Htv Punjabi
Punjab

ਤਸਕਰੀ ਅਤੇ ਕਰੱਪਸ਼ਨ ਦੇ ਦਾਗੀ ਮੁਲਾਜ਼ਿਮ ਹੁਣ ਨਹੀਂ ਕਰਨਗੇ ਪਬਲਿਕ ਡੀਲ ਦਾ ਕੰਮ

ਲੁਧਿਆਣਾ : ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਵਾਲੇ ਪੁਲਿਸ ਮੁਲਾਜ਼ਿਮ ਹੁਣ ਪਬਲਿਕ ਡੀਲੰਿਗ ਦਾ ਕੰਮ ਨਹੀਂ ਕਰਨਗੇ l ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸ਼ਖ਼ਤੀ ਦਿਖਾਉਂਦੇ ਹੋਏ ਵਿਭਾਗ ਨੂੰ ਹੁਕਮ ਜ਼ਾਰੀ ਕੀਤੇ ਹਨ ਅਤੇ ਸਾਰਿਆਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਇਸ ਨੂੰ ਫਾਲੋ ਕਰਨ l ਅਜਿਹਾ ਕਰਨ ਨਾਲ ਸਿਸਟਮ ਵਿੱਚ ਪਾਰਦਰਸ਼ਿਤਾ ਆਵੇਗੀ ਅਤੇ ਲੋਕਾਂ ਨੂੰ ਇਨਸਾਫ ਮਿਲੂਗਾ l
ਅੰਕੜਿਆਂ ਦੀ ਗੱਲ ਕਰੀਏ ਤਾਂ ਪੁਲਿਸ ਦੇ ਰਿਕਾਰਡ ਵਿੱਚ 150 ਦੇ ਕਰੀਬ ਇੱਕ ਮੁਲਾਜ਼ਿਮ ਹੈ, ਜਿਨ੍ਹਾਂ ‘ਤੇ ਨਸ਼ਾ ਤਸਕਰੀ, ਕਰਪੱਸ਼ਨ, ਮਾਰਕੁੱਟ ਅਤੇ ਹੋਰ ਪਰਚੇ ਦਰਜ ਹਨ l ਕੁਝ ਲੋਕ ਜ਼ੇਲ੍ਹ ਜਾ ਕੇ ਜ਼ਮਾਨਤ ‘ਤੇ ਬਾਹਰ ਹਨ ਅਤੇ ਡਿਊਟੀ ਜੁਆਇਨ ਕਰ ਚੁੱਕੇ ਹਨ l ਕਿਉਂਕਿ ਇਨ੍ਹਾਂ ਮਾਮਲਿਆਂ ਦੀ ਪੜਤਾਲ ਚੱਲ ਰਹੀ ਹੈ l ਪਬਲਿਕ ਡੀਲੰਿਗ ਕਰਨ ਵਿੱਚ ਜੇਕਰ ਕਿਸੀ ਦਾ ਇਨਵੈਸਟੀਗੇਸ਼ਨ ਕਰਾਂਗੇ ਤਾਂ ਇਸ ਨਾਲ ਕੇਸ ਪ੍ਰਭਾਵਿਤ ਹੋਵੇਗਾ ਅਤੇ ਲੋਕਾਂ ਦਾ ਪੁਲਿਸ ਦੇ ਪ੍ਰਤੀ ਰਵੱਈਆ ਠੀਕ ਨਹੀਂ ਰਹੇਗਾ l
ਇਸ ਸੰਬੰਧ ਵਿੱਚ ਕੁਝ ਪੁਲਿਸ ਮੁਲਾਜ਼ਿਮਾਂ ਦਾ ਰਿਕਾਰਡ ਤਾਂ ਪੁਲਿਸ ਦੇ ਕੋਲ ਹੈ ਪਰ ਕੁਝ ਦੇ ਬਾਰੇ ਵਿੱਚ ਉਨ੍ਹਾਂ ਨੂੰ ਪਤਾ ਨਹੀਂ l ਇਨੀਂ ਦਿਨੀਂ ਹਰ ਥਾਣਾ ਲੈਵਲ ‘ਤੇ ਆਪਣੇ ਆਪਣੇ ਮੁਲਾਜ਼ਿਮਾਂ ਦਾ ਰਿਕਾਰਡ ਤਿਆਰ ਕਰ ਭੇਜਣ ਦੇ ਲਈ ਕਿਹਾ ਗਿਆ ਹੈ l ਜਿਸ ਵਿੱਚ ਉਹ ਦੱਸਣ ਕਿ ਕਿਸ ਮੁਲਾਜ਼ਿਮ ‘ਤੇ, ਕਿਸ ਧਾਰਾ ਦੇ ਤਹਿਤ ਪਰਚਾ ਦਰਜ ਹੋਇਆ ਸੀ l ਇਸ ਸਮੇਂ ਉਹ ਥਾਣਾ ਵਿੱਚ ਕੀ ਕੰਮ ਕਰ ਰਿਹਾ ਹੈ l ਜੇਕਰ ਪਬਲਿਕ ਡੀਲੰਿਗ ਹੈ ਤਾਂ ਉਸ ਨੂੰ ਤੁਰੰਤ ਉੱਥੇ ਤੋਂ ਹਟਾਇਆ ਜਾਵੇ l ਇਨ੍ਹਾਂ ਮੁਲਾਜ਼ਿਮਾਂ ਨੂੰ ਪੁਲਿਸ ਲਾਈਨ ਜਾਂ ਫੇਰ ਇੰਟਰਨਲ ਕੰਮ ਦੇ ਲਈ ਰੱਖਿਆ ਜਾਵੇ l

Related posts

ਪਿਟਬੁੱਲ ਕੁੱਤੇ ਨੇ ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਦੀ ਲੱਤ ਪਾੜੀ, 10 ਮਿੰਟ ਬਾਅਦ ਬੱਚੇ ਨੇ ਜ਼ਬੜਾ ਫੜ ਕੇ ਖੁਦ ਨੂੰ ਬਚਾਇਆ

Htv Punjabi

ਜ਼ੀਰਾ ਵਿੱਚ ਸੜਕ ਕਿਨਾਰੇ ਖੜੇ ਟਰੱਕ ਵਿੱਚ ਬੇਕਾਬੂ ਕਾਰ ਵੱਜੀ, ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ

Htv Punjabi

ਸਰਕਾਰ ਤੋਂ ਅੱਕਿਆ ਆਹ ਬੰਦਾ ਚੜ੍ਹਿਆ ਟੈਂਕੀ ‘ਤੇ

htvteam

Leave a Comment