Htv Punjabi
Punjab

ਗੈਂਗਸਟਰ, ਡਰੱਗਸ ਅਤੇ ਪੋਰਨ ਫਿਲਮਾਂ ‘ਤੇ ਬੈਨ ਜਾਰੀ ਰਹੇਗਾ

ਚੰਡੀਗੜ੍ਹ : ਪੰਜਾਬ ਵਿੱਚ ਗੈਂਗਸਟਰ, ਡਰੱਗਸ ਅਤੇ ਪੋਰਨ ਫਿਲਮਾਂ ‘ਤੇ ਬੈਨ ਹੈ ਅਤੇ ਰਹੇਗਾ l ਇਨ੍ਹਾਂ ਨੂੰ ਕਿਸੇ ਨੂੰ ਵੀ ਪ੍ਰਮੋਟ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ l ਮੰਗਲਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਜ਼ੀਰੋ ਆਵਰ ਦੇ ਦੌਰਾਨ ਕਾਂਗਰਸ ਵਿਧਾਇਕ ਗੁਰਕੀਰਤ ਕੋਟਲੀ ਦੇ ਚੁੱਕੇ ਸਵਾਲ ਵਿੱਚ ਜਵਾਬ ਵਿੱਚ ਕਹੀ l ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਸੈਂਸਰ ਬੋਰਡ ਨੂੰ ਇਸ ਸੰਬੰਧ ਵਿੱਚ ਲਿਖਿਆ ਹੈ ਕਿ ਅਜਿਹੀ ਫਿਲਮਾਂ ਦੇ ਪੰਜਾਬ ਵਿੱਚ ਪ੍ਰਦਰਸ਼ਨ ਦੀ ਇਜ਼ਾਜ਼ਤ ਨਾ ਦਿੱਤੀ ਜਾਵੇ l ਉੱਥੇ ਹੀ ਮੁੱਖਮੰਤਰੀ ਨੇ ਕਿਹਾ ਕਿ ਇੰਡੀਅਨ ਆਈਡਲ ਦੇ ਵਿਜੇਤਾ ਬਠਿੰਡਾ ਦੇ ਸੰਨੀ ਦੇ ਪਰਿਵਾਰ ਨੂੰ ਸਰਕਾਰ ਆਰਥਿਕ ਮਦਦ ਦੇਵੇਗੀ l
ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਰਾਜ ਵਿੱਚ ਟਰਾਂਸਪੋਰਟ ਮਾਫੀਆ ਹਾਵੀ ਹੈ l ਸੂਬੇ ਦੇ ਬੱਸ ਸਟੈੱਡ ‘ਤੇ ਪ੍ਰਾਈਵੇਟ ਬੱਸਾਂ ਨੂੰ ਸਵਾਰੀਆਂ ਚੁੱਕਣ ਦੇ ਲਈ 9 ਹੋਰ ਸਰਕਾਰੀ ਬੱਸਾਂ ਸਰਫ 2 ਮਿੰਟ ਦਿੱਤੇ ਜਾ ਰਹੇ ਹਨ l ਇਸ ਲਈ ਸਰਕਾਰੀ ਬੰਸਾਂ ਘਾਟੇ ਵਿੱਚ ਜਾ ਰਹੀਆਂ ਹਨ l ਦਿੱਲੀ ਏਅਰਪੋਰਟ ਤੱਕ ਵੀ ਸਰਕਾਰੀ ਵਾਲਵੋ ਨਹੀਂ ਜਾ ਪਾ ਰਹੀਆਂ ਹਨ ਜਦਕਿ ਬਾਦਲ ਪਰਿਾਰ ਅਤੇ ਹੋਰ ਬੱਸਾਂ ਇੱਥੇ ਆਸਾਨੀ ਨਾਲ ਪਹੁੰਚ ਰਹੀਆਂ ਹਨ l ਇਸ ਦੇ ਲਈ ਸਰਕਾਰ ਨੂੰ ਠੋਸ ਨੀਤੀ ਬਣਾਉਣੀ ਚਾਹੀਦੀ l
ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕੇਂਦਰ ਐਮਐਸਪੀ ਖਤਮ ਕਰਨ ਦਾ ਪੰਜਾਬ ਸਰਕਾਰ ਨੂੰ ਵਰੋਧ ਕਰਨਾ ਚਾਹੀਦਾ ਹੈ l ਮੀਟਿੰਗ ਕਰਕੇ ਇੱਕ ਪੇਸ਼ਕਸ਼ ਪਾਸ ਕਰ ਕੇਂਦਰ ਨੂੰ ਭੇਜਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰਕਾਰ ‘ਤੇ 51,000 ਕਰੋੜ ਰੁਪਏ ਦਾ ਸਾਲਾਨਾ ਵਿੱਤੀ ਬੋਝ ਪਵੇਗਾ l
ਆਪ ਵਿਧਾਇਕ ਸਰਵਜੀਤ ਕੌਰ ਮਾਨੂਕੇ ਨੇ ਕਿਹਾ ਕਿ ਸੂਬੇ ਤੋਂ ਕਈ ਕੁੜੀਆਂ ਵਿਦੇਸ਼ ਜਾ ਕੇ ਪੈਸਾ ਕਮਾਉਣ ਦੇ ਚੱਕਰ ਵਿੱਚ ਫਰਜ਼ੀ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਰਹੀਆਂ ਹਨ l ਜੋ ਕੁੜੀਆਂ ਵੀਡੀਓ ਬਣਾ ਕੇ ਪਾ ਦਿੰਦੀਆਂ ਹਨ ਉਨ੍ਹਾਂ ਦੀ ਤਾਂ ਫੇਰ ਵੀ ਮਦਦ ਹੋ ਜਾਂਦੀ ਹੈ ਪਰ ਬਹੁਤ ਅਜਿਹੀਆਂ ਕੁੜੀਆਂ ਜਿਨ੍ਹਾਂ ਦੇ ਮਾਮਲੇ ਸਾਹਮਣੇ ਨਹੀਂ ਆਉਂਦੇ ਹਨ l ਇਸ ਲਈ ਸਰਕਾਰ ਨੂੰ ਅਜਿਹੇ ਝਾਂਸਾ ਦੇਣ ਵਾਲੇ ਏਜੰਟਾ ਦੇ ਖਿਲਾਫ ਠੋਸ ਕਾਰਵਾਈ ਵਾਲੀ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ l

Related posts

ਚੋਰਾਂ ਨੇ ਮੋਬਾਈਲ ਦੀ ਦੁਕਾਨ ‘ਚ ਚੋਰੀ ਕਰਨ ਦਾ ਕੱਢ ਲਿਆ ਨਵਾਂ ਹੀ ਫੰਡਾ, ਦੇਖੋ ਕਿਵੇਂ ਕਰਤਾ ਦੁਕਾਨਦਾਰ ਦਾ ਕੁੰਡਾ

Htv Punjabi

ਆਹ ਬੰਦਾ ਡੇਅਰੀ ਵੇਚਣ ਨੂੰ ਸੀ ਤਿਆਰ ਫੇਰ ਹੋਇਆ ਦੇਸੀ ਨੁਸਕੇ ਦਾ ਕਮਾਲ

htvteam

ਘੁੰਮਣ ਵਾਲੇ ਪਾਰਕ ਚ ਮੁੰਡੇ ਕੁੜੀਆਂ ਨੇ ਲਾ’ਹੀ ਸ਼+ਰਮ

htvteam

Leave a Comment