Htv Punjabi
Punjab

ਮੈਂ ਚਾਹਾਂ ਤਾਂ 2 ਘੰਟੇ ਵਿੱਚ ਨੋਂਚ ਨੋਂਚ ਕੇ ਕੱਢ ਦਵਾਂ, ਹੱਥ ਜਾਂ ਉਂਗਲੀ ਰਹਿ ਗਈ ਤਾਂ ਫੇਰ

ਪੰਚਕੂਲਾ : ਇੱਥੋਂ ਦੇ ਸੈਕਟਰ 6 ਦੇ ਜਨਰਲ ਹਸਪਤਾਲ ਦੇ ਅੰਦਰ ਹੀ ਓਪੀਡੀ ਵਿੱਚ ਅਬਾਰਸ਼ਨ ਕਰਾਉਣ ਦੇ ਲਈ 20 ਹਜ਼ਾਰ ਰੁਪਏ ਦੀ ਡਿਮਾਂਡ ਕਰਨ ਵਾਲੀ ਡਾਕਟਰ ਦੇ ਘਰ ਦਾ ਦੂਜਾ ਵੀਡੀਓ ਸਾਹਮਣੇ ਆਇਆ ਹੈ l ਜਿੱਥੇ ਦਵਾਈ ਵੀ ਦਿੱਤੀ ਜਾਂਦੀ ਹੈ ਅਤੇ 5 ਹਜ਼ਾਰ ਰੁਪਏ ਦੇ ਲੈਣ ਦੇਣ ਵਾਲੀ ਗੱਲ ਵੀ ਹੁੰਦੀ ਹੈ l ਇਸ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਵੀ ਡਾਕਟਰ ਦੀ ਜ਼ੁਬਾਨ ਤੋਂ ਸੁਣਾਈ ਦਿੰਦੀ ਹੈ l
ਡਾਕਟਰ ਪੂਨਮ ਕਹਿੰਦੀ ਹੈ, ਮੈਂ ਚਾਹਾਂ ਤਾਂ 2 ਘੰਟੇ ਵਿੱਚ ਨੋਂਚ ਨੋਂਚ ਦੇ ਕੱਢ ਦਵਾਂ ਪਰ ਇੱਕ ਵੀ ਹੱਥ ਰਹਿ ਗਿਆ ਜਾਂ ਇੱਕ ਵੀ ਉਂਗਲ ਰਹਿ ਗਈ ਫੇਰ ਇੰਨਾ ਵੱਡਾ ਬੱਚਾ ਹੈ l ਇੱਧਰ, ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਡਾਕਟਰ ਪੂਨਮ ਨੂੰ ਸਸਪੈਂਡ ਕਰ ਦਿੱਤਾ ਹੈ l ਡੀਜੀ ਹੈਲਥ ਹਰਿਆਣਾ ਨੂੰ ਪੂਰੇ ਮਾਮਲੇ ਵਿੱਚ ਜਾਂਚ ਕਰਨ ਦੇ ਲਈ ਕਹਿ ਦਿੱਤਾ ਹੈ l ਪੂਰੇ ਮਾਮਲੇ ਵਿੱਚ 3 ਵੀਡੀਓ ਸਾਹਮਣੇ ਆਈਆਂ ਹਨ l ਇੱਕ ਵੀਡੀਓ ਵਿੱਚ ਸਿਵਿਲ ਸਰਜਨ ਪੰਚਕੂਲਾ ਦੇ ਕੋਲ ਗਈ ਹੈ l ਬਾਕੀ ਦੋ ਵੀਡੀਓ ਵਿੱਚ ਸਾਹਮਣੇ ਆਇਆ ਕਿ ਡਾਕਟਰ ਨੂੰ 8 ਹਜ਼ਾਰ ਰੁਪਏ ਦੇ ਵੀ ਦਿੱਤੇ ਹਨ l ਇਸ ਵਿੱਚ 3 ਹਜ਼ਾਰ ਰੁਪਏ ਇੱਕ ਵਾਰ ਅਤੇ 5 ਹਜ਼ਾਰ ਰੁਪਏ ਦੂਜੀ ਵਾਰ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ l 5 ਹਜ਼ਾਰ ਰੁਪਏ ਦੇਣ ਦੀ ਗੱਲ ਵੀ ਵੀਡੀਓ ਵਿੱਚ ਰਿਕਾਰਡ ਹੈ l ਇਹ ਵੀਡੀਓ ਡਾਕਟਰ ਦੇ ਘਰ ਦੀ ਦੱਸੀ ਜਾ ਰਹੀ ਹੈ l

Related posts

ਜਲਦੀ ਕਰੋ ਸਬਜ਼ੀ ਸੂਬਜ਼ੀ ਲੈ ਲਓ ਜਾ ਕੇ, ਆਹ ਸਰਕਾਰ ਨੇ ਮੰਡੀਆਂ ਵੀ ਕਰਤੀਆਂ ਬੰਦ

Htv Punjabi

ਔਰਤ ਨਾਲ ਸਬੰਧ ਬਣਾਕੇ ਫੋਟੋ ਵਾਇਰਲ ਕਰਨ ਦੀ ਦਿੱਤੀ ਧਮਕੀ, ਅਕੀ ਹੋਈ ਜਨਾਨੀ ਨੇ ਕਰਤਾ ਆਹ ਕੰਮ

Htv Punjabi

ਵੋਟਿੰਗ ਸ਼ੁਰੂ ਹੁੰਦੇ ਸਾਰ ਰਗੜਿਆ ਆਪ ਉਮੀਦਵਾਰ ?

htvteam

Leave a Comment