Htv Punjabi
Uncategorized

ਹਨੇਰ ਸਾਂਈ ਦਾ ਹੁਣ ਮੌਤ ਵੀ ਚਾਈਨਜ਼ ਬਣ ਗਈ ਐ, ਆਹ ਸੁਣੋ ਵੁਹਾਨ ਸ਼ਹਿਰ ‘ਚੋਂ ਪਰਤੇ ਭਾਰਤੀ ਨਾਗਰਿਕ ਦੀ ਜ਼ੁਬਾਨੀ ਅਸਲ ਕਹਾਣੀ

ਦੇਹਰਾਦੂਨ : ਕੋਰੋਨਾ ਵਾਇਰਸ ਨੂੰ ਲੈ ਕੇ ਮੌਜੂਦਾ ਸਮੇਂ ਵਿੱਚ ਦੁਨੀਆਂ ਭਰ ਵਿੱਚ ਦਹਿਸ਼ਤ ਫੈਲੀ ਹੋਈ ਹੈ ਤੇੇ ਸਾਫ ਗੱਲ ਐ ਕਿ ਇਸ ਦਹਿਸ਼ਤ ਤੋਂ ਭਾਰਤੀ ਵੀ ਬਚ ਨਹੀਂ ਸਕੇ l ਅੱਜ ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਆਖਰ ਕੋਰੋਨਾ ਵਾਇਰਸ ਚੀਨ ਦੇ ਜਿਸ ਵੁਹਾਨ ਸ਼ਹਿਰ ਤੋਂ ਫੈਲਣਾ ਸ਼ੁਰੂ ਹੋਇਆ ਉਸ ਸ਼ਹਿਰ ਦੇ ਮੌਜੂਦਾ ਸਮੇਂ ਕੀ ਹਾਲਾਤ ਨੇ ਕੀ ਵਾਕਿਆ ਹੀ ਹਾਲਾਤ ਉਹ ਨੇ ਜਿਹੋ ਜਿਹੀ ਦਹਿਸ਼ਤ ਦੁਨੀਆਂ ਭਰ ਵਿੱਚ ਫੈਲੀ ਹੋਈ ਹੈ ਜਾਂ ਫੇਰ ਇਹ ਸਿਰਫ ਅਫਵਾਹਾਂ ਹੀ ਨੇ, ਅਜਿਹੇ ਵਿੱਚ ਇਨ੍ਹਾਂ ਭੇਦਾਂ ਦੀ ਗੁੱਥੀ ਖੋਲੀ ਹੈ ਚੀਨ ਦੇ ਵੁਹਾਨ ਸ਼ਹਿਰ ‘ਚੋਂ ਪਰਤੇ ਲਾਤੂਰ ਵਾਸੀ ਐਮਬੀਬੀਐਸ ਦੇ ਇੱਕ 20 ਸਾਲਾ ਵਿਦਿਆਰਥੀ ਆਸ਼ੀਸ਼ ਕੁਰਮੇ ਨੇ ਜਿਹੜਾ ਕਿ ਉੱਥੋਂ ਦਾ ਭਿਆਨਕ ਮੰਜਰ ਯਾਦ ਕਰਕੇ ਵੀ ਕੰਬ ਉੱਠਦਾ ਹੈ l ਅਸ਼ੀਸ਼ ਕੁਰਮੇ ਦੱਸਦਾ ਹੈ ਕਿ ਵੁਹਾਨ ਦੀਆਂ ਸੜਕਾਂ ਦਾ ਭੂਤੀਆ ਨਜ਼ਾਰਾ ਵੇਖ ਕੇ ਡਰ ਲੱਗਦਾ ਸੀ ਕਿਉਂਕਿ ਸੜਕਾਂ ਤੇ ਨਾ ਕੋਈ ਗੱਡੀ ਚੱਲਦੀ ਸੀ ਤੇ ਨਾ ਕੋਈ ਆਮ ਇਨਸਾਨ, ਬਜ਼ਾਰ ਬੰਦ ਸਨ ਤੇ ਚਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ.ਮੰਨੋ ਪੂਰਾ ਸ਼ਹਿਰ ਮਾਤਮ ਮਨ੍ਹਾਂ ਰਿਹਾ ਹੋਵੇ l


ਦੱਸ ਦਈਏ ਕਿ ਅਸ਼ੀਸ਼ ਕੁਰਮੇ ਵੁਹਾਨ ਸ਼ਹਿਰ ਨਜ਼ਦੀਕ ਇੱਕ ਯੂਨੀਵਰਸਿਟੀ ਵਿੱਚੋਂ ਐਮਬੀਬੀਐਸ ਕਰ ਰਿਹਾ ਹੈ ਜੋ ਕਿ ਦੱਸਦਾ ਹੈ ਕਿ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਤਾਂ 8 ਦਸੰਬਰ ਨੂੰ ਹੀ ਮਿਲ ਗਿਆ ਸੀ ਪਰ ਇਸ ਦੀ ਪੁਸ਼ਟੀ ਜਨਵਰੀ ਦੇ ਪਹਿਲੇ ਹਫਤੇ ਵਿੱਚ ਹੋ ਪਾਈ l ਕੁਰਮੇ ਅਨੁਸਾਰ ਸ਼ੁਰੂ ਸ਼ੁਰੂ ਵਿੱਚ ਚੀਨੀ ਸਰਕਾਰ ਨੇ ਵੁਹਾਨ ਸ਼ਹਿਰ ਅੰਦਰ ਆਵਾਜਾਈ ਤੇ ਕੋਈ ਰੋਕ ਨਹੀਂ ਲਾਈ ਪਰ ਕੋਰੋਨਾ ਦੇ ਮਰੀਜ਼ਾਂ ਅਤੇ ਉਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਜਿਓਂ ਹੀ ਵਧਿਆ ਤਾਂ ਸਰਕਾਰ ਨੇ ਪੂਰੇ ਵੁਹਾਨ ਦੀ ਕਿਲਾਬੰਦੀ ਕਰ ਦਿੱਤੀ l ਅਸ਼ੀਸ਼ ਕੁਰਮੇੇ ਦੱਸਦਾ ਹੈ ਕਿ ਉਨ੍ਹਾਂ ਨੂੰ ਬਕਾਇਦਾ ਤੌਰ ਤੇ ਮਾਸਕ ਮੁਹੱਈਆ ਕਰਵਾਇਆ ਜਾਂਦਾ ਸੀ ਤੇੇ ਸਿਹਤ ਜਾਂਚ ਵੀ ਲਗਾਤਾਰ ਕੀਤੀ ਜਾਂਦੀ ਸੀ l ਵਿਦਿਆਰਥੀਆਂ ਦੀ ਦੇਖਭਾਲ ਅਧਿਆਪਕ ਕਰਦੇ ਸਨ l ਵੁਹਾਨ ਦੀਆਂ ਸੜਕਾਂ ਤੇ ਪਈਆਂ ਲਾਸ਼ਾਂ ਦੀ ਵੀਡੀਓ ਸੰਬੰਧੀ ਅਸ਼ੀਸ਼ ਕੁਰਮੇ ਕਹਿੰਦਾ ਕਿ ਉਹ ਸਭ ਫਰਜ਼ੀ ਤੇੇ ਬਕਵਾਸ ਸੀ l ਹਾਂ ਇੰਨਾ ਜ਼ਰੂਰ ਸੀ ਕਿ ਜਨਵਰੀ ਦੇ ਪਹਿਲੇ ਹਫਤੇ ਉੱਥੋਂ ਦੇ ਲੋਕਾਂ ਦੇ ਸਰੀਰਿਕ ਤਾਪਮਾਨ ਦੀ ਜਾਂਚ ਜ਼ਰੂਰ ਹੋਣ ਲੱਗ ਪਈ ਸੀ ਤੇ 23 ਜਨਵਰੀ ਤੱਕ ਲੋਕ ਆਮ ਵਾਂਗ ਘੁੰਮਦੇ ਫਿਰਦੇ ਤੇ ਬਜ਼ਾਰ ਜਾਂਦੇ ਰਹੇ ਤੇ ਫੇਰ ਅਚਾਨਕ ਪੂਰੇ ਵੁਹਾਨ ਦੀ ਕਿਲਾਬੰਦੀ ਕਰ ਦਿੱਤੀ ਗਈ l ਇਸ ਦੌਰਾਨ ਅਸ਼ੀਸ਼ ਅਤੇ ਉਸ ਦੇ ਸਾਥੀਆਂ ਦੀ ਅਧਿਆਪਕ ਪੂਰੀ ਦੇਖਭਾਲ ਕਰਦੇ ਰਹੇ l ਉਨ੍ਹਾਂ ਨੂੰ ਜੋ ਕੁਝ ਵੀ ਚਾਹੀਦਾ ਸੀ ਸਾਰਾ ਕੁਝ ਮਿਲਦਾ ਰਿਹਾ ਪਰ ਕਿਸੇ ਬਾਹਰਲੇ ਨੂੰ ਹੋਟਲ ਆਉਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ l ਅਸ਼ੀਸ਼ ਅਨੁਸਾਰ ਉਸ ਨੂੰ ਵੁਹਾਨ ਦੇ ਕੁਝ ਲੋਕਾਂ ਨੇ ਦੱਸਿਆ ਕਿ ਜਿਓਂ ਹੀ ਖਾਣ ਪੀਣ ਦੀਆਂ ਚੀਜ਼ਾਂ ਦੀ ਮੰਗ ਅਤੇ ਪੂਰਤੀ ਦੇੇ ਵਿੱਚਕਾਰ ਗੜਬੜ ਹੋਈ ਤਾਂ ਉੱਥੇ ਖਾਣ ਪੀਣ ਦੀਆਂ ਵਸਤਾਂ ਲਈ ਮਾਰੋੋਮਾਰ ਹੋ ਗਈ ਕਿਉਂਕਿ ਇਹ ਸੰਕਟ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਇਆ l ਹਰ ਕੋਈ ਬਜ਼ਾਰ ‘ਚ ਵਿੱਕ ਰਹੀਆਂ ਚੀਜ਼ਾਂ ਦੀ ਕੁਆਲਿਟੀ ਨੂੰ ਲੈ ਕੇ ਸ਼ੱਕ ਕਰ ਰਿਹਾ ਸੀ l ਇਸ ਦੌਰਾਨ ਜਦੋਂ ਅਸ਼ੀਸ਼ ਕੁਰਮੇ ਨੇ ਭਾਰਤ ਪਰਤਣ ਦਾ ਫੈਸਲਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਵੁਹਾਨ ਹਵਾਈ ਅੱਡਾ ਬੰਦ ਹੈ ਪਰ ਬੀਜਿੰਗ ਸਥਿਤ ਭਾਰਤੀ ਦੂਤਘਰ ਵੱਲੋਂ ਉਸ ਕੋਲ ਭੇਜੀ ਗਈ ਇੱਕ ਬੱਸ ਰਾਹੀਂ ਬੀਜਿੰਗ ਹਵਾਈ ਅੱਡੇ ਪਹੁੰਚਿਆ ਜਿੱਥੇ 30 ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਉਸ ਨੂੰ ਜਹਾਜ਼ ਵਿੱਚ ਬੈਠਣ ਦੀ ਇਜ਼ਾਜ਼ਤ ਦਿੱਤੀ ਗਈ l ਇੱਥੇ ਹੀ ਬਸ ਨਹੀਂ ਭਾਰਤ ਪਹੁੰਚਣ ਤੋਂ ਬਾਅਦ ਵੀ ਉਸ ਨੂੰ 14 ਦਿਨ ਤੱਕ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਤੇ ਹੁਣ ਜਾ ਕੇ ਉਸ ਨੂੰ ਸੁੱਖ ਦਾ ਸਾਹ ਆਇਆ l

Related posts

ਓਡੀਸ਼ਾ-ਤੇਲੰਗਾਨਾ ‘ਚ ਭਾਰੀ ਮੀਂਹ: ਪੱਥਰ ਡਿੱਗਣ ਨਾਲ 2 ਮਹੀਨਿਆਂ ਦੀ ਬੱਚੀ ਸਮੇਤ 9 ਦੀ ਮੌਤ

htvteam

ਕਰੋਨਾ : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਦਿੱਤੀ ਵੱਡੀ ਧਮਕੀ, ਚੀਨ ਨੇ ਧਾਰੀ ਚੁੱਪੀ

Htv Punjabi

ਇਕ ਵਾਰ ਫੇਰ ਕਰੋਨਾ ਦੇ ਨਵੇ ਰੂਪ ਨੇ ਪਾਈ ਦਹਿਸ਼ਤ,  ਮੁੜ ਉਡਾਣਾ ਦੇ ਲੱਗੀ ਬਰੈਕ

htvteam

Leave a Comment