Htv Punjabi
Punjab

ਅਜਿਹਾ ਵਿਆਹ ਦੇਖਿਆ ਹੈ ਕਿਤੇ, ਨਹੀਂ ਦੇਖਿਆ ਤਾਂ ਆਹ ਦੇਖੋ

ਸੁਲਤਾਨਪੁਰ ਲੋਧੀ : ਅਜਿਹਾ ਵਿਆਹ ਦੇਖਿਆ ਹੈ ਕਿਤੇ… ਜਿਹੋ ਜਿਹਾ ਇੱਥੇ ਹੋਇਆ ਹੈ l ਜੀ ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਖਮੰਗਾ ਤੋਂ ਇੱਕ ਅਨੋਖੀ ਬਰਾਤ 25 ਟਰੈਕਟਰਾਂ ਤੇ ਲਾੜੀ ਵਿਆਹੁਣ ਸ਼੍ਰੀ ਚੌਹਲਾ ਸਾਹਿਬ ਗਈ l ਪਿੰਡ ਦੇ ਕੁਲਵੰਤ ਸਿੰਘ ਦੇ ਮੁੰਡੇ ਲਵਪ੍ਰੀਤ ਸਿੰਘ ਦਾ ਵਿਆਹ ਸ਼੍ਰੀ ਚੌਹਲਾ ਸਾਹਿਬ ਦੀ ਅਨਮੋਲਦੀਪ ਕੌਰ ਦੇ ਨਾਲ ਹੋਣਾ ਸੀ.ਲਾੜੇ ਨੇ ਆਪਣੇ ਵਿਆਹ ਵਿੱਚ ਬਚਪਨ ਦੀ ਇੱਛਾ ਪੂਰੀ ਕਰਨ ਦੀ ਗੁਜਾਰਿਸ਼ ਆਪਣੇ ਪਿਤਾ ਨੂੰ ਕੀਤੀ, ਜਿਸ ਵਿੱਚ ਉਸ ਨੇ ਬਰਾਤ ਟਰੈਕਟਰਾਂ ਤੇ ਲੈ ਜਾਣ ਦੀ ਬੇਨਤੀ ਕੀਤੀ l ਮੁੰਡੇ ਦੀ ਬਰਾਤ ਟਰੈਕਟਰ ਤੇ ਲੈ ਕੇ ਜਾਣ ਦੀ ਇੱਛਾ ਸੁਣ ਕੇ ਪਿਓ ਦੀ ਛਾਤੀ ਵੀ ਗਰਵ ਨਾਲ ਚੌੜੀ ਹੋ ਗਈ ਅਤੇ ਪੂਰਾ ਪਿੰਡ ਧੂਮ ਧਾਮ ਨਾਲ ਦੇ ਨਾਲ ਆਪਣੇ ਆਪਣੇ ਟਰੈਕਟਰਾਂ ਨੂੰ ਸਜਾ ਕੇ ਬਰਾਤ ਵਿੱਚ ਸ਼ਾਮਿਲ ਹੋਇਆ l ਜਿਨ੍ਹਾਂ ਨੂੰ ਦੇਖ ਕੇ ਸ਼੍ਰੀ ਚੌਹਲਾ ਸਾਹਿਬ ਵਿੱਚ ਕੁੜੀ ਦੇ ਪਰਿਵਾਰ ਵਾਲੇ ਬਹੁਤ ਖੁਸ਼ ਹੋਏ l
ਲਾੜੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਹੈਲੀਕਾਪਟਰ ਤਾਂ ਤੋਈ ਹੋਰ ਕਿਸੇ ਢੰਗ ਨਾਲ ਬਰਾਤ ਲੈ ਕੇ ਜਾਂਦਾ ਹੈ, ਪਰ ਉਸ ਦੀ ਬਚਪਨ ਤੋਂ ਇਹੀ ਇੱਛਾ ਸੀ ਕਿ ਉਹ ਆਪਣੀ ਦੁਲਹਨ ਨੂੰ ਟਰੈਕਟਰ ਤੇ ਵਿਆਹੁਣ ਜਾਵੇਗਾ l ਇਸ ਇੱਛਾ ਨੂੰ ਜਦ ਲਾੜੇ ਨੇ ਆਪਣੇ ਪਿਤਾ ਕੁਲਵੰਤ ਸਿੰਘ ਦੇ ਸਾਹਮਣੇ ਰੱਖਿਆ ਤਾਂ ਉਹ ਮੰਨ ਗਏ ਅਤੇ ਪੂਰਾ ਪਿੰਡ ਇਸ ਅਨੋਖੀ ਬਰਾਤ ਦਾ ਗਵਾਹ ਬਣਨ ਦੇ ਲਈ ਆਪਣੇ ਟਰੈਕਟਰਾਂ ਨੂੰ ਸਜਾਉਣ ਵਿੱਚ ਲੱਗ ਗਿਆ l
ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜੱਟ ਮਹਿਕਮਾ ਮਤਲਬ ਕਿ ਖੇਤੀਬਾੜੀ ਵਿੱਚ ਟਰੈਕਟਰ ਦਾ ਅਹਿਮ ਸਥਾਨ ਹੈ l ਇਸ ਨਾਲ ਹੀ ਜੱਟ ਦੀ ਸ਼ਾਨ ਹੈ ਅਤੇ ਇਸ ਤੋਂ ਹੀ ਪੂਰਾ ਘਰ ਚੱਲਦਾ ਹੈ l ਇਹ ਤਾਂ ਪੰਜਾਬੀ ਸੱਭਿਆਚਾਰ ਅਤੇ ਪੁਰਾਣੇ ਵਿਰਸੇ ਦਾ ਜ਼ਰੂਰੀ ਅੰਗ ਹੈ l ਇਸ ਲਈ ਇਸ ਦੇ ਇਰਦ ਗਿਰਦ ਹੀ ਕਿਸਾਨ ਦੀ ਪੂਰੀ ਜ਼ਿੰਦਗੀ ਘੁੰਮਦੀ ਹੈ ਤਾਂ ਇਸ ਨੂੰ ਵਿਆਹ ਵਿੱਚ ਵੀ ਸ਼ਰੀਕ ਕਰਨਾ ਬਣਦਾ ਹੈ l ਲਾੜੇ ਦੇ ਪਿਓ ਨੇ ਕਿਹਾ ਕਿ ਮੁੰਡੇ ਨੇ ਆਪਣੀ ਇੱਛਾ ਪੂਰੀ ਕੀਤੀ ਹੈ l ਮਾਂ ਬਾਪ ਦੀ ਖੁਸ਼ੀ ਤਾਂ ਬੱਚਿਆਂ ਦੀ ਖੁਸ਼ੀ ਵਿੱਚ ਹੁੰਦੀ ਹੈ l ਪਿੰਡ ਦੇ ਨੰਬਰਦਾਰ ਨੇ ਟਰੈਕਟਰ ਤੇ ਵਿਆਹ ਕਰਵਾਉਣ ਨੂੰ ਪੁਰਾਤਨ ਵਿਰਸੇ ਨਾਲ ਜੁੜਨ ਅਤੇ ਪੰਜਾਬੀਆਂ ਨੂੰ ਸਾਦੇ ਵਿਆਹ ਕਰਨ ਵੱਲ ਪ੍ਰੇਰਿਤ ਕੀਤਾ ਹੈ l ਲਵਪ੍ਰੀਤ ਨੇ ਸਟੇਜ ਤੇ ਹੋਣ ਵਾਲੀਆਂ ਰਸਮਾਂ ਵੀ ਟਰੈਕਟਰ ਤੇ ਕੀਤੀਆਂ ਅਤੇ ਆਪਣੀ ਦੁਲਹਨ ਨੂੰ ਟਰੈਕਟਰ ਤੇ ਹੀ ਵਿਦਾ ਕਰਕੇ ਘਰ ਲੈ ਕੇ ਆਇਆ l ਇਸ ਅਨੋਖੇ ਵਿਆਹ ਦੀ ਪੂਰੇ ਇਲਾਕੇ ਵਿੱਚ ਖੂਬ ਚਰਚਾ ਹੈ l

Related posts

ਟੰਗਿਆ ਗਿਆ ਸੱਜਣ ਕੁਮਾਰ ! ਅਦਾਲਤ ਦਾ ਵੱਡਾ ਫੈਸਲਾ

htvteam

ਡੀਜੀਪੀ ਨੇ ਕਿਹਾ, ਸਵੇਰੇ ਕਰਤਾਰਪੁਰ ਜਾਣ ਵਾਲਾ ਸ਼ਾਮ ਨੂੰ ਅੱਤਵਾਦੀ ਬਣ ਵਾਪਸ ਮੁੜ ਸਕਦਾ ਹੈ

Htv Punjabi

10 ਲੱਖ ਦੀ ਚਿੱਟੀ ਘੋੜੀ ਖੇਤ ਚ ਖ਼ਤਮ

htvteam

Leave a Comment