ਗੁਰਦਾਸਪੁਰ : ਪੁਲਿਸ ਨੇ ਇੱਕ ਨੌਜਵਾਨ ਨੂੰ ਪੁਰਤਗਾਲ ਭੇਜਣ ਦੀ ਬਜਾਏ ਮਲੇਸ਼ੀਆ ਭੇਜ ਕੇ 6.58 ਲੱਖ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ l ਪੀੜਿਤ ਨੌਜਵਾਨ ਇੱਕ ਮਹੀਨੇ ਤੱਕ ਮਲੇਸ਼ੀਆ ਵਿੱਚ ਭਟਕਣ ਦੇ ਬਾਅਦ ਭਾਰਤ ਵਾਪਸ ਆਇਆ ਸੀ l ਮੁਲਜ਼ਮ ਏਜੰਟ ਦੀ ਪਹਿਚਾਣ ਅਜੈ ਮਸੀਹ ਵਾਸੀ ਆਲਿਆ ਚੱਕ ਅਤੇ ਪਲਵਿੰਦਰ ਕੌਰ ਦੇ ਰੂਪ ਵਿੱਚ ਹੋਈ ਹੈ l ਗੁਰਪਾਲ ਸਿੰਘ ਵਾਸੀ ਡੇਅਰੀਵਾਲ ਦਰੋਗਾ ਦੇ ਭਾਈ ਗੁਰਮੇਜ ਸਿੰਘ ਦੀ ਏਜੰਟ ਅਜੈ ਮਸੀਹ ਨਾਲ ਪਹਿਚਾਣ ਸੀ l ਦਸੰਬਰ 2018 ਵਿੱਚ ਗੁਰਪਾਲ ਸਿੰਘ ਦੀ ਮੁਲਾਕਾਤ ਅਜੈ ਦੇ ਨਾਲ ਹੋਈ ਤਾਂ ਮੁਲਜ਼ਮ ਨੇ ਉਨ੍ਹਾਂ ਦੇ ਮੁੰਡੇ ਸਿਮਰਨਜੀਤ ਸਿੰਘ ਦੀ ਪੁਰਤਗਾਲ ਭੇਜਣ ਦੇ ਲਈ 11 ਲੱਖ ਰੁਪਏ ਮੰਗੇ l ਗੁਰਪਾਲ ਦੇ ਮੁੰਡੇ ਦਾ ਪਾਸਪੋਰਟ ਅਤੇ 15 ਹਜ਼ਾਰ ਅਤੇ 40 ਹਜ਼ਾਰ ਰੁਪਏ ਦਿੱਤੇ l ਇਸ ਦੇ ਬਾਅਦ ਮੁਲਜ਼ਮ ਨੇ ਕਿਹਾ ਕਿ ਮਲੇਸ਼ੀਆ ਤੋਂ ਪੁਰਤਗਾਲ ਜਾਣ ਦਾ ਵੀਜ਼ਾ ਲਗਵਾਉਣਾ ਹੈ ਇਸ ‘ਤੇ ਫੇਰ ਉਸ ਨੂੰ ਡੇਢ ਲੱਖ ਰੁਪਏ ਦੇ ਦਿੱਤੇ l ਕੁਝ ਦਿਨ ਬਾਅਦ ਦੋ ਲੱਖ ਰੁਪਏ ਹੋਰ ਮੰਗੇ, ਜੋ ਕਿ ਉਸ ਨੂੰ ਦੇ ਦਿੱਤੇ ਗਏ l
