Htv Punjabi
Punjab

ਸਹੁਰੇੇ ਘਰ ਪਹੁੰਚਦਿਆਂ ਹੀ ਨੂੰਹ ਨੇ ਚੂੜਾ ਵਗਾਹ ਮਾਰਿਐ, ਕਹਿੰਦੀ ਚਿੱਟਾ ਲਿਆਓ, ਪੈ ਗਿਆ ਭੜਥੂ

ਫਿਰੋਜ਼ਪੁਰ : ਜ਼ਰਾ ਸੋਚੋ ਮੁੰਡੇ ਦਾ ਵਿਆਹ ਹੋਵੇ ਨਵੀਂ ਨਵੀਂ ਲਾੜੀ ਘਰ ਪਹੁੰਚੀ ਹੋਵੇ ਸੱਸ ਨੇ ਪਾਣੀ ਵਾਰ ਕੇ ਗੜਵੀ ਹਲੇ ਇੱਕ ਪਾਸੇ ਹੀ ਰੱਖੀ ਹੋਵੇ ਤੇ ਲਾੜੀ ਅੰਦਰ ਵੜਦਿਆਂ ਹੀ ਚੂੜਾ ਲਾਹ ਕੇ ਸੁੱਟ ਦੇਵੇ ਤੇ ਕਹੇ ਵੀ ਚਿੱਟਾ ਲੈ ਆਓ,ਮੈਨੂੰ ਤੋੜ ਲੱਗੀ ਐ ਤਾਂ ਉਸ ਪਤੀ, ਉਸ ਮਾਂ, ਉਸ ਸਹੁਰੇ ਪਰਿਵਾਰ ਦਾ ਕੀ ਹਾਲ ਹੋਵੇਗਾ।ਜਿਹੜੇ ਨਵੀਂ ਨਵੀਂ ਨੂੰਹ ਵਿਆਹ ਕੇ ਲਿਆਏ ਹੋਣਗੇ।ਕੁਝ ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਐ ਫਿਰੋਜ਼ਪੁਰ ਦੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਜਿੱਥੇ ਸਹੁਰਾ ਪਰਿਵਾਰ ਨਵੀਂ ਨਵੇਲੀ ਨੂੰਹ ਨੂੰ ਲੈ ਕੇ ਪਹੁੰਚੇ ਸਨ।ਏਸ ਲਈ ਨਹੀਂ ਕਿ ਉਹ ਉਸ ਦਾ ਨਸ਼ਾ ਛਡਾਉਣਾ ਚਾਹੁੰਦੇ ਸਨ ਬਲਕਿ ਏਸ ਲਈ ਕਿ ਡਾਕਟਰ ਉਨ੍ਹਾਂ ਨੂੰ ਇਹ ਲਿਖ ਕੇ ਦੇ ਦੇਵੇ ਕਿ ਉਹ ਕੁੜੀ ਨਸ਼ੇੜੀ ਐ ਤਾਂ ਕਿ ਉਹ ਆਪਣੇ ਮੁੰਡੇ ਦਾ ਉਸ ਕੁੜੀ ਨਾਲੋਂ ਆਸਾਨੀ ਨਾਲ ਤਲਾਕ ਕਰਵਾ ਸਕਣ।

ਏਸ ਸੰਬੰਧ ਵਿੱਚ ਮੌਕੇ ਤੇ ਮੌਜੂਦ ਡਾਕਟਰ ਅਨੁਸਾਰ ਜਦੋਂ ਸਹੁਰਾ ਪਰਿਵਾਰ ਆਪਣੀ ਨੂੰਹ ਨੂੰ ਲੈ ਕੇ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰ ‘ਚ ਪਹੁੰਚਿਆ ਤਾਂ ਇੱਕ ਵਾਰ ਤਾਂ ਉਨ੍ਹਾਂ ਨੂੰ ਇੱਝ ਲੱਗਾ ਕਿ ਇਹ ਲੋਕ ਲੜਕੀ ਦਾ ਨਸ਼ਾ ਛਡਵਾਉਣ ਵਿੱਚ ਦਿਲਚਸਪੀ ਲੈ ਰਹੇ ਹਨ, ਲਿਹਾਜ਼ਾ ਉਨ੍ਹਾਂ ਨੇ ਜਾਂਚ ਕਰਨ ਤੋਂ ਬਾਅਦ ਇਹ ਦੱਸਿਆ ਕਿ ਇਹ ਦੋ ਸਾਲ ਤੋਂ ਹੈਰੋਈਨ ਲੈਣ ਦੀ ਆਦੀ ਹੈ ਪਰ ਜਦੋਂ ਸਹੁਰੇ ਪਰਿਵਾਰ ਨੇ ਮੌਕੇ ਤੇ ਮੌਜੂਦ ਡਾਕਟਰਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਲਿਖ ਕੇ ਦਿਓ ਕਿ ਕੁੜੀ ਨਸ਼ਾ ਕਰਦੀ ਹੈ ਤਾਂ ਕਿ ਉਹ ਕੁੜੀ ਤੋਂ ਤਲਾਕ ਲੈ ਸਕਣ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।ਡਾਕਟਰ ਅਨੁਸਾਰ ਉਨ੍ਹਾਂ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਹ ਘਰ ਤੋੜਣ ਲਈ ਅਜਿਹਾ ਨਹੀਂ ਕਰਨਗੇ ਤੇੇ ਕਾਨੂੰਨ ਵੀ ਏਸ ਗੱਲ ਦੀ ਇਜ਼ਾਜ਼ਤ ਨਹੀਂ ਦਿੰਦਾ ਕਿਉਂਕਿ ਨਸ਼ੇ ਦਾ ਇਲਾਜ ਸੰਭਵ ਹੈ।ਡਾਕਟਰ ਅਨੁਸਾਰ ਇੱਕ ਵਾਰ ਤਾਂ ਕੁੜੀ ਦਾ ਸਹੁਰਾ ਪਰਿਵਾਰ ਆਪਣੀ ਨੂੰਹ ਦੇ ਇਲਾਜ ਲਈ ਤਿਆਰ ਹੋ ਗਿਆ ਤੇ ਮੌਕੇ ਤੋਂ ਦਵਾਈ ਲੈ ਕੇ ਉੱਥੋਂ ਵਾਪਸ ਚਲਾ ਗਿਆ ਪਰ ਉਸ ਨੂੰ ਯਕੀਨ ਨਈਂ ਕਿ ਉਹ ਕੁੜੀ ਵਿਰੁੱਧ ਕਿਸੇ ਡਾਕਟਰ ਤੋਂ ਇਹ ਨਹੀਂ ਲਿਖਵਾਉਣਗੇ ਕਿ ਉਹ ਨਸ਼ਾ ਕਰਦੀ ਹੈ।

Related posts

ਆਹ ਦੇਖਲੋ ਮੁੰਡੇ ਨੇ ਮੰਦਿਰ ‘ਚ ਕੀ ਕਰਤਾ

htvteam

ਜਲੰਧਰ ਦੀਆਂ ਦੋ ਬੇਸ਼ਰਮ ਜਨਾਨੀਆਂ ਦੀ ਬਣੀ ਸਿੱਧੀ ਵੀਡੀਓ

htvteam

ਕਿਤੇ ਤੁਸੀਂ ਰੋਟੀ ਖਾਣ ਵੇਲੇ ਆਹ ਗਲਤੀ ਕਰਕੇ ਆਪਣਾ ਵਜਨ ਤਾਂ ਨਹੀਂ ਵਧਾ ਰਹੇ

htvteam

Leave a Comment