ਅੰਮ੍ਰਿਤਸਰ : ਇੱਕ ਹੋਟਲ ਵਿੱਚ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ l ਔਰਤ ਦੀ ਪਹਿਚਾਣ ਮੀਨੂ ਵਾਸੀ ਪਿੰਡ ਸੁਲਤਾਨਵਿੰਡ ਦੇ ਰੂਪ ਵਿੱਚ ਹੋਈ ਹੈ.ਆਪਣਾ ਕੰਮ ਖਤਮ ਕਰਕੇ ਉਹ ਐਤਵਾਰ ਰਾਤ ਹੋਟਲ ਵਿੱਚ ਪਹੁੰਚੀ ਸੀ l ਜਦੋਂ ਅਗਲੇ ਦਿਨ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਿਆ ਤਾਂ ਹੋਟਲ ਦੇ ਮੁਲਾਜ਼ਿਮ ਨੇ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਾ ਆਉਣ ਦੇ ਬਾਅਦ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਉਸ ਦੀ ਲਾਸ਼ ਪਈ ਹੋਈ ਸੀ l ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਦੱਸ ਦਈਏ ਕਿ ਮ੍ਰਿਤਕ ਆਪਣੇ ਕਿਸੇ ਦੋਸਤ ਦਾ ਜਨਮਦਿਨ ਸੈਲੀਬਰੇਟ ਕਰਕੇ ਆਈ ਸੀ l
