Htv Punjabi
Punjab

ਰਿਵਾਲਵਰ ਸਾਫ ਕਰਦੇ ਸਮੇਂ ਖੁਦ ਨੂੰ ਲੱਗੀ ਗੋਲੀ, ਮੌਤ

ਮੁਕਤਸਰ : ਨਜ਼ਦੀਕੀ ਪਿੰਡ ਕੋਟਲੀ ਸੰਘਰ ਵਿੱਚ ਇੱਕ ਵਿਅਕਤੀ ਦੁਆਰਾ ਘਰ ਵਿੱਚ ਰਿਵਾਲਵਰ ਸਾਫ ਕਰਦੇ ਸਮੇਂ ਗੋਲੀ ਚੱਲਣ ਨਾਲ ਮੌਤ ਹੋ ਗਈ l ਮਿਲੀ ਜਾਣਕਾਰੀ ਦੇ ਅਨੁਸਾਰ ਜਸਵਿੰਦਰ ਸਿੰਘ ਘਰ ਵਿੱਚ ਇੱਕਲਾ ਸੀ ਅਤੇ ਇਸ ਦੌਰਾਨ ਚੱਲਣ ਦੀ ਆਵਾਜ਼ ਸੁਣਾਈ ਦਿੱਤੀ l ਜਿਸ ‘ਤੇ ਆਲੇ ਦੁਆਲੇ ਦੇ ਲੋਕਾਂ ਨੇ ਆ ਕੇ ਦੇਖਿਆ ਤਾਂ ਜਸਵਿੰਦਰ ਸਿੰਘ ਦੇ ਮੱਥੇ ‘ਤੇ ਖੂਨ ਵਹਿ ਰਿਹਾ ਸੀ l ਇਸ ਦੌਰਾਨ ਜਦ ਪਰਿਵਾਰ ਵਾਲਿਆਂ ਨੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ l
ਦੇਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ l ਡੀਐਸਪੀ ਤਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਪਾਰਟੀ ਜਸਵਿੰਦਰ ਸਿੰਘ ਦੀ ਲਾਸ਼ ਲੈਣ ਦੇ ਲਈ ਰਵਾਨਾ ਹੋ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ l

Related posts

ਸਿੰਮੀ ਮਹੰਤ ਨੇ ਦਫਤਰ ਦਾ ਕੀਤਾ ਉਦਘਾਟਨ ,ਉਪਰੰਤ ਕਿੰਨਰ ਨੇ ਬੰਨ੍ਹਿਆ ਰੰਗ

htvteam

MLA ਦੀ ਗ੍ਰਿਫਤਾਰੀ ਦਾ ਅਸਲ ਸੱਚ ਆਇਆ ਸਾਹਮਣੇ !

htvteam

ਆਪ MLA ਦੀ ਆਡੀਓ ਨੈੱਟ ਤੇ ਹੋਈ ਲੀਕ, ਦੇਖੋ ਕੀ ਕਰ ਰਹੇ ਸੀ ਗੱਲਾਂ

htvteam

Leave a Comment