Htv Punjabi
Punjab

ਓਪਨ ਕੋਰਟ ਵਿੱਚ ਖੁਲ੍ਹੇਗੀ ਮਜੀਠੀਆ ਦੇ ਡਰੱਗ ਕਨੈਕਸ਼ਨ ਨਾਲ ਜੁੜੀ ਸੀਲਬੰਦ ਰਿਪੋਰਟ

ਚੰਡੀਗੜ੍ਹ : ਪੰਜਾਬ ਦੇ ਹਜ਼ਾਰਾਂ ਕਰੋੜ ਦੇ ਡਰੱਗ ਕਾਰੋਬਾਰ ਦੇ ਮਜੀਠੀਆ ਕਨੈਕਸ਼ਨ ਨੂੰ ਲੈ ਕੇ ਸੌਂਪੀ ਗਈ ਰਿਪੋਰਟ ਹੁਣ 20 ਮਾਰਚ ਨੂੰ ਓਪਨ ਕੋਰਟ ਵਿੱਚ ਖੋਲ੍ਹੀ ਜਾਵੇਗੀ l ਹਾਈਕੋਰਟ ਨੇ ਕਿਹਾ ਕਿ ਡਰੱਗ ਪੰਜਾਬ ਦੀ ਵੱਡੀ ਸਮੱਸਿਆ ਹੈ ਅਤੇ ਇਸ ਕੇਸ ਨੂੰ ਹੁਣ ਲਟਕਣ ਨਹੀਂ ਦਿੱਤਾ ਜਾਵੇਗਾ l
ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਅਜੈ ਤਿਵਾਰੀ ਦੀ ਵਿਸ਼ੇਸ਼ ਬੈਂਚ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹੁਕਮ ਦੇ ਦਿੱਤੇ ਹਨ ਕਿ ਏਲੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਲੀਡਰਸ਼ਿਪ ਵਿੱਚ ਬਣੀ ਐਸਟੀਐਫ ਨੇ ਹੁਣ ਤੱਕ ਕੀ ਜਾਂਚ ਕੀਤੀ ਹੈ ਅਤ ਕੀ ਕਾਰਵਾਈ ਹੋਈ ਹੈ, ਇਸ ਦੀ ਪੂਰੀ ਜਾਣਕਾਰੀ 20 ਮਾਰਚ ਨੂੰ ਹਾਈਕੋਰਟ ਵਿੱਚ ਸੌਂਪੀ ਜਾਵੇ l ਹਾਈਕੋਰਟ ਇਸ ਜਾਣਕਾਰੀ ਅਤੇ ਹੁਣ ਤੱਕ ਦਿੱਤੀ ਗਈ ਰਿਪੋਰਟ ਨੂੰ ਆਧਾਰ ਬਣਾ ਕੇ ਕੇਸ ਦਾ ਨਿਪਟਾਰਾ ਕਰੇਗਾ l ਨਾਲ ਹੀ ਹਾਈਕੋਰਟ ਨੇ ਹੁਕਮ ਦੇ ਦਿੱਤੇ ਹਨ ਕਿ ਮਈ 2018 ਨੂੰ ਪੰਜਾਬ ਦੇ ਡਰੱਗ ਮਾਫੀਆ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਰਿਸ਼ਤਿਆਂ ਦੀ ਜਾਂਚ ਕਰ ਐਸਟੀਐਫ ਨੇ ਹਾਈਕੋਰਟ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਸ ‘ਤੇ ਈਡੀ ਨੇ ਵੀ ਜਾਂਚ ਕਰ ਕੇ ਸੀਲਬੰਦ ਰਿਪੋਰਟ ਹਾਈਕੋਰਟ ਨੂੰ ਦੇ ਦਿੱਤੀ ਹੈ, ਦੋਨੋਂ ਰਿਪੋਰਟ ਹੁਣ 20 ਮਾਰਚ ਨੂੰ ਕੋਰਟ ਵਿੱਚ ਖੋਲੀਆਂ ਜਾਣਗੀਆਂ l ਇਸ ਤੋਂ ਪਹਿਲਾਂ ਹਾਈਕੋਰਟ ਨੇ ਪੁੱਛਿਆ ਸੀ ਕਿ ਕੀ ਮਜੀਠੀਆ ਨੂੰ ਕੇਸ ਵਿੱਚ ਪਾਰਟੀ ਬਣਾਇਆ ਹੈ l ਇਸ ‘ਤੇ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਕਿਹਾ ਕਿ ਹੁਣ ਤੱਕ ਨਹੀਂ ਪਰ ਕੋਰਟ ਚਾਹੇ ਤਾਂ ਮਜੀਠੀਆ ਨੂੰ ਪਾਰਟੀ ਬਣਾ ਸਕਦਾ ਹੈ l ਅਗਲੀ ਸੁਣਵਾਈ ‘ਤੇ ਇਹ ਸੀਲਬੰਦ ਰਿਪੋਰਟ ਓਪਨ ਕੋਰਟ ਵਿੱਚ ਖੋਲ੍ਹੇ ਜਾਣ ਦੇ ਹੁਕਮ ਦੇ ਦਿੱਤੇ ਹਨ l
ਐਸਐਸਪੀ ਰਾਜਜੀਤ ਹੁੰਦਲ ਮਾਮਲੇ ਦੀ ਸੀਲਬੰਦ ਰਿਪੋਰਟ ਵੀ ਖੋਲੀ ਜਾਵੇਗੀ
ਮਜੀਠੀਆ ਮਾਮਲੇ ਤੋਂ ਇਲਾਵਾ ਐਨਡੀਪੀਐਸ ਕੇਸ ਵਿੱਚ ਫਸੀ ਮੋਗਾ ਦੇ ਤਤਕਾਲੀਨ ਐਸਐਸਪੀ ਰਾਜਜੀਤ ਸਿੰਘ ਹੁੰਦਲ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਵਿੱਚ ਵਿਵਾਦ ਮਾਮਲੇ ਵਿੱਚ ਡੀਜੀਪੀ ਸਿਧਾਰਥ ਚੱਟੋਉਪਾਧਿਆਏ ਦੀ ਐਸਆਈਟੀ ਦੁਆਰਾ ਸੌਂਪੀ ਸੀਲਬੰਦ ਰਿਪੋਰਟ ਵੀ ਹੁਣ ਅਗਲੀ ਸੁਣਵਾਈ ‘ਤੇ ਖੋਲੀ ਜਾਵੇਗੀ l ਰਾਜਜੀਤ ਹੁੰਦਲ ਵੀ ਇਸ ਰਿਪੋਰਟ ਨੂੰ ਜਲਦੀ ਤੋਂ ਜਲਦੀ ਖੋਲਣ ਦੀ ਮੰਗ ਕਰ ਚੁੱਕੇ ਹਨ l
ਇਹ ਹੈ ਪੂਰਾ ਮਾਮਲਾ :
ਪੰਜਾਬ ਦੇ ਸਾਬਕਾ ਡੀਜੀਪੀ ਜ਼ੇਲ੍ਹ ਸ਼ਸ਼ੀਕਾਂਤ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਤਤਕਾਲੀਨ ਚੀਫ ਜਸਟਿਸ ਸੰਜੈ ਕਿਸ਼ਨ ਕੌਲ ਦੇ ਨਾਮ ਪੱਤਰ ਭੇਜ ਕੇ ਦੱਸਿਆ ਸੀ ਕਿ ਪੰਜਾਬ ਦੇ 70 ਪ੍ਰਤੀਸ਼ਤ ਨੌਜਵਾਨ ਡਰੰਗਸ ਦੇ ਆਦੀ ਹਨ l ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਇੰਨਾ ਵੱਧ ਗਿਆ ਹੈ ਕਿ ਇਸ ਵਿੱਚ ਰਾਜਨੇਤਾ ਅਤੇ ਪੁਲਿਸ ਦੇ ਕੁਝ ਅਧਿਕਾਰੀ ਸ਼ਾਮਿਲ ਹਨ l ਚੋਣ ਪ੍ਰਚਾਰ ਦੇ ਦੌਰਾਨ ਵੀ ਡਰੰਗਸ ਦੇ ਕਾਰੋਬਾਰ ਵਿੱਚ ਕਮਾਇਆ ਪੈਸਾ ਲਾਇਆ ਜਾ ਰਿਹਾ ਹੈ l ਕੁਝ ਰਾਜਨੇਤਾਵਾਂ ਅਤੇ ਪੁਲਿਸ ਅਧਿਕਾਰੀਆਂ ਦੀ ਸਹਿ ਦੇ ਕਾਰਨ ਹੀ ਪੁਲਿਸ ਵੱਡੇ ਡਰੱਗਸ ਮਾਫੀਆ ਨੂੰ ਨਹੀਂ ਫੜ ਸਕੀ l ਸ਼ਸੀਕਾਂਤ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਨੇਤਾਵਾਂ ਅਤੇ ਪੁਲਿਸ ਅਧਿਕਾਰੀਆਂ ਦੀ ਸੂਚੀ ਦਿੱਤੀ ਸੀ ਜਿਹੜੇ ਇਸ ਕਾਰੋਬਾਰ ਵਿੱਚ ਸ਼ਾਮਿਲ ਹਨ l ਸਰਕਾਰ ਦੁਆਰਾ ਕੋਈ ਕਾਰਵਾਈ ਨਹੀਂ ਕੀਤੇ ਜਾਣ ‘ਤੇ ਸ਼ਸ਼ੀਕਾਂਤ ਨੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਇਸ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ l

Related posts

ਪੰਜਾਬ ਤੋਂ ਦਿੱਲੀ ਤੱਕ ਫੈਲਿਆ ਹੋਇਆ ਸੀ ਸੈਕਸ ਰੈਕੇਟ, ਇੰਝ ਹੋਇਆ ਪਰਦਾਫਾਸ਼

Htv Punjabi

21ਵੇਂ ਜਨਮ ਦਿਨ ‘ਤੇ ਦੋਸਤਾਂ ਨੇ ਮੁੰਡੇ ਨੂੰ ਤੋਹਫ਼ੇ ‘ਚ ਦਿੱਤੀ ਮੌਤ; ਦੇਖੋ ਵੀਡੀਓ

htvteam

ਪੁਲਿਸ ਵੱਲੋ ਡੱਲੇਵਾਲ ਨੂੰ ਦੇਖੋ ਕਿੱਥੇ ਕੀਤਾ ਸ਼ਿਫਟ, ਦੇਖੋ ਤਸਵੀਰਾਂ

htvteam

Leave a Comment