Htv Punjabi
Punjab

ਚਾਹ ਪਕੌੜੇ ਦੀ ਦੁਕਾਨ ਚਲਾਉਣ ਵਾਲੇ ਪਿਓ ਪੁੱਤ ਨੇ ਕੀਤੀ ਵੱਡੀ ਵਾਰਦਾਤ

ਫਗਵਾੜਾ : ਇੱਥੋਂ ਦੇ ਪਿੰਡ ਬਘਾਨਾ ਵਿੱਚ ਇੱਕ ਢਾਬਾ ਮਾਲਿਕ ਦੀ ਗੁਆਂਢ ਵਿੱਚ ਚਾਹ ਪਕੌੜੇ ਦੀ ਦੁਕਾਨ ਚਲਾਉਣ ਵਾਲੇ ਪਿਓ ਪੁੱਤ ਨੇ ਮਾਰ ਮਾਰ ਕੇ ਹੱਤਿਆ ਕਰ ਦਿੱਤੀ l ਥਾਣਾ ਰਾਵਲਪਿੰਡੀ ਪੁਲਿਸ ਨੇ ਮੁਲਜ਼ਮ ਪਿਓ ਪੁੱਤ ਦੇ ਖਿਲਾਫ ਕੇਸ ਦਰਜ ਕੀਤਾ ਹੈ l ਪੁਲਿਸ ਨੇ ਬਾਪ ਨੂੰ ਕਾਬੂ ਕਰ ਲਿਆ ਪਰ ਪੁੱਤ ਫਰਾਰ ਦੱਸਿਆ ਹੈ l ਐਸਪੀ ਮਨਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ l ਪੁਲਿਸ ਦੂਜੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ l
ਪੁਲਿਸ ਦੇ ਅਨੁਸਾਰ ਨਿਰਵੈਰ ਸਿੰਘ ਵਾਸੀ ਬਘਾਨਾ ਪਿੰਡ ਵਿੱਚ ਨਹਿਰ ਦੇ ਕੋਲ ਵਾਲੀ ਸੜਕ ਤੇ ਢਾਬਾ ਚਲਾਉਂਦਾ ਸੀ l ਢਾਬੇ ਦੇ ਕੋਲ ਹੀ ਨਿਰਵੈਰ ਸਿੰਘ ਦੇ ਰਿਸ਼ਤੇਦਾਰ ਜਸਪਾਲ ਸਿੰਘ ਵਾਸੀ ਬਘਾਨਾ ਵੀ ਚਾਹ ਪਕੌੜਿਆਂ ਦੀ ਦੁਕਾਨ ਹੈ l ਦੋਨਾਂ ਦੀ ਆਪਸ ਵਿੱਚ ਖਟਪਟ ਚਲ ਰਹੀ ਸੀ l
ਜਸਪਾਲ ਦਾ ਮੁੰਡਾ ਰਾਜਬੀਰ ਸਿੰਘ ਸੋਮਵਾਰ ਦੇਰ ਰਾਤ ਨਿਰਵੈਰ ਦੇ ਢਾਬੇ ਤੇ ਆਇਆ ਸੀ l ਉਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ l ਇਸ ਤੇ ਦੋਨਾਂ ਦੇ ਵਿੱਚ ਮਾਰਕੁੱਟ ਹੋਣ ਲੱਗੀ l ਲੜਾਈ ਹੁੰਦੇ ਦੇਖ ਕੇ ਜਸਪਾਲ ਲੋਹੇ ਦੀ ਰਾਡ ਲੈ ਕੇ ਆ ਗਿਆ l ਪਿਓ ਪੁੱਤ ਦੋਨਾਂ ਨੇ ਮਿਲ ਕੇ ਨਿਰਵੈਰ ਸਿੰਘ ਦੀ ਪਿਟਾਈ ਕਰ ਦਿੱਤੀ l
ਇਸ ਨਾਲ ਨਿਰਵੈਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ l ਇਸ ਦੇ ਬਾਅਦ ਪਿਓ ਪੁੱਤ ਫਰਾਰ ਹੋ ਗਏ l ਨਿਰਵੈਰ ਨੂੰ ਪਹਿਲਾਂ ਪਿੰਡ ਦੇ ਕੋਲ ਪਾਂਛਟਾ ਹਸਪਤਾਲ ਲਿਆਂਦਾ ਗਿਆ l ਉੱਥੇ ਤੋਂ ਉਸ ਨੂੰ ਫਗਵਾੜਾ ਦੇ ਬਾਅਦ ਜਲੰਧਰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ l
ਸੂਚਨਾ ਮਿਲਣ ਤੇ ਰਾਵਲਪਿੰਡੀ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚੀ l ਪੁਲਿਸ ਨੇ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੇ ਬਿਆਨ ਤੇ ਮੁਲਜ਼ਮ ਪਿਓ ਪੁੱਤ ਤੇ ਮਤਲ ਦਾ ਮਾਮਲਾ ਦਰਜ ਕਰ ਲਿਆ l ਪੁਲਿਸ ਨੇ ਮੁਲਜ਼ਮ ਬਾਪ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ l ਪੁਲਿਸ ਫਰਾਰ ਰਾਜਬੀਰ ਸਿੰਘ ਦੀ ਤਲਾਸ਼ ਕਰ ਰਹੀ ਹੈ l

Related posts

ਸ਼ਿਵ ਸੈਨਾ ਦੇ ਨੇਤਾ ਦੀਆਂ ਚਕਾਈਆਂ ਛਾਲਾਂ

htvteam

NRI ਨੇ ਦੋਧੀ ਨਾਲ ਫੜ ਲਈ ਘਰਵਾਲੀ; ਦੇਖੋ ਵੀਡੀਓ

htvteam

ਕੁੜੀ ਨੇ ਦੱਸੀ ਹਵਸ ਦੇ ਦੋ ਪੂਜਾਰੀਆਂ ਦੀ ਸ਼ਰਮਨਾਕ ਕਰਤੂਤ

htvteam

Leave a Comment