Htv Punjabi
Uncategorized

ਇੱਕ ਮਾਰਚ ਤੋਂ ਇੱਥੇ ਹੋਵੇਗਾ ਬੱਸਾਂ ਅਤੇ ਟਰੇਨਾਂ ਵਿੱਚ ਆਣਾ ਜਾਣਾ ਸਭ ਦੇ ਲਈ ਮੁਫਤ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਦਿੱਲੀ ਵਿੱਚ ਔਰਤਾਂ ਦੇ ਲਈ ਸਾਰਵਜਨਿਕ ਬੱਸਾਂ ਵਿੱਚ ਸਫ਼ਰ ਕਰਨਾ ਮੁਫਤ ਹੈ, ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ l ਪਰ ਕੀ ਤੁਸੀਂ ਜਾਣ ਦੇ ਹੋ ਕਿ ਦੁਨੀਆਂ ਵਿੱਚ ਇੱਕ ਅਜਿਹਾ ਦੇਸ਼ ਵੀ ਹੈ, ਜਿਹੜਾ ਅਗਲੇ ਮਹੀਨੇ ਤੋਂ ਸਾਰੇ ਨਾਗਰਿਕਾਂ ਲੇ ਲਈ ਟਰੇਨ ਜਾਂ ਬੱਸਾਂ ਵਿੱਚ ਆਣਾ ਜਾਣ ਮੁਫਤ ਕਰ ਦੇਵੇਗਾ l ਤੁਹਾਨੂੰ ਜਾਣ ਕੇ ਹੈਰਾਨੀ ਤਾਂ ਹੋ ਹੀ ਰਹੀ ਹੋਵੇਗੀ ਪਰ ਇਹ ਬਿਲਕੁਲ ਸੱਚ ਹੈ l ਅਜਿਹਾ ਕਰਨ ਵਾਲਾ ਦੇਸ਼ ਦੁਨੀਆਂ ਦਾ ਪਹਿਲਾ ਦੇਸ਼ ਹੋਵੇਗਾ l
ਇਸ ਦੇਸ਼ ਦਾ ਨਾਮ ਹੈ, ਲਗਜ਼ਮਬਰਗ, ਜਿਹੜਾ ਯੂਰੋਪ ਦਾ ਸੱਤਵਾਂ ਸਭ ਤੋਂ ਛੋਟਾ ਪਰ ਅਮੀਰ ਦੇਸ਼ ਹੈ l ਇੱਥੇ ਇੱਕ ਮਾਰਚ 2020 ਤੋਂ ਟਰੇਨ, ਟਰਾਮ ਅਤੇ ਬੱਸਾਂ ਵਿੱਚ ਆਣ ਜਾਣ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ l ਦੇਸ਼ ਦੇ ਨਾਗਰਿਕਾਂ ਦੇ ਲਈ ਪਰਿਵਹਿਨ ਦੀਆਂ ਇਹ ਸਾਰੀਆਂ ਸੁਵਿਧਾਵਾਂ ਮੁਫਤ ਹੋਣਗੀਆਂ ਅਤੇ ਸਿਰਫ ਦੇਸ਼ ਦੇ ਨਾਗਰਿਕਾਂ ਦੇ ਲਈ ਹੀ ਨਹੀਂ ਬਲਕਿ ਇਸ ਤੋਂ ਲਗਜ਼ਮਬਰਗ ਵਿੱਚ ਆਉਣ ਵਾਲੇ ਸੈਲਾਨੀਆਂ ਦਾ ਵੀ ਫਾਇਦਾ ਹੋਵੇਗਾ l
ਦਰਅਸਲ, ਸਾਲ 2018 ਦੇ ਅੰਤ ਵਿੱਚ ਜੇਵੀਅਰ ਬੇਟਲ ਨੇ ਲਕਜ਼ਮਬਰਗ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸ਼ਪਥ ਲਈ ਸੀ l ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਪਬਲਿਕ ਟਰਾਂਸਪੋਰਟ ਨੂੰ ਮੁਫਤ ਕਰ ਦੇਣਗੇ l ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਫੈਸਲੇ ਤੋਂ ਲਕਜ਼ਮਬਰਗ ਦੇ ਕਰੀਬ 6 ਲੱਖ ਵਾਸੀਆਂ 1,75,000 ਸੀਮਾ ਪਾਰ ਦੇ ਮਜ਼ਦੂਰਾਂ ਅਤੇ ਇੱਥੇ ਆਉਣ ਵਾਲੇ ਸਾਲਾਨਾ 12 ਲੱਖ ਸੈਲਾਨੀਆਂ ਨੂੰ ਫਾਇਦਾ ਹੋਵੇਗਾ l
ਲਕਜ਼ਮਬਰਗ ਵਿੱਚ ਸਾਰਵਜਨਿਕ ਪਰਿਵਹਿਨ ਨੂੰ ਮੁਫਤ ਕਰਨ ਦੇ ਪਿੱਛੇ ਭੀੜਭਾੜ ਘੱਟ ਕਰਨਾ ਜਾਂ ਵਾਤਾਵਰਨ ਦੀ ਦਿਸ਼ਾ ਸੁਧਾਰਨਾ ਮੁੱਖ ਮਕਸਦ ਹੈ l ਇਸ ਦੇ ਇਲਾਵਾ ਇਸ ਦਾ ਮਕਸਦ ਅਮੀਰਾਂ ਅਤੇ ਗਰੀਬਾਂ ਦੇ ਵਿੱਚ ਵੱਧਦੀ ਖਾਈ ਨੂੰ ਵੀ ਪਾੜਨਾ ਹੈ l ਦਰਅਸਲ, ਯੂਰੋਪੀ ਸੰਘ ਦੇ ਸਾਰੇ ਦੇਸ਼ਾਂ ਦੇ ਮੁਕਾਬਲੇ ਇੱਥੇ ਪ੍ਰਤੀ ਵਿਅਕਤੀ ਕਾਰਾਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੈ l ਲਕਜ਼ਮਬਰਗ ਵਿੱਚ 60 ਫੀਸਦੀ ਤੋਂ ਜ਼ਿਆਦਾ ਲੋਕ ਦਫਤਰ ਜਾਣ ਦੇ ਲਈ ਆਪਣੀ ਕਾਰ ਦਾ ਇਸਤੇਮਾਲ ਕਰਦੇ ਹਨ l ਸਿਰਫ 17 ਫੀਸਦੀ ਲੋਕ ਹੀ ਸਾਰਵਜਨਿਕ ਪਰਿਵਹਿਨ ਦੇ ਸਾਧਨਾਂ ਦਾ ਇਸਤੇਮਾਲ ਕਰਦੇ ਹਨ l
ਹਾਲਾਂਕਿ ਲਕਜ਼ਮਬਰਗ ਵਿੱਚ ਸਾਰਵਜਨਿਕ ਪਰਿਵਿਹਨ ‘ਤੇ ਪਹਿਲਾਂ ਤੋਂ ਭਾਰੀ ਸਬਸਿਡੀ ਹੈ l ਦੋ ਘੰਟੇ ਦੇ ਸਫਰ ਦੀ ਕੀਮਤ ਇੱਥੇ ਦੋ ਯੂਰੋ ਯਾਨੀ ਕਰੀਬ 155 ਰੁਪਏ ਅਤੇ ਪੂਰੇ ਦਿਨ ਦੇ ਲਈ ਸੈਕਿੰਡ ਕਲਾਸ ਦੀ ਕੀਮਤ ਚਾਰ ਯੂਰੋ ਯਾਨੀ ਕਰੀਬ 312 ਰੁਪਏ ਹੈ l ਪਰ 20 ਸਾਲ ਤੱਕ ਦੇ ਵਿਦਿਆਰਥੀ ਵਿਦਿਆਰਥਣਾਂ ਦੇ ਲਈ ਇਹ ਸਰਕਾਰ ਨੇ ਮੁਫਤ ਟਰਾਂਸਪੋਰਟ ਦੀ ਸੁਵਿਧਾ ਦੇ ਰੱਖੀ ਹੈ l

Related posts

ਰਿਸ਼ਤੇਦਾਰ ਦੀ ਕੋਰੋਨਾ ਨਾਲ ਹੋਈ ਮੌਤ ‘ਤੇ ਅੰਤਿਮ ਸੰਸਕਾਰ ਮੌਕੇ ਪਾਈ ਸੀ ਪੀਪੀਈ ਕਿੱਟ, ਦੇਖੋ ਕੋਵੇਂ 2 ਹੋਰਾਂ ਦੀ ਉੱਥੇ ਈ ਹੋਈ ਮੌਤ!

Htv Punjabi

ਮਹਾਰਾਜ ਦਲੀਪ ਸਿੰਘ ਦਾ ਵਿਕ ਜਾਵੇਗਾ ਮਹਿਲ, ਕੀਮਤ ਸੁਣ ਕੇ ਹੌਸ਼ ਉੱਡਣਾ ਲਾਜ਼ਮੀ!

htvteam

ਸੜਕ ਕੰਡੇ ਖੜ੍ਹੇ 2 ਟਰੱਕਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਤਲਾਸ਼ੀ ਲੈਣ ਤੇ ਪੁਲਿਸ ਵਾਲਿਆਂ ਦੀਆਂ ਨਕਲੀਆਂ ਚੀਕਾਂ

Htv Punjabi

Leave a Comment