Htv Punjabi
Punjab

ਕਾਂਗਰਸ ਦੇ ਮੋਬਾਈਲਾਂ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਕਾਨਫਰੰਸਾਂ ਨੂੰ ਕੋਰੋਨਾ ਵਾਇਰਸ ਦਾ ਭੈਅ

ਚੰਡੀਗੜ੍ਹ : ਬੀਤੇ ਦਿਨੀਂ ਜਦੋਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਵਾਅਦੇ ਅਨੁਸਾਰ ਸੂਬੇ ਦੇ ਨੋਜਵਾਨਾਂ ਨੂੰ ਫਰੀ ਮੋਬਾਈਲ ਫੋਨ ਵੰਡਣ ਸੰਬੰਧੀ ਇਹ ਬਿਆਨ ਦਿੱਤਾ ਕਿ ਮੋਬਾਈਲ ਫੋਨ ਖਰੀਦਣ ਦੇ ਆਰਡਰ ਤਾਂ ਚਾਈਨਾ ਨੂੰ ਦੇ ਦਿੱਤਾ ਸਨ ਪਰ ਕੋਰੋਨਾ ਵਾਇਰਸ ਫੈਲਣ ਕਾਰਨ ਉਨ੍ਹਾਂ ਫੋਨਾਂ ਦੀ ਸਪਲਾਈ ਵਿੱਚ ਹੀ ਲਟਕ ਗਈ, ਤਾਂ ਇਹ ਬਿਆਨ ਸੁਣਦਿਆਂ ਸਾਰ ਸ਼ੀਅਦ ਦੇ ਮੁਝ ਆਗੂਆਂ ਨੇ ਮਜ਼ਾਕ ਦੀ ਪੋਟਲੀ ਵਿੱਚੋਂ ਵੱਡੇ ਵੱਡੇ ਮਜ਼ਾਕ ਕੱਢ ਕੇ ਕੈਪਟਨ ਅਮਰਿੰਦਰ ਸਿੰਘ ਵੱਲ ਛੱਡੇ ਤੇ ਕਿਹਾ ਕਿ ਕੈਪਟਨ ਦੇ ਮੋਬਾਈਲਾਂ ਨੂੰ ਕੋਰੋਨਾ ਵਾਇਰਸ ਚਿੰਬੜ ਗਿਆ ਹੈ ਪਰ ਇੱਥੇ ਫਿਲਮ ਅਦਾਕਾਰ ਰਾਜਕੁਮਾਰ ਵਾਲਾ ਡਾਇਲਾਗ ‘ਜਿਨ ਕੇ ਆਪਣੇ ਘਰ ਸ਼ੀਸੋੋਂ ਕੇ ਹੋਤੇ ਹੈ ਵੋ ਦੂਸਰੋਂ ਕੇ ਘਰ ਪੱਥਰ ਨਹੀ਼ ਫੇਂਕਾ ਕਰਤੇ ਜਾਨੀ”ਉਦੋਂ ਸੱਚ ਨਜ਼ਰ ਆਇਆ ਜਦੋਂ ਕੋਰੋਨਾ ਵਾਇਰਸ ਦੇ ਡਰੋਂ ਸ਼ੋ’ਮਣੀ ਅਕਾਲੀ ਦਲ ਨੇ ਆਪਣੀਆਂ ਸਾਰੀਆਂ ਸਿਆਸੀ ਰਾਜਨੀਤਿਕ ਕਾਨਫਰ਼ੰਸਾਂ ਰੱਦ ਕਰ ਦਿੱਤੀਆਂ ਤੇ ਇਹ ਗੱਲ ਬਾਹਰ ਆਉਂਦਿਆਂ ਹੀ ਹੁਣ ਕਾਂਗਰਸੀਆਂ ਨੇ ਅਕਾਲੀ ਦਲ ਦੀਆਂ ਕਾਨਫਰੰਸਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ l
ਦੱਸ ਦਈਏੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਬੀਤੀ ਕੱਲ ਇੱਕ ਟਵੀਟ ਕਰਕੇ ਇਹ ਐਲਾਨ ਕੀਤਾ ਸੀ ਕਿ ਸਿਰਫ 7 ਮਾਰਚ ਨੂੰ ਹੋਣ ਵਾਲੀ ਮਾਨਸਾ ਸਿਆਸੀ ਕਾਨਫਰੰਸ ਨੂੰ ਛੱਡ ਕੇ ਹੁਣ ਨੇੜਲੇ ਭਵਿੱਖ ਵਿੱਚ ਅਕਾਲੀ ਦਲ ਕੋਈ ਵੀ ਰਾਜਨੀਤਿਕ ਕਾਨਫਰੰਸ ਨਹੀਂ ਕਰੇਗਾ l ਇੱਥ’ਂ ਤੱਕ ਕਿ ਅਕਾਲੀ ਦਲ ਨੇ 9 ਮਾਰਚ ਨੂੰ ਹੋਲਾ ਮਹੱਲਾ ਮੋਕੇ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਕਾਨਫਰੰਸ ਵੀ ਰੱਦ ਕਰ ਦਿੱਤੀ ਹੈ l ਇਸ ਤੋਂ ਇਲਾਵਾ ਅਕਾਲੀਆਂ ਨੇ ਜਿਹੜੀਆਂ ਹਸਰ ਸਿਆਸੀ ਕਾਨਫਰੰਸਾਂ ਰੱਦ ਕੀਤੀਆਂ ਨੇ, ਉਨ੍ਹਾਂ ਵਿੱਚ 11 ਮਾਰਚ ਨੂੰ ਫਾਜ਼ਿਲਕਾ ਵਿਖੇ, 14 ਨੂੂੰ ਹੁਸ਼ਿਆਰਪੁਰ ਵਿਖੇ, 18 ਨੂੰ ਕਪੂਰਥਲਾ ਵਿਖੇ ਤੇ 21 ਨੂੰ ਫਤਿਹਗੜ ਸਾਹਿਬ ਵਿਖੇ ਹੋਣ ਵਾਲੀ ਸਿਆਸੀ ਕਾਨਫਰੰਸ ਰੱਦ ਕਰ ਦਿੱਤੀ ਹੈ l ਡਾਕਟਰ ਚੀਮਾ ਅਨੁਸਾਰ ਪਾਰਟੀ ਨੇ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਹੈ l
ਦੱਸ ਦਈਏੇ ਕਿ ਸੂਬਾ ਸਰਕਾਰ ਨੇ ਅਜੇ ਤੱਕ ਹੋਲਾ ਮਹੱਲਾ ਮੋਕੇ ਹੋਣ ਵਾਲੇ ਸਮਾਗਮਾਂ ਸੰਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ, ਜਦਕਿ ਹੋਲਾ ਮਹੱਲਾ ਮੋਕੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ ਤੇ ਇੱਥੇ ਲੱਗਣ ਵਾਲਾ ਹੋਲਾ ਮਹੱਲਾ ਦਾ ਮੇਲਾ 3 ਦਿਨ ਤੱਕ ਚਲਣਾ ਹੈ l ਹਾਂ ਇੰਨਾ ਜ਼ਰੂਰ ਹੈ ਕਿ ਸਰਕਾਰ ਨੇ ਲੋਕਾਂ ਨੂੰ ਇਹ ਸਲਾਹ ਜ਼ਰੂਰ ਦਿੱਤੀ ਹੈ ਕਿ ਉਹ ਕਿਸੇ ਵੀ ਅਜਿਹੀ ਜਗ੍ਹਾ ਤੇ ਇੱਕਤਰ ਹੋਣ ਤੋਂ ਪਰਹੇਜ਼ ਕਰਨ ਜਿੱਥੇ ਜ਼ਿਆਦਾ ਭੀੜ ਹੋਵੇ l ਇੱਥੋਂ ਤੱਕ ਕੀ ਹੋਲਾ ਮਹੱਲਾ ਤੋਂ ਬਾਅਦ ਤਲਵੰਡੀ ਸਾਬੋ ਵਿਖੇ ਵਿਸਾਖੀ ਦਾ ਮੇਲਾ ਲੱਗਣਾ ਹੈ ਤੇ ਉਸ ਸੰਬੰਧੀ ਵੀ ਸਰਕਾਰ ਨੇ ਅਜੇ ਤੱਕ ਕੋਈ ਬਿਆਨ ਜ਼ਾਰੀ ਨਹੀਂ ਕੀਤਾ l ਹਾਂ ਇੰਨਾ ਜ਼ਰੂਰ ਐ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਲਾ ਮਹੰਲਾ ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਮਨਾਂ ਕਰ ਗਏੇ ਨੇ l

Related posts

ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਗੱਡ ਦਿੱਤੇ ਝੰਡੇ…

htvteam

ਸੁੰਨੇ ਘਰ ‘ਚ ਦਿਨ ਦਿਹਾੜੇ ਕਾਰੋਬਾਰੀ ਨਾਲ ਹੋਇਆ ਧੱਕਾ

htvteam

ਮੱਝਾਂ ਦੇ ਪੱਠਿਆਂ ਨੇ ਦੋ ਧਿਰਾਂ ਦੇ ਫਸਾਏ ਸਿੰਗ

htvteam

Leave a Comment