Htv Punjabi
Punjab

ਦੇਖੋ ਕੀਦ੍ਹਾ ਕੀਦ੍ਹਾ ਬੇੜਾ ਗਰਕ ਕਰਨ ਤੇ ਤੁਲਿਆ ਹੋਇਐ ਕੋਰੋਨਾ ਵਾਇਰਸ, ਲੋਕ ਕਿਸੇ ਨੂੰ ਕੋਸ ਵੀ ਨਹੀਂ ਸਕਦੇ

ਚੰਡੀਗੜ੍ਹ : ਆਲਮੀ ਦਹਿਸ਼ਤਗਰਦੀ ਤੋਂ ਬਾਅਦ ਇਨੀਂ ਦਿਨੀਂ ਜੇਕਰ ਵਿਸ਼ਵ ਭਾਈਚਾਰੇ ਅੰਦਰ ਕਿਸੇ ਚੀਜ਼ ਦੀ ਸਭ ਤੋਂ ਵੱਧ ਦਹਿਸ਼ਤ ਹੈ ਤਾਂ ਉਹ ਹੈ ਕੋਰੋਨਾ ਵਾਇਰਸ।ਜਿਸ ਦਿਨ ਤੋਂ ਇਸ ਵਾਇਰਸ ਨੇ ਦੁਨੀਆਂ ਭਰ ‘ਚ ਪ੍ਰਸਿੱਧੀ ਹਾਸਿਲ ਕੀਤੀ ਹੈ, ਲਗਭਗ ਉਸੇ ਦਿਨ ਤੋਂ ਇਸ ਨੂੰ ਲੈ ਕੇ ਵੱਖ ਵੱਖ ਚਰਚਾਵਾਂ ਦਾ ਬਜ਼ਰ ਗਰਮ ਹੈ, ਅੱਜ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਨੇ ਕਿ ਮੀਡੀਆ ਵਿੱਚੋਂ ਹੋਰ ਸਾਰੇ ਮੁੱਦੇ ਗਾਇਬ ਹੋ ਕੇ ਕੋਰੋਨਾ ਵਾਇਰਸ ਦਾ ਮੁੱਦਾ ਹੀ ਭਾਰੂ ਪੈ ਰਿਹਾ।ਕੌਮਾਂਤਰੀ ਪੱਧਰ ਤੇ ਇਹ ਵਾਇਰਸ ਹੁਣ ਤੱਕ 4 ਹਜ਼ਾਰ ਲੋਕਾਂ ਦੀ ਜਾਨ ਲੈ ਚੁੱਕੈ।ਹਾਲਾਂਕਿ, ਮੌਤਾਂ ਦਾ ਇਹ ਅੰਕੜਾ ਉਨ੍ਹਾਂ ਤਾਂ ਨਹੀਂ ਹੈ ਜਿੰਨਾ ਦਹਿਸ਼ਤਗਰਦੀ ਦੀਆਂ ਘਟਨਾਵਾਂ ਤੇ ਹੋਰ ਕੁਦਰਤੀ ਆਫਤਾਂ ਵਿੱਚ ਹੋਇਆ ਕਰਦੈ।ਪਰ ਇਸ ਦੀ ਦਹਿਸ਼ਤ ਨੇ ਬਾਕੀ ਸਾਰੀਆਂ ਦਹਿਸ਼ਤਾਂ ਨੂੰ ਮਾਤ ਜ਼ਰੂਰ ਦੇ ਦਿੱਤੀ ਹੈ।ਤੁਸੀਂ ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਓ ਕਿ ਜਿਹੜੇ ਲੋਕ ਇਸ ਬੀਮਾਰੀ ਦੀ ਚਪੇਟ ਵਿੱਚ ਆਉਣੋਂ ਬਚ ਵੀ ਗਏ ਹਨ।ਉਹ ਵੀ ਹੁਣ ਬਹੁਤੀ ਜਗ੍ਹਾ ਇਹ ਕਹਿਣਾ ਸ਼ੁਰੂ ਹੋ ਗਏ ਹਨ, ”ਕਿ ਹੇ ਕੋਰੋਨਾ ਵਾਇਰਸ ਦੀ ਬੀਮਾਰੀਏੇ ਜੇ ਚਿੰਬੜਨਾ ਹੈ ਤਾਂ ਇੱਕੋ ਵਾਰੀ ਚਿੰਬੜ ਜਾ ਕਿਉਂ ਡਰਾ ਡਰਾ ਕੇ ਮਾਰ ਰਹੀ ਐ”।

ਦੱਸ ਦਈਏ ਕਿ ਇਹ ਆਵਾਜ਼ਾਂ ਏਸ ਲਈ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਜਿਸ ਕਿਸੇ ਨੂੰ ਵੀ ਇਹ ਬੀਮਾਰੀ ਚਿੰਬੜਦੀ ਐ ਨਾ ਸਿਰਫ ਉਸ ਦੇ ਆਪਣੇ ਉਸ ਦਾ ਸਾਥ ਛੱਡ ਕੇ ਦੂਰ ਜਾ ਖਲੋਂਦੇ ਨੇ ਕਿ ਕਿਤੇ ਸਾਨੂੰ ਵੀ ਏਸ ਤੋਂ ਇਹ ਬੀਮਾਰੀ ਨਾ ਹੋ ਜਾਵੇ, ਬਲਕਿ ਡਾਕਟਰ ਵੀ ਉਸ ਮਰੀਜ਼ ਨੂੰ ਅਜਿਹੇ ਵਾਰਡ ਵਿੱਚ ਬੰਦ ਕਰ ਲੈਂਦੇ ਨੇ, ਜਿੱਥੇ ਹੋਰ ਕੋਈ ਨਹੀਂ ਜਾ ਸਕਦਾ।ਗੱਲ ਜੇਕਰ ਇੱਥੇ ਹੀ ਮੁੱਕ ਜਾਂਦੀ ਤਾਂ ਵੀ  ਸ਼ਾਇਦ ਲੋਕ ਇਹ ਸੋਚ ਕੇ ਸਬਰ ਕਰ ਲੈਂਦੇ ਕਿ ਬੀਮਾਰੀ ਹੋਈ ਐ ਮਰੀਜ਼ ਦਾ ਇਲਾਜ ਕਰਵਾਉਣਾ ਵੀ ਜ਼ਰੂਰੀ ਐ, ਹੁਣ ਹੋਰਾਂ ਨੂੰ ਥੋੜਾ ਮਾਰਨੈ ? ਪਰ ਜਨਾਬ ਜ਼ਰਾ ਉਨ੍ਹਾਂ ਬਾਰੇ ਸੋਚੋ ਜਿਨ੍ਹਾਂ ਨੂੰ ਡਾਕਟਰ ਸਾਹਮਣੇ ਇੱਕ ਛਿੱਕ ਆਈ ਨੀ ਕਿ ਅਗਲੇ ਭੱਜਣ ਵੀ ਨੀ ਦਿੰਦੇ, ਪੁਲਿਸ ਹੱਥੋਂ ਗ੍ਰਿਫਤਾਰ ਕਰਵਾਕੇ ਕੋਰੋਨਾ ਵਾਇਰਸ ਵਾਲੇ ਵਾਰਡ ਵਿੱਚ ਘੱਟੋ ਘੱਟ 15 ਦਿਨਾਂ ਲਈ ਬੰਦ ਕਰ ਲੈਂਦੇ ਨੇ।

ਇਹ ਤਾਂ ਸੀ ਇਸ ਬੀਮਾਰੀ ਨਾਲ ਪੈਦ ਵਾਲੇ ਸਿੱਧੇ ਪ੍ਰਭਾਵਾਂ ਦਾ ਵੇਰਵਾ ਹੁਣ ਆਉ਼ਂਦੇ ਹਾਂ ਉਨ੍ਹ ਪ੍ਰਭਾਵਾਂ ਵੱਲ ਜਿਹੜੇ ਸਿੱਧੇ ਤਾਂ ਨਹੀਂ ਹਨ ਪਰ ਉਨ੍ਹਾਂ ਪ੍ਰਭਾਵਾਂ ਨੇ ਦੁਨੀਆਂ ਨੂੰ ਇੰਨਾ ਕੁ ਬਰਬਾਦ ਕਰ ਦਿੱਤੈੈ ਕਿ ਉਹ ਹੁਣ ਇਹ ਕਹਿਣ ਲੱਗ ਪਏ ਹਨ ਕਿ ਇਦੋਂ ਤਾਂ ਸਿੱਧਾ ਕੋਰੋਨਾ ਹੀ ਮਾਰ ਦਿੰਦਾ ਘੱਟੋ ਘੱਟ ਇੰਝ ਤਾਂ ਨਾ ਬਰਬਾਦ ਹੁੰਦੇ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੈਣ ਵਾਲੇ ਵਪਾਰਿਕ ਤੇ ਸਿਆਸੀ ਘਾਟਿਆਂ ਦੀ, ਇਸ ਬੀਮਾਰੀ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤੈ ਚੀਨ ਨੂੰ ਕਿਉਂਕਿ ਇੱਥੋਂ ਦੇ ਵੁਹਾਨ ਸ਼ਹਿਰ ਅੰਦਰੋਂ ਹੀ ਕੋਰੋਨਾ ਵਾਇਰਸ ਦਾ ਜਨਮ ਹੋਇਆ ਜਿਹੜਾ ਅੱਜ ਦੁਨੀਆਂ ਵਿੱਚ ਸਭ ਤੋਂ ਵੱਡਾ ਦਹਿਸ਼ਤਗਰਦ ਬਣ ਕੇ ਲੋਕਾਂ ਦਾ ਜੀਣਾ ਹਰਾਮ ਕਰ ਰਿਹੈ।

ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਵਪਾਰਿਕ ਪੱਧਰ ਤੇ ਚੀਨ ਵਿਸ਼ਵ ਵਿੱਚ ਨੰਬਰ ਇੱਕ ਦੀ ਕਤਾਰ ਵਿੱਚ ਆਉਂਦਾ ਕਿਉਂਕਿ ਚੀਨ ਦੇ ਬਣੇ ਮਾਲ ਨੇ ਦੁਨੀਆਂ ਭਰ ਦੇ ਬਜ਼ਾਰਾਂ ਤੇ ਕਬਜ਼ਾ ਕੀਤਾ ਹੋਇਆ ਪਰ ਜਦੋਂ ਤੋਂ ਕੋਰੋਨਾ ਵਾਇਰਸ ਨਾਂਮ ਦੀ ਇਹ ਚਾਈਨੀਜ਼ ਮੌਤ ਨੇ ਜਨਮ ਲਿਆ ਉਦੋਂ ਤੋਂ ਚੀਨ ਦਾ ਕੌਮਾਂਤਰੀ ਵਪਾਰ ਠੱਪ ਹੋ ਕੇ ਰਹਿ ਗਿਆ।ਹਾਲਾਤ ਇਹ ਹਨ ਕਿ ਕੋਈ ਚੀਨ ਦਾ ਬਣਿਆ ਮਾਲ ਲੈਣ ਜਾਂ ਚੀਨ ਜਾਣ ਬਾਰੇ ਸੋਚਣਾ ਤਾਂ ਦੂਰ ਚੀਨ ਹੋ ਕੋ ਆਏ ਬੰਦੇ ਨੂੰ  ਵੀ ਵਿਸ਼ਵਭਰ ਦੀਆਂ ਸਰਕਾਰਾਂ ਹਵਾਈ ਅੱਡਿਆਂ ਉੱਤੇ ਹੀ ਕੈਦੀ ਬਣਾ ਕੇ ਰੱਖਣ ਵਾਲੇ ਹਾਲਾਤ ਪੈਦਾ ਕਰ ਦਿੰਦੀਆਂ ਨੇ।ਅਜਿਹੇ ਵਿੱਚ ਚੀਨ ਦੇ ਵਪਾਰ ਦਾ ਕੀ ਬਣਿਆ ਹੋਵੇਗਾ ਇਹ ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਓ, ਏਸ ਤੋਂ ਇਲਾਵਾ ਆਲਮੀ ਪੱਧਰ ਤੇ ਆਵਾਜਾਈ ਠੱਪ ਹੋ ਚੁੱਕੀ ਐ ਜਿਸ ਨਾਲ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ।

ਅਜਿਹਾ ਨਹੀਂ ਹੈ ਕਿ ਇਹ ਘਾਟਾ ਸਿਰਫ ਜਹਾਜ਼ ਕੰਪਨੀਆਂ ਨੂੰ ਹੀ ਪੈ ਰਿਹਾ, ਇਸ ਘਾਟੇ ਦਾ ਸਿ਼ਕਾਰ ਰੂਸ ਅਤੇ ਸਾਊਦੀ ਅਰਬ ਵਰਗੇ ਓਪੇਕ + ਵਰਗੇ ਉਨ੍ਹਾਂ ਮੁਲਕਾਂ ਦੇ ਗਰੁੱਪ ਵੀ ਹੋ ਰਹੇ ਨੇ,, ਜਿਹੜੇ ਕਿ ਤੇਲ ਦੀ ਪੈਦਾਵਾਰ ਕਰਕੇ ਵਿਸ਼ਵ ਭਾਈਚਾਰੇ ਨੂੰ ਵੇਚ ਰਹੇ ਨੇ।ਹਾਲਾਤ ਇਹ ਨੇ ਕਿ ਹੁਣ ਇਹ ਗਰੁੱਪ ਆਪਸ ਵਿੱਚ ਲੜ ਪਏ ਨੇ ਤੇ ਇਨ੍ਹਾਂ ਵਿਚਕਾਰ ਤੇਲ ਦੇੇ ਰੇਟ ਘਟਾਉਣ ਦੀ ਜੰਗ ਸ਼ੁਰੂ ਹੋ ਗਈ ਐ।ਜਿਸ ਦਾ ਕਿਤੇ ਨਾ ਕਿਤੇੇ ਆਲਮੀ ਭਾਈਚਾਰੇ ਨੂੰ ਫਾਇਦਾ ਵੀ ਹੋਵੇਗਾ।

ਕੋਰੋਨਾ ਵਾਇਰਸ ਨਾਲ ਜਿੱਥੇ ਹਸਪਤਾਲਾਂ, ਡਾਕਟਰਾਂ ਦੀ ਚਾਂਦੀ ਹੋਈ ਪਈ ਐ, ਉੱਥੇ ਦੂਜੇ ਪਾਸੇ ਸਿਆਸੀ ਲੋਕਾਂ ਵੱਲੋਂ ਰੈਲੀਆਂ ਅਤੇ ਮੇਲਿਆਂ ਵਿੱਚ ਇੱਕਠ ਕਰਨ ਤੋਂ ਪਰਹੇਜ਼ ਕਰਨ ਨਾਲ ਇਨ੍ਹਾਂ ਇੱਕਠਾਂ ਦੇ ਆਸ ਪਾਸ ਆਪਣੀਆਂ ਛੋਟੀਆਂ ਮੋਟੀਆਂ ਦੁਕਾਨਦਾਰੀਆਂ ਚਲਾਉਣ ਵਾਲੇ ਲੋਕਾਂ ਦੇ ਰੋਜ਼ਾਨਾ ਵਾਲੇ ਵਪਾਰ ਤੇ ਵੱਡਾ ਅਸਰ ਪਿਐ।ਹਾਂ ਜੇਕਰ ਕੁਝ ਫਾਇਦਾ ਹੋਇਆ ਤਾਂ ਉਹ ਸਰਕਾਰਾਂ ਦਾ ਐ ਕਿਉਂਕਿ ਇਹ ਬੀਮਾਰੀ ਓਸ ਵੇਲੇ ਫੈਲੀ ਐ ਜਦੋਂ ਸਰਕਾਰਾਂ ਆਪਣੇ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਪਹਿਲਾਂ ਹੀ ਜਨਤਾ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਤੇ ਏਸ ਵਾਇਰਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਭਟਕਾ ਲਿਆ।ਹਾਂ ਹੁਣ ਜੇਕਰ ਕੋਈ ਮੋਬਾਈਲ ਫੋਨ ਵਾਲੇ ਵਾਅਦੇ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੇ ਇਹ ਕਹਿਣ ਲੱਗ ਪਵੇ ਕਿ ਅਸੀਂ ਤਾਂ ਫੋਨ ਦੇਣ ਵਾਲਾ ਵਾਅਦਾ ਪੂਰਾ ਕਰ ਦੇਣਾ ਸੀ ਪਰ ਚੀਨ ‘ਚ ਕੋਰੋਨਾ ਵਾਇਰਸ ਫੈਲਣ ਕਾਰਨ ਫੋਨ ਨਹੀਂ ਆ ਸਕੇ ਤਾਂ ਫੇਰ ਲੋਕਾਂ ਨੇ ਤਾਂ ਮਗਰ ਪੈਣਾ ਹੀ ਐ।ਬਾਕੀ ਰਹਿ ਗਈ ਹਿੰਦੁਸਤਾਨ ਪਾਕਿਸਤਾਨ ਦੀ ਸਰਹੱਦ ਤੇ ਹੋਣ ਵਾਲੀਆਂ ਰੀਟਰੀਟ ਸੇਰੇਮਨੀਆਂ ਦੀ ਗੱਲ ਤਾਂ ਉਸ ਤੇ ਵੀ ਇਸ ਮਹਾਂਮਾਰੀ ਨੇ ਡੂੰਘਾ ਅਸਰ ਪਾਇਐ।ਸਰਕਾਰ ਨੇ ਇਸ ਰੀਟਰੀਟ ਸੇਰੇਮਨੀ ਚ ਦਰਸ਼ਕਾਂ ਦੇ ਦਾਖਲੇ ਤੇ ਰੋਕ ਲਾ ਦਿੱਤੀ ਐ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਾਘਾ ਬਾਰਡਰ ਅਤੇ ਫਿਰੋਜ਼ਪੁਰ ਸਰਹੱਦ ਤੇ ਹੋਣ ਵਾਲੀਆਂ ਰੀਟਰੀਟ ਸੇਰੇਮਨੀਆਂ ਵਿੱਚ ਆਉਦ ਵਾਲੇ ਲੋਕਾਂ ਤੋਂ ਜਿਹੜਾ ਵਪਾਰਕ ਲਾਭ ਇਨ੍ਹਾਂ ਸਰਹੱਦਾਂ ਦੇ ਵਪਾਰੀਆਂ ਨੂੰ ਮਿਲਣਾ ਸੀ ਉਹ ਹੁਣ ਕਾਰੋਬਾਰ ਠੱਪ ਹੋਣ ਕਾਰਨ ਬਿਲਕੁਲ ਖਤਮ ਹੋ ਗਿਆ।

ਜਿਹੜੀ ਥੋੜੀ ਬਹੁਤੀ ਕਸਰ ਬਾਕੀ ਬਚਦੀ ਸੀ ਉਹ ਸਰਕਾਰ ਵੱਲੋੋਂ ਆਮ ਜਨਤਾ ਦੇ ਫੋਨਾਂ ਉੱਤੇ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਨਾਂ ਤੇ ਜਿਹੜੀ ਖਾਂਸੀ ਵਾਲੀ ਕਾਲਰ ਟਿਊਨ ਲਾ ਦਿੱਤੀ ਐ, ਉਸ ਨੇ ਪੂਰੀ ਕਰ ਦਿੱਤੀ ਹੈ।ਲੋਕੀ ਇਸ ਤੋਂ ਇੰਨੇ ਚਿੜ ਰਹੇ ਨੇ ਕਿ ਕਹਿੰਦੇ ਨੇ ਕਿ ਕੋਰੋਨਾ ਵਾਇਰਸ ਭਾਵੇਂ ਆਵੇ ਜਾਂ ਨਾ ਆਵੇ ਪਰ ਏਸ ਕਾਲਰ ਟਿਊਨ ਨੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਵਰਗਾ ਅਹਿਸਾਸ ਜ਼ਰੂਰ ਕਰਵਾ ਦਿੱਤੈ।

ਅੰਤ ਵਿੱਚ ਗੱਲ ਕੋਰੋਨਾ ਮਨੋਰੰਜਨ ਦੀ : ਦੱਸ ਦਈਏ ਕਿ ਦੁਨੀਆਂ ‘ਚ ਸਿਰਫ ਭਾਰਤੀ ਹੀ ਅਜਿਹੇ ਲੋਕ ਨੇ ਜਿਹੜੇ ਦੁੱਖ ਅਤੇ ਬਰਾਬਦੀ ਦੇ ਸਮੇਂ ਵੀ ਮਨੋਰੰਜਨ ਕਰਨਾ ਨਹੀਂ ਛੱਡਦੇ ਤੇ ਏਸ ਦੀ ਉਦਾਹਰਨ ਮਿਲਦੀ  ਐੈ ਟਿਕ ਟਾਕ ਐਪ ਤੋਂ ਜਿੱਥੇ ਅੱਜ ਕੱਲ ਕੋਰੋਨਾ ਕੋਰੋਨਾ ਹੋਈ ਪਈ ਐ ਤੇ ਜਿਹੜੀ ਟਿਕ ਟਾਕ ਸਭ ਤੋਂ ਵੱਧ ਮਸ਼ਹੂਰ ਹੋ ਰਹੀ ਹੈ ਉਹ ਹੈ ਕਿ ਕੋਰੋਨਾ ਤਾਂ ਭਾਵੇਂ ਆਵੇ ਨਾ ਆਵੇ ਪੰਜਾਬ ਦੇ ਪਿੰਡਾਂ ਵਿੱਚ ਕੁਝ ਦਿਨਾਂ ਦੇ ਅੰਦਰ ਅੰਦਰ ਕੋਰੋਨਾ ਵਾਇਰਸ ਦੇ ਥੋਲ੍ਹਾ ਕਰਨ ਵਾਲੇ ਬਾਬੇ ਜ਼ਰੂਰ ਆ ਜਾਣਗੇ।

Related posts

ਸੁਨੱਖੀ ਕੁੜੀ ਨਾਲ ਭਰਜਾਈ ਨੇ ਕੀਤਾ ਗੰਦੀਆਂ ਫ਼ਿਲਮਾਂ ਵਾਲਾ ਕਾਰਾ

htvteam

ਕੋਟਕਪੂਰਾ ਗੋਲੀਕਾਂਡ ਮਾਮਲੇ ਚ ਸੁਣਵਾਈ

htvteam

ਏਸ ਦੁੱਧ ਨਾਲ ਸੁੱਕ ਲੱਕੜੀ ਮੁੰਡੇ-ਕੁੜੀਆਂ ਦੇ 7 ਦਿਨ ‘ਚ ਕੱਪੜੇ ਹੋਣਗੇ ਟਾਈਟ

htvteam

Leave a Comment