Htv Punjabi
Punjab

ਪਹਿਲਾਂ ਭਰਾਈ ਭਾਈ ਦੀ ਕਾਲਜ ਦੀ ਫੀਸ ਵਾਪਸ ਮੰਗਣ ਤੇ ਕਰਨ ਲੱਗ ਪਈ ਆਹ ਕੰਮ

ਫਾਜ਼ਿਲਕਾ : ਜ਼ਿਲ੍ਹੇ ਵਿੱਚ ਹਨੀਟਰੈਪ ਦਾ ਮਾਮਲਾ ਸਾਹਮਣੇ ਆਇਆ ਹੈ l ਇਲਜ਼ਾਮ ਹੈ ਕਿ ਭਾਈ ਦੀ ਫੀਸ ਦੇ ਪੈਸੇ ਦੇਣ ਤੋਂ ਬਚਣ ਦੇ ਲਈ ਔਰਤ ਨੇ ਇੱਕ ਹੋਰ ਔਰਤ ਦੇ ਨਾਲ ਮਿਲ ਕੇ ਨਿੱਜੀ ਸਕੂਨ ਸੰਚਾਲਕ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ l ਰੇਪ ਦੇ ਝੂਠੇ ਕੇਸ ਵਿੱਚ ਫਸਾ ਦੇਣ ਦੀ ਧਮਕੀ ਦਿੰਦੇ ਹੋਏ ਉਸ ਤੋਂ 5 ਲੱਖ ਰੁਪਏ ਮੰਗੇ ਜਾ ਰਹੇ ਸਨ l ਸੰਬੰਧਿਤ ਵਿਅਕਤੀ ਨੇ ਪੁਲਿਸ ਲੂੰ ਸ਼ਿਕਾਇਤ ਕਰ ਦਿੱਤਹ l ਜਿਸ ਤੋਂ ਬਾਅਦ ਵਿਛਾਏ ਜਾਲ ਦੇ ਅਨੁਸਾਰ ਗੱਲ ਕਰਕੇ ਢਾਈ ਲੱਖ ਰੁਪਏ ਵਿੱਚ ਗੱਲ ਤੈਅ ਹੋ ਗਈ l ਪੁਲਿਸ ਨੇ ਨਾਮਜ਼ਦ ਕੀਤੇ 5 ਲੋਕਾਂ ਵਿੱਚੋਂ ਸੋਮਾਰ ਰਾਤ ਨੂੰ 2 ਔਰਤਾਂ ਨੂੰ ਉਨ੍ਹਾਂ ਦੇ ਇੱਕ ਆਦਮੀ ਸਾਥੀ ਦੇ ਨਾਲ ਗ੍ਰਿਫਤਾਰ ਕੀਤਾ ਹੈ l ਇਸ ਦੌਰਾਨ ਔਰਤ ਹੱਥ ਜੋੜ ਕੇ ਮਾਫੀ ਮੰਗਦੀ ਨਜ਼ਰ ਆਈ l
ਮਿਲੀ ਜਾਣਕਾਰੀ ਦੇ ਅਨੁਸਾਰ ਜਲਾਲਾਬਾਦ ਦਾ ਹਰਪ੍ਰੀਤ ਨਾਮਕ ਸ਼ਖ਼ਸ਼ ਇਲਾਕੇ ਵਿੱਚ ਪਹਿਲਾਂ ਸੱਟੇ ਦਾ ਕਾਰੋਬਾਰ ਕਰਦਾ ਸੀ l ਇਸ ਦੇ ਨਾਲ ਬਲੈਕਮੇਲੰਿਗ ਗਿਰੋਹ ਚਲਾਉਣ ਲੱਗ ਗਿਆ l ਕੁਝ ਦਿਨ ਪਹਿਲਾਂ ਪੰਕਜ ਨਾਮਕ ਇੱਕ ਸਾਥੀ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ l ਇਸੀ ਵਿੱਚ ਫਿਰੋਜ਼ਪੁਰ ਦੇ ਗੁਰੂਹਰਸਹਾਏ ਇਲਾਕੇ ਦੇ ਪਿੰਡ ਚੱਕ ਨਿਧਾਨਾ ਵਾਸੀ ਰਾਜ ਕੁਮਾਰ ਨੇ ਕਾਜਲ ਨਾਮ ਇੱਕ ਔਰਤ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ l
ਸ਼ਿਕਾਇਤਕਰਤਾ ਰਾਜਕੁਮਾਰ ਦੀ ਮੰਨੀਏ ਤਾਂ ਉਹ 6-7 ਮਹੀਨੇ ਤੋਂ ਅਮੀਰਖਾਸ ਦੀ ਰਹਿਣ ਵਾਲੀ ਕਾਜਲ ਰਾਣੀ ਨੂੰ ਜਾਣਦਾ ਹੈ l ਉਸ ਨੇ ਕਾਜਲ ਰਾਣੀ ਦੇ ਭਾਈ ਅਕਾਸ਼ਦੀਪ ਸਿੰਘ ਦੀ ਬਾਬਾ ਕੁੰਦਨ ਸਿੰਘ ਕਾਲਜ ਬੁਰਜ਼ ਮੁਹਾਰ ਜ਼ੀਰਾ ਵਿੱਚ ਬੀਏ ਵਿੱਚ ਐਡਮਿਸ਼ਨ ਕਰਵਾਉਣ ਦੇ ਲਈ ਖੁਦ ਫੀਸ ਭਰੀ ਸੀ l ਫਿਰ ਜਦ ਉਸ ਨੇ ਕਾਜਲ ਰਾਣੀ ਤੋਂ ਫੀਸ ਦੇ ਪੈਸੇ ਮੰਗੇ ਤਾਂ ਉਹ ਟਾਲਮਟੋਲ ਕਰਨ ਲੱਗੀ l ਇੱਕ ਦਿਨ ਘਰ ਆ ਕੇ ਪੈਸੇ ਲੈ ਜਾਣ ਨੂੰ ਕਿਹਾ ਅਤੇ ਜਦ ਉਹ ਜਲਾਲਾਬਾਦ ਪਹੁੰਚਿਆ ਤਾਂ ਉੱਥੇ ਕਾਜਲ ਨੇ ਆਪਣੀ ਇੱਕ ਸਹੇਲੀ, ਜਿਸ ਨੂੰ ਕਾਜਲ ਗਗਨਦੀਪ ਕਹਿਕੇ ਬੁਲਾਂਦੀ ਸੀ ਨੂੰ ਵੀ ਉੱਕੇ ਬੁਲਾਇਆ ਹੋਇਆ ਸੀ l ਜਦ ਉਸ ਨੇ ਕਾਜਲ ਤੋਂ ਫੀਸ ਦੀ ਰਕਮ ਮੰਗੀ ਤਾਂ ਉਹ ਧਮਕੀਆਂ ਦੇਣ ਲੱਗੀ ਅਤੇ ਉਸ ਉੱਤੇ ਬਲਾਤਕਾਰ ਦਾ ਝੂਠਾ ਪਰਚਾ ਦਰਜ ਕਰਵਾ ਦੇਵੇਗੀ l
ਪੀੜਿਤ ਨੇ ਦੱਸਿਆ ਕਿ ਉਹ ਜਿਵੇਂ ਤਿਵੇਂ ਉੱਥੇ ਤੋਂ ਨਿਕਲਿਆ ਪਰ ਕਾਜਲ ਅਤੇ ਉਸ ਦੇ ਸਹਿਯੋਗੀਆਂ ਨੇ ਬਲੈਕਮੇਲ ਕਰਦੇ ਹੋਏ 5 ਲੱਖ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ l ਤੰਗ ਆ ਕੇ ਰਾਜਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ l ਪੁਲਿਸ ਦਾ ਸ਼ੱਕ ਉਸ ਸਮੇਂ ਯਕੀਨ ਵਿੱਚ ਬਦਲ ਗਿਆ, ਜਦੋਂ ਕਾਜਲ ਇੱਕ ਦਿਨ ਹਰਪ੍ਰੀਤ ਨੂੰ ਮਿਲਣ ਜ਼ੇਲ੍ਹ ਵਿੱਚ ਪਹੁੰਚੀ l ਉਸ ਨੂੰ ਫੜਣ ਦੇ ਲਈ ਪੁਲਿਸ ਨੇ ਰਾਜਕੁਮਾਰ ਦੇ ਨਾਲ ਮਿਲ ਕੇ ਜਾਲ ਵਿਛਾਇਆ l ਪਲਾਨ ਦੇ ਹਿਸਾਬ ਨਾਲ ਗੱਲ ਕਰਨ ਤੇ ਮੁਲਜ਼ਮਾਂ ਨੇ ਸੋਮਵਾਰ ਨੂੰ ਰਾਜ ਕੁਮਾਰ ਨੂੰ ਜਲਾਲਾਬਾਦ ਵਿੱਜ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਕੋਲ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਪਹੁੰਚਿਆ l ਉਸ ਨੇ ਕਿਹਾ ਕਿ ਮੇਰੇ ਕੋਲ ਅੱਜ ਪੈਸੇ ਨਹੀਂ ਹਨ, ਮੈਂ ਪੈਸੇ ਕੱਲ ਦੇ ਦਵਾਂਗਾ ਤਾਂ ਉੱਥੇ ਮੌਜੂਦ ਲੋਕ ਨਹੀਂ ਮੰਨੇ l ਇਸ ਦੇ ਬਾਅਦ ਰਾਜ ਕੁਮਾਰ 20 ਲੈ ਕੇ ਮੁਲਜ਼ਮਾਂ ਦੇ ਕੋਲ ਪਹੁੰਚਿਆ ਤਾਂ ਪੁਲਿਸ ਨੇ ਮੁਲਜ਼ਮ ਕਾਜਲ ਰਾਣੀ ਦੇ ਇਲਾਵਾ ਔਰਤ ਪ੍ਰਧਾਨ ਸ਼ੀਲਾ ਰਾਣੀ ਅਤੇ ਟਿਵਾਣਾ ਕਲਾਂ ਦੇ ਸ਼ਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ l ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਕੁੜੀ ਪੁਲਿਸ ਦੁਆਰਾ ਫੜੇ ਜਾਣ ਦੇ ਬਾਅਦ ਉਸ ਵਿਅਕਤੀ ਦੇ ਪੈਰਾਂ ਵਿੱਚ ਗਿਰ ਕੇ ਮਾਫੀ ਮੰਗਦੀ ਨਜ਼ਰ ਆ ਰਹੀ ਹੈ l

Related posts

ਹੜ੍ਹਾਂ ਦੇ ਇਲਾਕੇ ਦਾ ਹਾਲ ਦੇਖ ਫੁੱਟ ਫੁੱਟ ਰੋਏ ਗਿਆਨੀ ਰਘਬੀਰ ਸਿੰਘ

htvteam

ਆਹ ਲੁੱਟ ਦੇ ਸਾਹਮਣੇ ਵੱਡੀਆਂ ਲੁੱਟਾਂ ਵੀ ਫੇਲ੍ਹ !

htvteam

10-15 ਸਾਲ ਪੁਰਾਣੇ ਦਰਦ ਹੱਥ ਦੀ ਕਲਾਕਾਰੀ ਨਾਲ ਠੀਕ ਹੁੰਦੈ ਦੇਖੋ

htvteam

Leave a Comment