Htv Punjabi
Punjab

ਮੁਕਤਸਰ ਵਿੱਚ ਇਸ ਚੀਜ਼ ਦਾ ਵਾਸਤਾ ਦੇ ਕੇ ਰਾਹਗੀਰਾਂ ਨੂੰ ਲੁੱਟਣ ਵਾਲੀਆਂ 9 ਕੁੜੀਆਂ ਗ੍ਰਿਫਤਾਰ

ਮੁਕਤਸਰ ; ਸੁੰਨਸਾਨ ਜਗ੍ਹਾ ‘ਤੇ ਖੜ੍ਹੀ ਹੋ ਕੇ ਆਣ ਜਾਣ ਵਾਲੇ ਵਾਹਨ ਸਵਾਰਾਂ ਨੂੰ ਗੁੰਮਰਾਹ ਕਰ ਕੇ ਪੈਸੇ ਠੱਗਣ ਵਾਲੀਆਂ 9 ਕੁੜੀਆਂ ਦੇ ਇੱਕ ਗਿਰੋਹ ਨੂੰ ਸੋਮਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ l ਡੀਐਸਪੀ ਬਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 8 ਤੋਂ 10 ਔਰਤਾਂ ਰਾਹਗੀਰਾਂ ਨੂੰ ਪੈਂਫਲੈਟ ਦਿਖਾ ਕੇ ਧੋਖੇ ਦੇ ਨਾਲ ਉਨ੍ਹਾਂ ਤੋਂ ਰੁਪਏ ਵਸੂਲ ਰਹੀਆਂ ਹਨ l ਇਨ੍ਹਾਂ ਦੀ ਉਮਰ 18 ਤੋਂ 25 ਸਾਲ ਹੈ.ਲੜਕੀਆਂ ਬੁੱਢਾ ਗੁੱਜਰ ਰੋਡ ‘ਤੇ ਬਾਂਸਲ ਪੈਲੇਸ ਦੇ ਨੇੜੇ ਖੜ੍ਹੀਆਂ ਹੋ ਕੇ ਲੋਕਾਂ ਨੂੰ ਪੈਂਫਲੇਟ ਦਿਖਾ ਕੇ ਧੋਖੇ ਨਾਲ ਪੈਸੇ ਵਸੂਲ ਰਹੀਆਂ ਸਨ l ਇਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਖਿਲਾਫ ਧਾਰਾ 420, 120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ l ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਪਿੰਡ ਬਮਾਨੁਰ ਨਾਲ ਜੁੜੀਆਂ ਕੁੜੀਆਂ ਮੁਕਤਸਰ ਜ਼ਿਲ੍ਹੇ ਦੀ ਅਲੱਗ ਅਲੱਗ ਸੜਕਾਂ ‘ਤੇ ਨਾਕਾਬੰਦੀ ਕਰ ਗਰੀਬੀ ਦਾ ਵਾਸਤਾ ਦੇ ਕੇ ਰਾਹਗੀਰਾਂ, ਟਰੱਕ ਅਤੇ ਕਾਰਾਂ ‘ਤੇ ਸਵਾਰ ਲੋਕਾਂ ਨੂੰ ਰੋਕ ਲੈਂਦੀਆਂ ਸਨ l ਇਸ ਦੇ ਲਈ ਬਕਾਇਦਾ ਉਨ੍ਹਾਂ ਨੇ ਪੈਂਫਲੇਟ ਵੀ ਛਪਵਾਏ ਹੋਏ ਸਨ l ਕੁੜੀਆਂ ਪਰਿਵਾਰ ਦੇ ਗਰੀਬ ਹੋਣ ਅਤੇ ਛੋਟੇ ਬੱਚਿਆਂ ਦੀ ਦੇਖਭਾਲ ਜਾਂ ਇਲਾਜ ਦੇ ਲਈ ਪੈਸਿਆਂ ਦੀ ਮੰਗ ਕਰਦੀਆਂ ਸਨ ਅਤੇ ਕਈ ਵਾਰ ਤਾਂ ਉਹ ਗੱਡੀ ਚਾਲਕ ਨੂੰ ਇੱਕਲਾ ਦੇਖ ਕੇ ਲਿਫਟ ਵੀ ਲੈ ਲੈਂਦੀਆਂ ਸਨ ਅਤੇ ਉਸ ਦੇ ਨਾਲ ਵਾਲੀਆਂ ਦੂਜੀਆਂ ਕੁੜੀਆਂ ਉਸ ਦਾ ਵੀਡੀਓ ਬਣਾ ਲੈਂਦੀਆਂ ਸਨ ਅਤੇ ਇਸ ਦੇ ਬਾਅਦ ਉਹ ਉਸ ਗੱਡੀ ਚਾਲਕ ਨੂੰ ਵੀਡੀਓ ਦਿਖਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀਆਂ ਸਨ ਅਤੇ ਉਨ੍ਹਾਂ ਤੋਂ ਪੈਸੇ ਵਸੂਲ ਕਰਦੀਆਂ ਸਨ l

Related posts

ਇੱਥੋਂ ਦੇ ਹਰ ਪਿੰਡ ਵਿੱਚ ਤੈਨਾਤ ਹੋਵੇਗਾ ਇੱਕ ਇੱਕ ਪੁਲਿਸ ਮੁਲਾਜ਼ਿਮ

Htv Punjabi

ਕ੍ਰੈਡਿਟ ਦੇ ਚੱਕਰਾਂ ਦੇ ਵਿੱਚ ਕੀ ਕਰ ਬੈਠੇ

htvteam

ਪੇਟ ‘ਚੋਂ ਗੈਸ-ਤੇਜ਼ਾਬ ਖਤਮ ਕਰਨ ਦਾ ਦੁਨੀਆ ਦਾ ਸਭ ਤੋਂ ਜ਼ਬਰਦਸਤ ਘਰੇਲੂ ਨੁਸਕਾ

htvteam

Leave a Comment