Htv Punjabi
Punjab

ਬਲੂ ਵੇਲ੍ਹ ਤੇ ਪਬਜੀ ਤੋਂ ਬਾਅਦ ਹੁਣ ਟਿਕ ਟਾਕ ਤੇ ਆਹ ਚੀਜ਼ ਦੀ ਪਈ ਦਹਿਸ਼ਤ ਇੱਕ ਹੋਰ ਦੀ ਗਈ ਜਾਨ

ਮੋਗਾ : ਹੁਣ ਤੱਕ ਤਾਂ ਬਲੂ ਵੇਲ੍ਹ ਅਤੇ ਪਬਜੀ ਵਰਗੀਆਂ ਖੇਡਾਂ ਹੀ ਲੋਕਾਂ ਦੇ ਜਾਨ ਦਾ ਖੌਫ ਬਣੀਆ ਹੋਈਆ ਸਨ ਪਰ ਹੁਣ ਟਿਕਟਾਕ ਵਰਗੀ ਮਨੋਰੰਜਨ ਕਰਨ ਵਾਲੀ ਸ਼ੋਸ਼ਲ ਮੀਡੀਆ ਐਪ ਵੀ ਦਹਿਸ਼ਤ ਦਾ ਕਾਰਨ ਬਣਦੀ ਜਾ ਰਹੀ ਹੈ।ਭਾਵੇਂ ਕਿ ਇਸ ਵਿੱਚ ਨਾ ਖੇਡਾਂ ਬਣਾਉਣ ਵਾਲੀ ਐਪ ਦਾ ਕੋਈ ਕਸੂਰ ਐ ਤੇ ਨਾ ਟਿਕਟਾਕ ਬਣਾਉਣ ਵਾਲਿਆਂ ਦਾ ਪਰ ਇਸ ਦੇ ਬਾਵਜੂਦ ਲੋਕਾਂ ਦੀਆਂ ਲਗਾਤਾਰ ਜਾ ਰਹੀਆਂ ਜਾਨਾਂ ਕਾਰਨ ਲੋਕ ਆਪਣੇ ਪਿਆਰਿਆਂ ਨੂੰ ਇਹ ਕਹਿਣ ਲੱਗ ਪਏ ਨੇ ਕਿ ਇਸ ਐਪ ਤੋਂ ਦੂਰ ਰਹੋ।ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਹ ਸੱਚ ਸਾਬਿਤ ਹੋਇਐ ਮੋਗਾ ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਘੱਲਖੁਰਦ ਦੀ ਨਹਿਰ ਤੇ ਜਿੱਥੇ ਇੱਕ ਪਿੰਡ ਛੋਟੀ ਮੀਨੀਆਂ ਦੇ ਰਹਿਣ ਵਾਲੇ 18 ਸਾਲਾ ਲੜਕੇ ਦੀਪਕ ਕੁਮਾਰ ਨੇ ਆਪਣੀ ਗਰਲਫਰੈਂਡ ਨੂੰ ਖੁਸ਼ ਕਰਨ ਲਈ ਆਪਣੇ ਦੋਸਤ ਤੋਂ ਕੈਮਰਾ ਓਨ ਕਰਵਾ ਲਿਆ ਤੇ ਨਹਿਰ ਦੇ ਕੰਡੇ ਤੇ ਖੜ ਕੇ ਉਸ ਨੂੰ ਕਹਿਣ ਲੱਗਾ ਕਿ ਤੂੰ ਵੀਡੀਓ ਬਣਾ ਮੈਂ ਨਹਿਰ ‘ਚ ਛਾਲ ਮਾਰਾਂਗਾ ਫੇਰ ਆਪਾਂ ਇਸ ਵੀਡੀਓ ਨੂੰ ਟਿਕ ਟਾਕ ਤੇ ਪੋਸਟ ਕਰਾਂਗੇ।ਇੰਝ ਮੇਰੀ ਗਰਲਫਰੈਂਡ ਮੇਰੇ ਤੋਂ ਪ੍ਰਭਾਵਿਤ ਹੋਵੇਗੀ ਪਰ ਉਹ ਨਈਂ ਜਾਣਦਾ ਸੀ ਕਿ ਮਨੋਰੰਜਨ ਅਤੇ ਕਿਸੇ ਨੂੰ ਪ੍ਰਭਾਵਿਤ ਕਰਨ ਲਈ ਬਣਾਈ ਜਾ ਰਹੀ ਇਹ ਵੀਡੀਓ ਉਸ ਦੀ ਜਾਨ ਲੈ ਲੇਵੇਗੀ।

ਇਸ ਸੰਬੰਧ ਵਿੱਚ ਮਿਲੀ ਜਾਣਕਾਰੀ ਅਨੁਸਾਰ ਜਿਓਂ ਹੀ ਦੀਪਕ ਕੁਮਾਰ ਨੇ ਨਹਿਰ ‘ਚ ਛਾਲ ਮਾਰੀ ਤਾਂ ਨਹਿਰ ਦੇ ਚੱਲਦੇ ਪਾਣੀ ਦੀ ਤਹਿ ਤੇ ਪਏ ਪੱਥਰ ਉੱਤੇ ਉਸ ਦਾ ਸਿਰ ਜਾ ਵੱਜਾ ਤੇ ਉਸ ਤੋਂ ਬਾਅਦ ਉਹ ਪਾਣੀ ਵਿਚ ਅਲੋਪ ਹੋਣ ਲੱਗ ਪਿਆ।ਦੋਸਤ ਨੂੰ ਡੁੱਬਦਾ ਵੇਖ ਵੀਡੀਓ ਬਣਾ ਰਹੇ ਮੁੰਡੇ ਨੇ ਰੌੋਲਾ ਪਾ ਕੇ ਆਲੇ ਦੁਆਲੇ ਦੇ ਲੋਕ ਇੱਕਠੇ ਕਰ ਲਏ ਤੇ ਉਨ੍ਹਾਂ ਦੀ ਮਦਦ ਨਾਲ ਦੀਪਕ ਨੂੰ ਬਾਹਰ ਕੱਢਿਆ ਗਿਆ ਜਿਸ ਦੀ ਖਰਾਬ ਹਾਲਕ ਵ।ਖਦਿਆਂ ਮੌਕੇ ਤੇ ਮੌਜੂਦ ਲੋਕਾਂ ਨੇ ਪਰਿਵਾਰ ਵਾਲਿਆਂ ਨੂੰ ਸੂਚਨਾਂ ਦੇ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੇ ਸਿਰ ਦੀ ਸੱਟ ਜਾਂਚਣ ਤੋਂ ਬਾਅਦ ਦੀਪਕ ਕੁਮਾਰ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ।ਏਸ ਸੰਬੰਧ ਵਿੱਚ ਮੋਗਾ ਪੁਲਿਸ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਆਮ ਲੋਕ ਪ੍ਰਸਿੱਧੀ ਹਾਸਿਲ ਕਰਨ ਲਈ ਅਜਿਹੇ ਸਟੰਟ ਕਰਨ ਤੋਂ ਬਾਜ ਆਉਣ।ਕਿਉਂਕਿ ਇਹ ਪਾਗਲਪਨ ਐ ਤੇ ਜਿਹੜਾ ਇਹ ਪਾਗਲਪਨ ਕਰਦਾ ਨਜ਼ਰ ਆ ਗਿਆ ਤਾਂ ਉਸ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਟਿਕਟਾਕ ਤੇ ਵੀਡੀਓ ਬਣਾਉਣ ਦੇ ਚੱਕਰ ‘ਚ ਕੋਈ ਆਪਣੀ ਜਾਨ ਗੁਆ ਗਿਆ ਹੋਵੇ।ਏਸ ਤੋਂ ਪਹਿਲਾਂ ਕਈ ਮੁੰਡੇ ਵੀਡੀਓ ਬਣਾਂਉਣ ਦੇ ਚੱਕਰ ਵਿੱਚ ਟਰੈਕਟਰ ਥੱਲੇ ਆ ਕੇ ਕੁਚਲੇ ਗਏ ਹਨ ਤੇ ਇੱਕ ਨੇ ਤਾਂ ਫੁਕਰਪੁਣੇ ‘ਚ ਆ ਕੇ ਚੱਲਦੇ ਕੈਮਰੇ ਅੱਗੇ ਕਈ ਹੀ ਹਵਾ ‘ਚ ਉਛਾਲ ਕੇ ਅਜਿਹੀ ਸੁੱਟੀ ਕਿ ਉਸ ਕਹੀ ਨੇ ਥੱਲੇ ਡਿਗਦਿਆਂ ਹੀ ਉਸ ਟਿਕਟਾਕ ਬਣਾਉਣ ਵਾਲੇ ਮੁੰਡੇ ਦਾ ਖੋਪੜਾ ਖੋਲ ਦਿੱਤਾ।

Related posts

ਬਾਪੂ ਵੈਦ ਦਾ ਨੁਸਕਾ ਅਜ਼ਮਾਓ ਰਸੌਲੀਆਂ 20 ਰੁਪਏ ‘ਚ ਭਜਾਓ

htvteam

ਚੋਣਾਂ ਤੋਂ ਪਹਿਲਾਂ ਬਾਦਲ ਨੇ ਕਿਉਂ ਮੰਗੀ ਮੁਆਫੀ ?

htvteam

ਐਮਾਜ਼ੋਨ ਦੇ ਜੰਗਲਾਂ ‘ਚੋਂ ਵੈਦ ਨੂੰ ਮਿਲਿਆ ਸ਼ਕਤੀਸ਼ਾਲੀ ਫਾਰਮੂਲਾ; 10 ਹਜ਼ਾਰ ਬਿਮਾਰੀਆਂ ਦੂਰ ਕਰਨ ਵਾਲੀ ਅਨੋਖੀ ਤੇ ਜਾਦੂ ਦੀ ਪੁੜੀ

htvteam

Leave a Comment