Htv Punjabi
Punjab

ਚੀਨ ਦੇ ਵੁਹਾਨ ਸ਼ਹਿਰ ਵਾਂਗ ਹੋਣ ਲੱਗੀ ਪੰਜਾਬ ਦੀ ਕਿਲਾਬੰਦੀ, ਦੇਖੋ ਕਿਵੇਂ ਧੜਾਧੜ ਗ੍ਰਿਫਤਾਰੀਆਂ ਹੋਣਗੀਆਂ ਇਨ੍ਹਾਂ ਲੋਕਾਂ ਦੀਆਂ

ਚੰਡੀਗੜ੍ਹ : ਸਿਹਤ ਵਿਭਾਗ ਪੰਜਾਬ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਅਜਿਹੀ ਐਡਵਾਇਜ਼ਰੀ ਜ਼ਾਰੀ ਕੀਤੀ ਹੈ, ਜਿਸ ਅਨੁਸਾਰ ਹੁਣ ਜਿਹੜੀ ਵੀ ਗੱਡੀ ਜਾਂ ਬੱਸ ਹਵਾਈ ਅੱਡੇ ਤੋਂ ਪੰਜਾਬ ਅੰਦਰ ਦਾਖਲ ਹੋਵੇਗੀ, ਉਸ ਵਿੱਚ ਸ਼ਾਮਿਲ ਸਾਰੇ ਯਾਤਰੂਆਂ ਦੀ ਪੰਜਾਬ ਦੇ ਬਾਰਡਰ ਤੇ ਹੀ ਪਹਿਲਾਂ ਚੰਗੀ ਤਰ੍ਹਾਂ ਸਿਹਤ ਜਾਂਚ ਕੀਤੀ ਜਾਵੇਗੀ ਤੇ ਜਿਹੜੇ ਲੋਕਾਂ ਅੰਦਰ ਕੋਰੋਨਾ ਵਾਇਰਸ ਦੇ ਲੱਛਣ ਮਿਲਣਗੇ ਜੇਕਰ ਉਹ ਸਹਿਮਤੀ ਨਾਲ ਆਪਣਾ ਇਲਾਜ ਕਰਾਉਣ ਲਈ ਤਿਆਰ ਹੋ ਗਏ ਤਾਂ ਤਾਂ ਠੀਕ ਹੈ ਪਰ ਜੇਕਰ ਕਿਸੇ ਨੇ ਨਖਰੇ ਕੀਤੇ ਤਾਂ ਉਸ ਨੂੰ ਕਾਨੂੰਨੀ ਤੌਰ ਤੇ ਗ੍ਰਿਫਤਾਰ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇਗਾ l
ਦੱਸ ਦਈਏ ਕਿ ਏਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਦੇ ਦੋ ਮਰੀਜ਼ ਪਾਜਿਟਿਵ ਪਾਏ ਗਏ ਸਨ, ਜਿਨ੍ਹਾਂ ਦਾ ਦੁਬਾਰਾ ਟੈਸਟ ਕਰਾਉਣ ਲਈ ਸੈਂਪਲ ਪੁਣੇ ਦੀ ਲੈਬੋਰੇਟਰੀ ਵਿੱਚ ਭੇਜੇ ਗਏ ਹਨ l ਉਨ੍ਹਾਂ ਕਿਹਾ ਕਿ ਦਿੱਲੀ ਲੈਬੋਰੇਟਰੀ ‘ਚ ਭੇਜੇ ਗਏ ਸੈਂਪਲਾਂ ਅੰਦਰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਤਾਂ ਸਿਹਤ ਵਿਭਾਗ ਦੀਆਂ ਉਨ੍ਹਾਂ ਟੀਮਾਂ ਦੀਆਂ ਸ਼ਕਤੀਆਂ ਹੋਰ ਵਧਾਈਆਂ ਜਾ ਸਕਦੀਆਂ ਹਨ, ਜਿਹੜੀਆਂ ਅਜਿਹੇ ਲੋਕਾਂ ਦੀ ਜਾਂਚ ਕਰਨਗੀਆਂ ਤਾਂ ਕਿ ਜਿਹੜੇ ਬੰਦੇ ਅੰਦਰ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਤਾਂ ਲੋੜ ਪੈਣ ਤੇ ਉਨ੍ਹਾਂ ਲੋਕਾਂ ਨੂੰ ਸਖ਼ਤੀ ਨਾਲ ਗ੍ਰਿਫਤਾਰ ਕਰਕੇ ਹਸਪਤਾਲਾਂ ਵਿੱਚ ਭੇਜਿਆ ਜਾ ਸਕੇ l ਉਨ੍ਹਾਂ ਨੇ ਕਿਹਾ ਕਿ ਅਜਿਹੇੇ ਲੋਕਾਂ ਤੇ ਵੀ ਪੰਜਾਬ ਦਾ ਸਿਹਤ ਵਿਭਾਗ ਨਜ਼ਰ ਰੱਖੀ ਬੈਠਾ ਜਿਹੜੇ ਪਿਛਲੇ 10 ਤੋਂ 15 ਦਿਨ ਪਹਿਲਾਂ ਵਿਦੇਸ਼ ਤੋਂ ਵਾਪਸ ਪਰਤੇ ਹਨ ਤੇ ਅਜਿਹੇੇ ਵਿਅਕਤੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ l
ਏਸ ਸੰਬੰਧ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲ l ਵੀਰ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਫੜਾ ਦਫੜੀ ਨਾ ਮਚਾਉਣ ਤੇ ਸ਼ਾਂਤੀ ਬਣਾਈ ਰੱਖਉਨ੍ਹਾਂ ਕਿਹਾ ਕਿ ਮੂੰਹ ਤੇ ਪਾਉਣ ਵਾਲੇ ਮਾਸਕ ਅਤੇ ਜੀਵਾਣੂ ਖਤਮ ਕਰਨ ਵਾਲੇ ਸੈਨੀਟਾਈਜ਼ਰਾਂ ਦੀ ਵਿਕਰੀ ਜਿਸ ਢੰਗ ਨਾਲ ਵਧੀ ਹੈ ਉਸ ਨੂੰ ਦੇਖਦਿਆਂ ਇਸ ਸਮਾਨ ਦੀ ਬਲੈਕ ਮਾਰਕੀਟਿੰਗ ਨਾ ਕੀਤੀ ਜਾਵੇ l ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਿਰੀ ਵਿੱਚ ਸਕੂਲਾਂ ਨੂੰ ਵੀ ਇਤਹਾਤ ਵਰਤਣ ਦੇ ਹੁਕਮ ਦਿੱਤੇ ਹਨ, ਜਿਸ ਤਹਿਤ ਸਕੂਲਾਂ ਅੰਦਰ ਰੋਜ਼ ਸਵੇਰੇ ਹੋਣ ਵਾਲੇ ਪ੍ਰਾਰਥਨਾ ਇੱਕਠ ਤੇ ਵੀ ਰੋਕ ਲਾ ਦਿੱਤੀ ਗਈ ਹੈ l ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਹੋਲੀ ਅਤੇ ਹੋਲਾ ਮਹੱਲਾ ਦੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਨੇ ਲੋਕਾਂ ਨੂੰ ਭੀੜ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ l ਇੱਥੋਂ ਤੱਕ ਕਿ ਕੋਈ ਵੀ ਅਜਿਹਾ ਸਮਾਗਮ ਜਿੱਥੇ ਲੋਕਾਂ ਦਾ ਇੱਕਠ ਹੋਵੇਗਾ ਉਸ ਸਮਾਗਮ ਨੂੰ ਕੀਤੇੇ ਜਾਣ ਦੀ ਇਜ਼ਾਜ਼ਤ ਡੀਸੀ ਤੋਂ ਲੈਣੀ ਜ਼ਰੂਰੀ ਹੋਵੇਗੀ ਨਹੀਂ ਤਾਂ ਸਮਾਗਮ ਦੇ ਪ੍ਰਬੰਧਕਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ l
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਸਮੇਂ ਜਿੱਥੇ ਮੋਗਾ ਅਤੇ ਫਤਿਹਗੜ ਸਾਹਿਬ ਵਿਖੇ ਇੱਕ ਹਸਪਤਾਲ ਅੰਦਰ ਜਦੋਂ ਕੋਰੋਨਾ ਵਾਇਰਸ ਦਾ 2 ਮਰੀਜ਼ ਦਾਖਲ ਹੋਣ ਤੋਂ ਬਾਅਦ ਦੌੜ ਗਏ ਤਾਂ ਉੱਥੋਂ ਦੇ ਸਿਵਲ ਸਰਜਨਾਂ ਨੇ ਡੀਸੀ ਅਤੇ ਐਸਐਸਪੀ ਨੂੰ ਚਿੱਠੀਆਂ ਲਿਖ ਕੇ ਤੁਰੰਤ ਗ੍ਰਿਫਤਾਰ ਕਰਕੇ ਹਸਪਤਾਲ ਵਿੱਚ ਦਾਖਲ ਕਰਾਉਣ ਦੀ ਬੇਨਤੀ ਕੀਤੀ ਸੀ ਤਾਂ ਕਿ ਉਹ ਮਰੀਜ਼ ਅੱਗੋਂ ਹੋਰਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਨਾ ਲਾ ਦੇਣ ਤੇ ਫੇਰ ਉਸ ਮਗਰੋਂ ਮੋਗਾ ਪੁਲਿਸ ਨੇ ਜਦੋਂ ਹਸਪਤਾਲ ਵਿੱਚੋਂ ਭੱਜੇ ਮਰੀਜ਼ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਵਿੱਚ ਮੁੜ ਦਾਖਲ ਕਰਾਇਆ ਤਾਂ ਮਰੀਜ਼ ਦੇ ਭਰਾ ਨੇ ਸਿਹਤ ਵਿਭਾਗਾਂ ਦੀ ਅਜਿਹੀਆਂ ਪੋਲਾਂ ਖੋਲੀਆਂ ਕਿ ਚਰਚਾ ਛਿੜ ਗਈ ਕਿ ਚੰਗਾ ਹੋਵੇਗਾ ਕਿ ਵਿਭਾਗ ਇਸ ਮਰੀਜ਼ ਨੂੰ ਆਪੇ ਛੱਡ ਦੇਵੇ l ਨਹੀਂ ਤਾਂ ਮਰੀਜ਼ ਦੇ ਰਿਸ਼ਤੇਦਾਰ ਵਿਭਾਗ ਦੀ ਪੋਲਾਂ ਖੋਲ ਖੋਲ ਕੇ ਕਈਆਂ ਦੀਆਂ ਨੌਕਰੀਆਂ ਖਾ ਜਾਣਗੇ l

Related posts

ਦੀਵਾਲੀ ਤੋਂ ਪਹਿਲਾਂ ਆਹ ਚੱਲ ਗਈ ਗੋਲੀ, ਪੁਲਿਸ ਨੂੰ ਪਈਆਂ ਭਾਜੜਾਂ ?

htvteam

ਆਹ ਦੇਖੋ ਹਾਈਟੈਕ ਜੇਲ੍ਹ ਚੋਂ ਕੀ ਕੁਝ ਫੜ੍ਹਿਆ ਗਿਆ ?

htvteam

ਸਰਨੇ ਭਰਾਵਾਂ ਤੇ ਬਾਦਲਾਂ ਦਾ ਟੁੱਟਿਆ ਰਿਸ਼ਤਾ ?

htvteam

Leave a Comment