Htv Punjabi
Punjab

ਗੋਦ ਲਈ ਕੁੜੀ ਤੋਂ ਕਰਵਾਉਂਦਾ ਸੀ ਇਹ ਕੰਮ ‘ਤੇ ਬਦਲ ‘ਚ ਦਿੰਦਾ ਸੀ ਆਹ

ਮੋਗਾ : ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜਨਾਂ ਦੀ ਅਦਾਲਤ ਨੇ ਗੋਦ ਲਈ ਹੋਈ ਕੁੜੀ ਦੇ ਨਾਲ ਕੁਕਰਮ ਕਰਨ ਵਾਲੇ ਦੋਸ਼ੀ ਪਿਤਾ ਨੂੰ 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ l ਜ਼ੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ 1 ਸਾਲ ਹੋਰ ਜੇਲ੍ਹ ਕੱਟਣੀ ਪਵੇਗੀ l ਜਾਣਕਾਰੀ ਦੇ ਅਨੁਸਾਰ ਥਾਣਾ ਬਧਨੀ ਕਲਾਂ ਖੇਤਰ ਦੇ ਇੱਕ ਪਿੰਡ ਦੀ 16 ਸਾਲਾ ਕੁੜੀ ਨੇ 16 ਨਵੰਬਰ 2018 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 6 ਭਾਈ ਭੈਣ ਹਨ l ਪਿੰਡ ਦੇ ਇੱਕ ਵਿਅਕਤੀ ਨੇ 2013 ਵਿੱਚ ਜਦ ਉਹ 11 ਸਾਲ ਦੀ ਸੀ ਤਾਂ ਉਸ ਨੂੰ ਗੋਦ ਲੈ ਲਿਆ ਸੀ l ਇਸ ਤੋਂ ਬਾਅਦ ਉਸ ਨੂੰ ਡਰਾ ਧਮਕਾ ਕੇ ਜ਼ਬਰਦਸਤੀ ਸ਼ਰੀਰਿਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ 3-4 ਸਾਲ ਤੱਕ ਉਹ ਕੁਕਰਮ ਕਰਦਾ ਰਿਹਾ l ਪੀੜਿਤ ਨੇ ਦੱਸਿਆ ਕਿ ਜਦੋਂ ਇਸ ਗੱਲ ਦੀ ਜਾਣਕਾਰੀ ਮਾਂ ਨੂੰ ਹੋਈ ਤਾਂ ਉਹ ਪੇਕੇ ਚਲੀ ਗਈ l ਇਸ ਤੋਂ ਬਾਅਦ ਪਿਤਾ ਨੇ ਮਾਰ ਕੁੱਟ ਕਰਕੇ ਮੈਨੂੰ ਵੀ ਘਰੋਂ ਬਾਹਰ ਕੱਢ ਦਿੱਤਾ l ਪੀੜਿਤਾ ਦਾ ਕਹਿਣਾ ਕਿ ਜਦੋਂ ਇਹ ਹੱਡ ਬੀਤੀ ਚਾਚੀ ਨੂੰ ਸੁਣਾਈ ਤਾਂ ਉਹ ਪੀੜਿਤਾ ਨੂੰ ਥਾਣਾ ਬਧਨੀ ਕਲਾਂ ਲੈ ਕੇ ਆਈ l ਪੁਲਿਸ ਨੇ ਮੁਲਜ਼ਮ ਦੇ ਖਿਲਾਫ ਧਾਰਾ ਕੇਸ ਦਰਜ ਕਰ ਲਿਆ ਸੀ l ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜਨਾ ਦੀ ਅਦਾਲਤ ਵਿੱਚ ਹੋਈ ਸੁਣਵਾਈ ਵਿੱਚ ਸਰਕਾਰੀ ਪੱਖ ਮੁਲਜ਼ਮ ਦੇ ਖਿਲਾਫ ਪੁਖਤਾ ਸਬੂਤ ਇੱਕਠੇ ਕਰਨ ਵਿੱਚ ਕਾਮਯਾਬ ਰਿਹਾ l ਸ਼ੁੱਕਰਵਾਰ ਨੂੰ ਅਦਾਲਤ ਨੇ ਸਰਕਾਰੀ ਵਕੀਲ ਦੇ ਸਬੂਤਾਂ ਅਤੇ ਦਲੀਲਾਂ ਨਾਲ ਸਹਿਮਤ ਹੋ ਕੇ ਇਹ ਫੈਸਲਾ ਸੁਣਾਇਆ ਹੈ l

Related posts

ਕੇਜਰੀਵਾਲ ਨੇ ਵਿਧਾਇਕਾਂ ਨੂੰ ਦੁੱਗਣੀ ਸਜ਼ਾ ਦੀ ਦਿੱਤੀ ਚੇਤਾਵਨੀ; ਦੇਖੋ ਕਿਹੜੀਆਂ ਸਖ਼ਤ ਹਦਾਇਤਾਂ ਦਿੱਤੀਆਂ

htvteam

ਇਕ ਗੱਡੀ, ਵਿੱਚ ਮੁੰਡਾ ਤੇ ਕੁੜੀ ਫੇਰ ਚਲਦੇ ਰੋਡ ‘ਤੇ ਕਰਤਾ ਓਹੀ ਕੰਮ ?

htvteam

ਡੀਡੀਪੀਓ ਨੂੰ ਫੋਨ ਕਰ ਕਰ ਦੇਖੋ ਕੀ ਕਹਿੰਦੇ…

htvteam

Leave a Comment