Htv Punjabi
Punjab

ਸ਼ਰਾਬ ਦੇ 10 ਰੁਪਏ ਨਾ ਦੇਣ ‘ਤੇ ਸੂਏ ਮਾਰ ਮਾਰ ਕੇ ਕੀਤਾ ਅਜਿਹਾ ਹਾਲ

ਅੰਮ੍ਰਿਤਸਰ : ਗੁਮਟਾਲਾ ਵਿੱਚ ਸ਼ਰਾਬ ਪੀਣ ਦੇ ਬਾਅਦ 10 ਰੁਪਏ ਨਾ ਦੇਣ ‘ਤੇ ਗੁੱਸੇ ‘ਚ ਆਏ ਤਸਕਰਾਂ ਨੇ ਸ਼ਖ਼ਸ਼ ਦੀ ਸੂਏ ਮਾਰ ਮਾਰ ਕੇ ਹੱਤਿਆ ਕਰ ਦਿੱਤੀ l ਇਸ ਦੇ ਬਾਅਦ ਮੁਲਜ਼ਮਾਂ ਨੇ ਉਸ ਵਿਅਕਤੀ ਨੂੰ ਮੋਢੇ ‘ਤੇ ਚੁੱਕ ਕੇ ਘਰ ਤੱਕ ਵੀ ਛੱਡ ਆਉਂਦਾ l ਘਰਵਾਲਿਆਂ ਨੂੰ ਕਿਹਾ ਕਿ ਸ਼ਰਾਬ ਜ਼ਿਆਦਾ ਪੀ ਰੱਖੀ ਹੈ ਸੰਭਾਲੋ ਇਸ ਨੂੰ l ਘਰਵਾਲਿਆਂ ਨੇ ਦੇਖਿਆ ਤਾਂ ਉਹ ਖੂਨ ਨਾਲ ਲਿਬੜਿਆ ਸੀ l ਮ੍ਰਿਤਕ ਦੀ ਪਹਿਚਾਣ ਗੁਰਮੇਜ ਸਿੰਘ ਉਰਫ ਗੇਜਾ ਦੇ ਰੂਪ ਵਿੱਚ ਹੋਈ ਹੈ l ਮ੍ਰਿਤਕ ਦੇ ਘਰਵਾਲਿਆਂ ਨੇ ਆਲੇ ਦੁਆਲੇ ਦੇ ਸੀਸੀਟੀਵੀ ਵੀ ਦੇਖੀਆਂ, ਜਿਸ ਵਿੱਚ ਸਾਫ ਆ ਰਿਹਾ ਸੀ ਕਿ ਕੁਝ ਨੌਜਵਾਨਾਂ ਨੇ ਗੇਜਾ ਨੂੰ ਮੋਢੇ ‘ਤੇ ਚੁੱਕਿਆ ਹੋਇਆ ਹੈ l ਉਹ ਪੂਰੀ ਤਰ੍ਹਾਂ ਬੇਹੋਸ਼ ਸੀ l ਰਿਸ਼ਤੇਦਾਰਾਂ ਨੇ ਇਸ ਦੀ ਸ਼ਿਕਾਇਤ ਐਤਵਾਰ ਨੂੰ ਚੌਂਕੀ ਗੁਮਟਾਲਾ ਨੂੰ ਵੀ ਕੀਤੀ, ਪਰ ਪੁਲਿਸ ਨੇ ਸਿਰਫ 174 ਦੀ ਕਾਰਵਾਈ ਕੀਤੀ l ਸੋਮਵਾਰ ਨੂੰ ਗੁੱਸੇ ਵਿੱਚ ਆਏ ਇਲਾਕਾ ਵਾਸੀਆਂ ਨੇ ਗੁਮਟਾਲਾ ਬਾਈਪਾਸ ਚੌਂਕ ਦਾ ਘਿਰਾਓ ਕੀਤਾ l ਇਸ ਦੇ ਬਾਅਦ ਪੁਲਿਸ ਨੇ ਮੁਲਜ਼ਮ ਤਰਸੇਮ ਸਿੰਘ, ਪ੍ਰਿੰਸ, ਨੋਨੀ, ਬੱਬੀ ਅਤੇ ਸਾਬਾ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ l ਘਰਵਾਲਿਆਂ ਦੇ ਅਨੁਸਾਰ ਮੁਲਜ਼ਮ ਇਲਾਕੇ ਵਿੱਚ ਨਸ਼ੇ ਵੇਚਦੇ ਹਨ l ਗੁਰਮੇਜ ਦੇ ਭਾਈ ਪੰਨੂੰ ਨੇ ਦੱਸਿਆ ਕਿ ਐਤਵਾਰ ਨੂੰ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਕਾਰਵਾਈ ਨਹੀਂ ਕੀਤੀ ਗਈ l ਥਾਣਾ ਕੰਟੋਨਮੈਂਟ ਦੇ ਮੁਖੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ l

Related posts

ਇਸ਼ਕ ‘ਚ ਅੰਨਾ ਮੁੰਡਾ ਕੁੜੀ ਨੂੰ ਲੈ ਗਿਆ ਘਰੋਂ ਭਜਾ ਕੇ ਕੁੜੀ ਨਿਕਲੀ ਵਿਆਹੀ ਹੋਈ ਹੋ ਗਿਆ ਕੋਰਟ ‘ਚ ਹੰਗਾਮਾ

htvteam

ਹੁਣ ਪ੍ਰਾਈਵੇਟ ਹਸਪਤਾਲਾਂ ਵਾਂਗ ਹੋਏਗੀ ਸਰਕਾਰੀ ਹਸਪਤਾਲਾਂ ਅੰਦਰ ਲੁੱਟ, ਸਰਕਾਰ ਨੇ ਦੇਤੀ ਖੁੱਲ੍ਹ

Htv Punjabi

ਆਪ MLA ਦੀ ਪਤਨੀ ਦੀ ਫੇਸਬੁੱਕ ਤੇ ਆਹ ਕਿਵੇਂ ਦੀਆਂ ਵੀਡੀਓ ਚੱਲ ਰਹੀਆਂ ਨੇ

htvteam

Leave a Comment