਲਸੀਏ ਦੇ ਫੇਰ’ਤੀਆਂ ਡਾਂਗਾਂ

htvteam

ਬੇਸ਼ਰਮ ਮੁੰਡੇ ਬਾਹਰ ਥੜ੍ਹੀ ‘ਤੇ ਹੀ ਬਜ਼ੁਰਗ ਨਾਲ ਟੱਪ ਗਏ ਹੱਦਾਂ

htvteam

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ ਹੋਰ ਭੱਖਿਆ ,ਦੋਵਾਂ ਦੀ ਲੜਾਈ ‘ਚ ਸਾਹਮਣੇ ਆਇਆ ਸੰਨੀ ਮਾਲਟਨ

htvteam

Leave a Comment