Htv Punjabi
Punjab

ਹੁਣ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਨੂੰ ਇਹ ਸੁਵਿਧਾ ਫਰੀ ਮਿਲੇਗੀ

ਲੁਧਿਆਣਾ : ਬਦਲਦੀ ਜੀਵਨ ਸ਼ੈਲੀ ਵਿੱਚ ਸਭ ਤੋਂ ਜ਼ਿਆਦਾ ਦਿਲ ਦੀ ਬਿਮਾਰੀਆਂ ਤੋਂ ਲੋਕ ਸ਼ਿਕਾਰ ਹੋ ਰਹੇ ਹਨ l ਪੰਜਾਬ ਵਿੱਚ ਹੀ ਹਰ ਸਾਲ 67000 ਤੋਂ ਜ਼ਿਆਦਾ ਲੋਕਾਂ ਦੀ ਜਾਨ ਦਿਲ ਦੀ ਬਿਮਾਰੀ ਕਾਰਨ ਚਲੀ ਜਾਂਦੀ ਹੈ l ਇੰਡੀਅਨ ਕੌਂਸਿਲ ਆਫ ਮੈਡੀਕਲ ਰਿਸਰਚ ਜੂਨ ਵਿੱਚ ਲੁਧਿਆਣਾ ਤੋਂ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕਰ ਰਹੀ ਹੈ l ਜਿਸ ਵਿੱਚ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਸਹਿਤ 10 ਜਗ੍ਹਾਂ ‘ਤੇ ਦਿਲ ਦਾ ਦੌਰਾ ਪੈਣ ‘ਤੇ ਜਾਨ ਬਚਣ ਦੇ ਲਈ ਦਿੱਤੇ ਜਾਣ ਵਾਲੀ ਇਲਾਚ ਦੀ ਸ਼ੁਰੂਆਤ ਕੀਤੀ ਜਾਵੇਗੀ l ਇਨ੍ਹਾਂ ਕੇਦਰਾਂ ਵਿੱਚ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਨੂੰ 30 ਤੋਂ 35 ਹਜ਼ਾਰ ਰੁਪਏ ਵਾਲਾ ਕਾਲਟ ਬਸਟਰ ਇੰਜੈਕਸ਼ਨ ਮਰੀਜ਼ਾਂ ਨੂੰ ਬਿਲਕੁਲ ਮੁਫਤ ਲਾਇਆ ਜਾਵੇਗਾ l ਜਿਸ ਤੋਂ ਗਰੀਬਾਂ ਨੂੰ ਕਾਫੀ ਰਾਹਤ ਮਿਲੇਗੀ l ਪ੍ਰੋਜੈਕਟ ਦੇ ਇੰਚਾਰਜ ਡੀਐਮਸੀ ਹੀਰੋ ਹਾਰਟ ਇੰਸਟੀਚਿਊਟ ਅਤੇ ਕਾਰਡੀਓਲੋਜਿਸਟ ਡਾਕਟਰ ਬਿਸ਼ਵ ਮੋਹਨ ਨੇ ਦੱਸਿਆ ਕਿ ਇਹ ਪ੍ਰੋਜੈਕਟ 25 ਕਰੋੜ ਦੀ ਲਾਗਤ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ l ਇਹ ਰਾਸ਼ੀ ਆਈਸੀਐਮਆਰ ਉਪੱਲਬਧ ਕਰਵਾ ਰਹੇ ਹਨ l ਕੁੱਲ 10 ਸੈਂਟਰ ਬਣਾਏ ਜਾਣੇ ਹਨ l ਇਸ ਦੇ ਲਈ ਸਿਹਤ ਵਿਭਾਗ ਅਤੇ ਐਨਜੀਓ ਦੀ ਵੀ ਮਦਦ ਲਈ ਜਾ ਰਹੀ ਹੈ l 7 ਸੈਂਟਰਾਂ ਦੀ ਜਗ੍ਹਾ ਨਿਰਧਾਰਿਤ ਹੋ ਗਈ ਹੈ ਸਿਰਫ 3 ਦੀ ਬਾਕੀ ਹੈ l ਅਪ੍ਰੈਲ ਤੋਂ ਇਨ੍ਹਾਂ ਸੈਂਟਰਾਂ ਵਿੱਚ ਸਟਾਫ ਦੀ 3 ਮਹੀਨੇ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਜਾਵੇਗੀ l ਉਨ੍ਹਾਂ ਨੇ ਕਲਾਟ ਬਸਟਰ ਇੰਜੈਕਸ਼ਨ ਈਸੀਜੀ ਮਸ਼ੀਨ ਡੀਫੀਬਰੀਲੇਟਰਸ ਆਦਿ ਵੀ ਮੁਹੱਈਆ ਕਰਵਾਈਆਂ ਜਾਣਗੀਆਂ l

Related posts

ਜਿਹੜਾ ਵਰਤੂ ਇਸ ਦਰੱਖਤ ਦੇ ਪੱਤੇ ਉਹ ਪੇਟ ਦੇ ਰੋਗਾਂ ਦੇ ਉਡਾਏਗਾ ਪਰਖੱਚੇ

htvteam

ਠਰਕੀ ਬਾਬੇ ਨੂੰ ਜਵਾਨ ਕੁੜੀ ਇੰਝ ਕਰਦੀ ਸੀ ਪ੍ਰੇਸ਼ਾਨ; ਬਾਬੇ ਦੀ ਕਰਤੂਤ ਦੇਖ ਥਾਣੇਦਾਰ ਵੀ ਹੋਇਆ ਹੈਰਾਨ

htvteam

ਦੇਸੀ ਘੀ ਨਾਲ ਪੁਰਾਣੀ ਤੋਂ ਪੁਰਾਣੀ ਬਦਹਜ਼ਮੀ ਨੂੰ ਜੜ੍ਹੋਂ ਕਰੋ ਖਤਮ

htvteam

Leave a Comment