Htv Punjabi
Punjab

ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਵਾਰਡ ਵਿੱਚ ਵਿਛਾਈਆਂ ਚਾਦਰਾਂ, ਗੱਦੇ ਤੇ ਸਰਾਣੇ, ਬੰਦਾ ਆਇਆ ਸਾਰੇ ਇੱਕਠੇ ਕਰਕੇ ਲੈ ਗਿਆ

ਅੰਮ੍ਰਿਤਸਰ : ਕੋਰੋਨਾ ਵਾਇਰਸਸ ਤੋਂ ਡਰਿਆ ਹੋਇਆ ਇੱਕ ਟੈਂਟ ਹਾਊਸ ਮਾਲਿਕ ਸਰਕਾਰੀ ਮੈਡੀਕਲ ਕਾਲਜ ਸਥਿਤ ਨਸ਼ਾ ਮੁਕਤੀ ਪੁਨਰਵਾਸ ਕੇਂਦਰ ਵਿੱਚ ਵਿਛਾਈਆਂ ਚੱਦਰਾਂ, ਗੱਦਿਆਂ ਅਤੇ ਸਰਾਣਿਆਂ ਨੂੰ ਚੁੱਕ ਕੇ ਲੈ ਗਿਆ।ਟੈਂਟ ਹਾਊਸ ਮਾਲਿਕ ਦੇ ਅਨੁਸਾਰ ਸਿਹਤ ਵਿਭਾਗ ਨੇ ਉਸ ਤੋਂ ਇਹ ਸਮਾਨ ਇਸ ਲਈ ਕਿਰਾਏ ਤੇ ਲਿਆ ਸੀ ਕਿ ਡਾਕਟਰਾਂ ਦੀ ਇੱਕ ਟੀਮ ਇਸ ਕੇਂਦਰ ਵਿੱਚ ਪਹੁੰਚ ਰਹੀ ਹੈ।ਜਦਕਿ ਸੱਚ ਇਹ ਹੈ ਕਿ ਇਸ ਕੇੱਦਰ ਵਿੱਚੋਂ ਚੀਨ ਸਹਿਤ ਸੱਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਅਤੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਰੱਖਿਆ ਜਾਣਾ ਹੈ।ਟੈਂਟ ਹਾਊਸ ਦੇ ਮਾਲਿਕ ਰਾਜੇਸ਼ ਗੁਪਤਾ ਦੇ ਅਨੁਸਾਰ ਇਸ ਬੀਮਾਰੀ ਕਾਰਨ ਗੱਦੇ ਅਤੇ ਬੈਡ ਇਸ ਦਾ ਸਿ਼ਕਾਰ ਹੋ ਜਾਣਗੇ ਅਤੇ ਕੋਈ ਵੀ ਉਸ ਦੀ ਦੁਕਾਨ ਤੋਂ ਸਮਾਨ ਕਿਰਾਏ ਤੇ ਨਹੀਂ ਲਵੇਗਾ।ਉਸ ਦਾ ਧੰਦਾ ਚੌਪਟ ਹੋ ਜਾਵੇਗਾ।ਟੈਂਟ ਮਾਲਿਕ ਦੀ ਇਸ ਕਾਰਵਾਈ ਤੋਂ ਸਿਹਤ ਅਤੇ ਜਿ਼ਲਾ ਪ੍ਰਸ਼ਾਸ਼ਨ ਦੁਆਰਾ ਕੀਤੀ ਜਾ ਰਹੀ ਤਿਆਰੀਆਂ ਨੂੰ ਜ਼ੋਰਦਾਰ ਝਟਕਾ ਲੱਗਾ।ਕੋਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਪ੍ਰਸ਼ਾਸਨ ਨੇ ਚੀਨ ਸਹਿਤ ਸੱਤ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਏਅਰਪੋਰਟ ਤੋਂ ਹੀ ਆਪਣੀ ਕਸੱਟਡੀ ਵਿੱਚ ਰੱਖਣ ਦੀ ਯੋਜਨਾ ਤਿਆਰ ਕੀਤੀ ਹੈ।ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੇ ਅਮਲੇ ਨੇ ਸਰਕਾਰੀ ਮੈਡੀਕਲ ਕਾਲਜ ਸਥਿਤ ਨਸ਼ਾ ਮੁਕਤੀ ਪੁਨਰਵਾਸ ਕੇਂਦਰ ਵਿੱਚ ਚਾਦਰਾਂ ਅਤੇ ਗੱਦੇ ਵਿਛਾ ਦਿੱਤੇ।ਸਿਵਿਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੌਹਲ ਸਹਿਤ ਪ੍ਰਸ਼ਾਸਨਿਕ ਅਧਿਕਾਰੀ ਇਸ ਕੇਂਦਰ ਵਿੱਚ ਵਿਵਸਥਾ ਦਾ ਜਾਇਜ਼ਾ ਲੈ ਰਹੇ ਸਨ ਕਿ ਅਚਾਨਕ ਟੈਂਟ ਹਾਊਸ ਦਾ ਮਾਲਿਕ ਰਾਜੇਸ਼ ਗੁਪਤਾ ਉੱਥੇ ਆ ਪਹੁੰਚਿਆ।ਉਸ ਨੇ 100 ਗੱਦੇ, ਚਾਦਰਾਂ ਅਤੇ ਸਰਾਣੇ ਉੱਥੇ ਤੋਂ ਚਕਵਾ ਕੇ ਆਪਣੇ ਵਾਹਨ ਵਿੱਚ ਰਖਵਾਏ ਅਤੇ ਚਲਦਾ ਬਣਿਆ।ਇਸ ਤੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ।

ਡਾਕਟਰ ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਟੈਂਟ ਹਾਊਸ ਮਾਲਿਕ ਅਗਿਆਨਤਾ ਅਤੇ ਅਸਿੱਖਿਆ ਦਾ ਸਿ਼ਕਾਰ ਹੈ।ਉਸ ਨੂੰ ਕਿਸੇ ਨੇ ਡਰਾ ਦਿੱਤਾ ਸੀ।ਫਿਲਹਾਲ ਅਸੀਂ ਡੀਸੀ ਸਿ਼ਵਦੁਲਾਰ ਸਿੰਘ ਨੂੰ ਕਹਿ ਦਿੱਤਾ ਹੈ ਕਿ ਉਹ ਸਾਨੂੰ ਸਮਾਨ ਉੱਪਲਬਧ ਕਰਵਾਉਣ।ਸ਼ਨੀਵਾਰ ਦੇਰ ਰਾਤ ਤਕਰੀਬਨ 2 ਵਜੇ ਦੋਹਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਪੁਨਰਵਾਸ ਕੇਂਦਰ ਵਿੱਚ ਲਿਆਏ ਜਾਣ ਦੀ ਯੋਜਨਾ ਹੈ।ਹਾਲਾਂਕਿ ਪ੍ਰਸ਼ਾਸਨ ਨੇ ਹੁਣ ਤੱਕ ਇਨ੍ਹਾਂ ਲੋਕਾਂ ਦੇ ਲਈ ਪੂਰੀ ਵਿਵਸਥਾ ਨਹੀਂ ਕੀਤੀ ਹੈ।

Related posts

ਵਰਿੰਦਰ ਘੁੰਮਣ ਦਾ ਆਪਰੇਸ਼ਨ ਕਰਨ ਵਾਲਾ ਹਸਪਤਾਲ ਹੋਊਗਾ ਬੰਦ !

htvteam

ਕਿਸਾਨ ਅੰਦੋਲਨ ਦਾ 43ਵਾਂ ਦਿਨ, ਤਕਰੀਬਨ 60 ਹਜ਼ਾਰ ਟਰੈਕਟਰਾਂ ਨਾਲ ਕੱਢਿਆ ਜਾ ਰਿਹਾ ਮਾਰਚ

htvteam

ਨਵੇਂ ਸਾਲ ਮੌਕੇ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਦੇ ਰੂਹ ਖੁਸ਼ ਹੋ ਜਾਣੀ ਆ ਪੂਰਾ ਨਜ਼ਾਰਾ ਦੇਖ ਕੇ

htvteam

Leave a Comment