Htv Punjabi
Punjab

ਸਰਕਾਰੀ ਸਕੂਲ ਦੇ ਟੀਚਰ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤੀ ਛੇੜਛਾੜ

ਮੋਗਾ : ਪਿੰਡ ਤਲਵੰਡੀ ਭਗੇਰੀਆਂ ਦੇ ਸਰਕਾਰੀ ਸਕੂਲ ਵਿੱਚ ਇੱਕ ਟੀਚਰ ਕਈ ਦਿਨਾਂ ਤੋਂ 10ਵੀਂ ਦੀ ਵਿਦਿਆਰਥਣ ਨਾਲ ਛੇੜਛਾੜ ਕਰ ਰਿਹਾ ਸੀ l ਵਿਦਿਆਰਥਣ ਨੇ ਸਾਰੀ ਗੱਲ ਜਦੋਂ ਆਪਣੇ ਮਾਪਿਆਂ ਨੂੰ ਦੱਸੀ ਤਾਂ ਸਕੂਲ ਆ ਕੇ ਮਾਸਟਰ ਦੀ ਰੱਜ ਕੇ ਛਿੱਤਰ ਪਰੇਡ ਕੀਤੀ l ਸੂਚਨਾ ਮਿਲਣ ‘ਤੇ ਡੀਈਓ ਅਤੇ ਥਾਣਾ ਮੈਹਨਾਂ ਦੇ ਐਸਐਚਓ ਪਹੁੰਚੇ l ਬਾਅਦ ਵਿੱਚ ਦੋਨੋਂ ਪੱਖਾਂ ਨੇ ਇੱਕ ਦੂਜੇ ਦੇ ਖਿਲਾਫ ਪੁਲਿਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ l ਪੁਲਿਸ ਦਾ ਦਾਅਵਾ ਹੈ ਕਿ ਦੋਨੋਂ ਪੱਖਾਂ ਤੋਂ ਅਲੱਗ ਅਲੱਗ ਨਾਲ ਗੱਲ ਕਰਨ ‘ਤੇ ਵਿਦਿਆਰਥਣ ਨੇ ਕਿਹਾ ਕਿ ਉਸ ਨਾਲ ਛੇੜਛਾੜ ਨਹੀਂ ਹੋਈ ਹੈ ਉਸ ਦੇ ਰਿਸ਼ਤੇਦਾਰਾਂ ਨੂੰ ਗਲਤਫਹਿਮੀ ਹੋ ਗਈ ਸੀ l ਇਸ ਦੇ ਕਾਰਨ ਉਨ੍ਹਾਂ ਦੇ ਦੁਆਰਾ ਮਾਸਟਰ ਨਾਲ ਕੁੱਟ ਮਾਰ ਕੀਤੀ ਗਈ ਹੈ l ਉਸ ਨੇ ਮਾਸਟਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਉਣੀ ਹੈ l ਜਦਕਿ ਮਾਸਟਰ ਨੇ ਕਿਹਾ ਕਿ ਉਸ ਨੇ ਛੇੜਛਾੜ ਲਹੀ਼ ਕੀਤੀ ਅਤੇ ਹੱਥੋਪਾਈ ਦੀ ਵੀ ਕਾਰਵਾਈ ਨਹੀਂ ਕਰਾਉਣੀ ਹੈ l

Related posts

ਆਹ ਪਤਲੀ ਲੰਬੀ ਚੀਜ਼ ਦੇਖ ਚੋਰਾਂ ਦੀ ਵਿਗੜੀ ਨੀਅਤ

htvteam

ਯੂਥ ਅਕਾਲੀ ਦਲ ਅਤੇ ਬਸਪਾ ਨੇ ਡੀਜੀਪੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ

Htv Punjabi

ਪੰਜਾਬੀ ਮੁੰਡੇ ਵਿਦੇਸ਼ੀ ਲੋਕਾਂ ਨਾਲ ਸੋਸ਼ਲ ਮੀਡਿਆ ‘ਤੇ ਕਰਦੇ ਸੀ ਗੰਦੇ ਕੰਮ

htvteam

Leave a Comment