Htv Punjabi
India Punjab

ਕਿਸਾਨ ਅੰਦੋਲਨ ਦਾ 43ਵਾਂ ਦਿਨ, ਤਕਰੀਬਨ 60 ਹਜ਼ਾਰ ਟਰੈਕਟਰਾਂ ਨਾਲ ਕੱਢਿਆ ਜਾ ਰਿਹਾ ਮਾਰਚ

ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦਾ ਅੱਜ 43ਵਾਂ ਦਿਨ ਹੈ, ਕਿਸਾਨ ਅੱਜ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਨ ਲਈ ਟਰੈਕਟਰ ਮਾਰਨ ਕੱਢ ਰਹੇ ਨੇ, ਉਹਨਾਂ ਦਾ ਦਾਅਵਾ ਹੈ ਕਿ ਇਸ ਮਾਰਚ ਚ 60 ਹਜ਼ਾਰ ਟਰੈਕਟਰ ਸ਼ਾਮਿਲ ਹਨ. ਇਹ ਮਾਰਚ ਸਿੰਘੂ ਬਾਰਡਰ ਤੋਂ ਟਿਕਰੀ , ਟਿਕਰੀ ਤੋਂ ਸ਼ਾਹਜਹਾਪੁਰ, ਗਾਜ਼ੀਪੁਰ ਤੋਂ ਪਲਵਨ ਅਤੇ ਪਲਵਨ ਤੋਂ ਗਾਜੀਪੁਰ ਤੱਕ ਕੱਢਿਆ ਜਾਵੇਗਾ,
ਇਸ ਮੌਕੇ ਮਾਰਚ ਨੂੰ ਦੇਖਦੇ ਹੋਏ ਕਈ ਥਾਵਾਂ ਤੇ ਪੁਲਿਸ ਤੇ ਵੀਡੀਓ ਰਿਕਾਰਡਿੰਗ ਲਗਾਈ ਹੋਈ ਹੈ,

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਤਾਂ 26 ਜਨਵਰੀ ਨੂੰ ਵੀ ਟਰੈਕਟਰ ਪਰੇਡ ਹੋਵੇਗੀ। ਅੱਜ ਦਾ ਮਾਰਚ ਉਸੇ ਦਾ ਟ੍ਰੈਲਰ ਹੈ, ਹਰਿਆਣਾ ਦੇ ਕਿਸਾਨ ਸੰਗਠਨਾਂ ਨੇ ਹਰ ਪਿੰਡ `ਚ 10 ਔਰਤਾਂ ਨੂੰ 26 ਜਨਵਰੀ ਦੇ ਲਈ ਬੁਲਾਇਆ ਹੈ,

ਇਸ ਮੌਕੇ ਕਿਸਾਨਾਂ ਵਲੋਂ ਅਪੀਲ ਕੀਤੀ ਗਈ ਹੈ ਕਿ ਗਣਤੰਤਰ ਦਿਵਸ ਦੇ ਮੌਕੇ ਔਰਤਾਂ ਵੱਲੋਂ ਮਾਰਚ ਦੀ ਅਗਵਾਹੀ ਕੀਤੀ ਜਾਵੇਗੀ , ਜਿਸ ਦੇ ਚਲਦਿਆਂ ਹਰਿਆਣਾ `ਚ ਕਰੀਬ 250 ਔਰਤਾਂ ਨੂੰ ਟਰੈਕਟਰ ਦੀ ਟਰੇਨਿੰਗ ਦਿੱਤੀ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਕਿਸਾਨ ਭਵਨ `ਚ ਕੇਂਦਰ ਸਰਕਾਰ ਤੇ ਕਿਸਾਨ ਜੱਥੇਬੰਦੀਆਂ ਦੇ ਦਰਿਆਨ ਮੀਟਿੰਗ ਹੋਈ ਸੀ ਜਿਸ ਵਿਚ ਕਿਸਾਨਾਂ ਦੀਆਂ ਮੰਗਾਂ ਤੇ ਕੇਂਦਰ ਸਰਕਾਰ ਵਲੋਂ ਕਈ ਕਾਰਨ ਦੱਸਦੇ ਹੋਏ ਮੰਗਾਂ ਨਾ ਮੰਨੀਆਂ ਗਈਆਂ ਤੇ ਅਗਲੀ ਮੀਟਿੰਗ 8 ਜਨਵਰੀ ਨੂੰ ਰੱਖ ਦਿੱਤੀ ਗਈ ਸੀ।

Related posts

ਆਪਣੇ ਪੈਸੇ ਥਾਣੇ ‘ਚ ਆ ਗਿਆ ਜਮ੍ਹਾਂ ਕਰਵਾਉਣ

htvteam

ਇੱਥੋਂ ਆਈ ਪੰਜਾਬੀ ਮੁੰਡਿਆਂ ਦੀ ਅਰਬ ਮੁਲਕਾਂ ਤੋਂ ਵੀ ਭੈੜੀ ਵੀਡੀਓ , ਡੇਢ ਸੌ ਪੰਜਾਬੀ ਮੁੰਡਾ ਕੱਢ ਰਿਹੈ ਹਾੜ੍ਹੇ, ਮਾਪਿਆਂ ਦਾ ਹਾਲ ਦੇਖੋ  

Htv Punjabi

ਪੰਜਾਬੀ ਡ੍ਰਾਈਵਰ ਨੇ ਗੋਰਿਆਂ ਨੂੰ ਬਚਾਇਆ ਮੌਤ ਦੇ ਮੂੰਹ ‘ਚੋਂ; ਦੇਖੋ ਵੀਡੀਓ

htvteam