Htv Punjabi
Punjab

ਦਿੱਲੀ ਦੰਗਿਆਂ ਦੀ ਜਾਂਚ ਲਈ ਸ਼੍ਰੀ ਅਕਾਲ ਤਖਤ ਨੇ ਬਣਾਈ ਕਮੇਟੀ

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੰਗਿਆਂ ਦੀ ਜਾਂਚ ਦੇ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ l ਇਹ ਕਮੇਟੀ ਦਿੱਲੀ ਵਿੱਚ ਹਾਲ ਦੇ ਦੰਗਿਆਂ ਦੇ ਵਿੱਚ ਸਿੱਖਾਂ ਦੀ ਸੰਪਤੀ ਦੇ ਨੁਕਸਾਨ ਦੀ ਜਾਂਚ ਕਰੇਗੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਰਿਪੋਰਟ ਦੇਵੇਗੀ l
ਇਸ ਕਮੇਟੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਵਕੀਲ ਐਚਐਸ ਫੂਲਕਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ, ਅਲਪ ਸੰਖਿਅਕ ਆਯੋਗ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਡੀਐਸਜੀਪੀਸੀ ਦੀ ਵਾਈਸ ਚੇਅਰਪਰਸਨ ਬੀਬੀ ਰਣਜੀਤ ਕੌਰ ਦੇ ਨਾਲ ਨਾਲ ਤਾਲਮੇਲ ਦੇ ਲਈ ਡੀਐਸਜੀਪੀਸੀ ਦੇ ਮਹਾਂਸਚਿਵ ਹਰਮੀਤ ਸਿੰਘ ਖਾਲਸਾ ਨੂੰ ਸ਼ਾਮਿਲ ਕੀਤਾ ਗਿਆ ਹੈ l
ਜੱਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਮੇਟੀ ਦੰਗਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ ਅਤੇ ਉੱਥੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰੂਗੀ l ਦੰਗਿਆਂ ਵਿੱਚ ਸਿੱਖਾਂ ਦੀ ਸੰਪਤੀ ਦਾ ਕਿੰਨਾ ਨੁਕਸਾਨ ਹੋਇਆ, ਇਸ ਦੀ ਰਿਪੋਰਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੇਵੇਗੀ l ਇਹ ਕਮੇਟੀ ਪ੍ਰਭਾਵਿਤ ਲੋਕਾਂ ਨੂੰ ਪੰਥਕ ਮਰਿਆਦਾ ਦੇ ਅਨੁਸਾਰ ਮਦਦ ਵੀ ਉੱਪਲਬਧ ਕਰਾਵੇਗੀ l ਕਮੇਟੀ ਦੇ ਮੈਂਬਰ ਦੋਨਾਂ ਪੱਖਾਂ ਦੇ ਲੋਕਾਂ ਵਿੱਚ ਸ਼ਾਂਤੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨਗੇ l

Related posts

ਦੇਖੋ ਕਿਸ ਨੇ ਲੈ ਲਿਆ ਬਹੁਤ ਹੀ ਵੱਡਾ ਫੈਸਲਾ

htvteam

ਕਰਫ਼ਿਊ ਤੇ ਤਾਲਾਬੰਦੀ ਸਬੰਧੀ ਕੈਪਟਨ ਸਰਕਾਰ ਦਾ ਹੁਣ ਤੱਕ ਦਾ ਸਭ ਤੱਕ ਦਾ ਸਭ ਤੋਂ ਵੱਡਾ ਐਲਾਨ

Htv Punjabi

ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਰਾਜਪਾਲ ਦਾ ਵੱਡਾ ਐਕਸ਼ਨ

htvteam

Leave a Comment