Htv Punjabi
Uncategorized

ਪੁੱਠੇ ਸਿੱਧੇ ਪੰਗੇ ਲੈ ਕੇ ਵਿਆਹ ਨੂੰ ਤਲਾਕ ਤੱਕ ਪਹੁੰਚਾਉਣ ਵਾਲੀਆਂ ਸੱਸਾਂ ਨੂੰਹਾਂ ਹਾਈਕੋਰਟ ਦੇ ਆਹ ਆਰਡਰ ਪੜਣ

ਚੰਡੀਗੜ : ਪੰਜਾਬ ਹਰਿਆਣਾ ਹਾਈਕੋਰਟ ਨੇ ਪਤੀ ਦੁਆਰਾ ਦਾਖਿਲ ਤਲਾਕ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਇਹ ਸੱਪਸ਼ਟ ਕਰ ਦਿੱਤਾ ਹੈ ਕਿ ਸੱਸ ਬਹੂ ਦੇ ਮਾਮੂਲੀ ਝਗੜਿਆਂ ਨੂੰ ਬਹੂ ਦੀ ਪਰਿਵਾਰ ਦੇ ਪ੍ਰਤੀ ਕਰੂਰਤਾ ਨਹੀਂ ਮੰਨਿਆ ਜਾ ਸਕਦਾ l ਮੋਗਾ ਦੇ ਇੱਕ ਮਾਮਲੇ ਵਿੱਚ ਪਟੀਸ਼ਨ ਦਾਖਿਲ ਕਰਦੇ ਹੋਏ ਹਾਈਕੋਰਟ ਵਿੱਚ ਪਤੀ ਨੇ ਕਿਹਾ ਸੀ ਕਿ ਉਸ ਦਾ ਵਿਆਹ 2004 ਵਿੱਚ ਹੋਇਆ ਸੀ ਅਤੇ ਉਸ ਦੇ ਬਾਅਦ 2005 ਵਿੱਚ ਉਨ੍ਹਾਂ ਦੇ ਇੱਕ ਮੁੰਡਾ ਹੋਇਆ l ਵਿਆਹ ਦੇ ਬਾਅਦ ਤੋਂ ਹੀ ਉਸ ਦੀ ਪਤਨੀ ਦਾ ਵਰਤਾਓ ਉਸ ਦੇ ਪ੍ਰਤੀ ਬਹੁਤ ਖਰਾਬ ਰਿਹਾ l
ਪਟੀਸ਼ਨਕਰਤਾ ਦੀ ਮਾਂ ਨਾਲ ਵੀ ਪਤਨੀ ਬਹੁਤ ਬੁਰਾ ਵਰਤਾਓ ਕਰਦੀ ਸੀ ਅਤੇ ਇਸ ਦੇ ਕਾਰਨ ਪਟੀਸ਼ਨਕਰਤਾ ਦੀ ਮਾਂ ਹਮੇਸ਼ਾ ਪਰੇਸ਼ਾਨ ਰਹਿੰਦੀ ਸੀ l ਇਸ ਦੇ ਨਾਲ ਹੀ ਜਦੋਂ ਪਟੀਸ਼ਨਕਰਤਾ ਦੇ ਮੁੰਡੇ ਦਾ ਮੁੰਡਨ ਹੋਇਆ ਤਾਂ ਉਸ ਨੂੰ ਇਸ ਦੀ ਸੂਚਨਾ ਤੱਕ ਨਹੀਂ ਦਿੱਤੀ ਗਈ l ਇਸ ਦੇ ਉਲਟ ਪਤਨੀ ਵੱਲੋਂ ਕਿਹਾ ਕਿਆ ਕਿ ਪਟੀਸ਼ਨ ਦੁਆਰਾ ਲਾਏ ਗਏ ਇਲਜ਼ਾਮ ਬੇਬੁਨਿਆਦ ਹਨ l ਉਲਟਾ ਉਸ ਦੇ ਨਾਲ ਚਾਚੀ ਅਤੇ ਉਸ ਦੀ ਸੱਸ ਬੁਰਾ ਵਰਤਾਓ ਕਰਦੀ ਸੀ l ਦਹੇਜ ਦੇ ਲਈ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਅਕਸਰ ਉਸ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਸੀ l
ਇਸ ਦੇ ਨਾਲ ਹੀ ਬਹੂ ਨੇ ਇਹ ਵੀ ਦੱਸਿਆ ਕਿ ਪਟੀਸ਼ਨਕਰਤਾ ਅਤੇੇ ਉਸ ਦੇ ਪਰਿਵਾਰ ਨੂੰ ਮੁੰਡਨ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਪਰ ਕੋਈ ਜ਼ਰੂਰੀ ਕੰਮ ਦੇ ਕਾਰਨ ਉਹ ਲੋਕ ਮੁੰਡਨ ਵਿੱਚ ਸ਼ਾਮਿਲ ਨਹੀਂ ਹੋ ਸਕੇ l ਦੋਨਾਂ ਪੱਖਾਂ ਨੂੰ ਸੁਣਨ ਦੇ ਬਾਅਦ ਹਾਈਕੋਰਟ ਨੇ ਪਟੀਸ਼ਨ ਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਤੀ ਦੁਆਰਾ ਲਾਏ ਗਏ ਇਲਜ਼ਾਮ ਝੂਠੇ ਲੱਗ ਰਹੇ ਹਨ l
ਸਿਰਫ ਇਹ ਕਹਿ ਦੇਣ ਨਾਲ ਕਿ ਪਤਨੀ ਉਸ ਦੇ ਅਤੇ ਉਸ ਦੇ ਪਰਿਵਾਰ ਪ੍ਰਤੀ ਕਰੂਰ ਹੈ, ਪਤਨੀ ਨੂੰ ਕਰੂਰ ਸਾਬਿਤ ਕਰਨ ਦੇ ਲਈ ਕਾਫੀ ਨਹੀਂ ਹੈ l ਭਲੇ ਹੀ ਪਟੀਸ਼ਨਕਰਤਾ ਨੇ ਪਤਨੀ ਦੇ ਦਿਮਾਗੀ ਇਲਾਜ ਨਾਲ ਜੁੜਿਆ ਰਿਕਾਰਡ ਪੇਸ਼ ਕੀਤਾ ਹੈ ਪਰ ਇਹ ਰਿਕਾਰਡ ਇਹ ਸਾਬਿਤ ਨੀਂ ਕਰਦਾ ਕਿ ਪਤਨੀ ਪਟੀਸ਼ਨਕਰਤਾ ਅਤੇ ਉਸ ਦੀ ਮਾਂ ਦੇ ਪ੍ਰਤੀ ਕਰੂਰ ਸੀ.ਸੱਸ ਬਹੂ ਦੇ ਮਾਮੂਲੀ ਝਗੜਿਆਂ ਨੂੰ ਤਲਾਕ ਦ ਆਧਾਰ ਕਿਸੇ ਵੀ ਸਥਿਤੀ ਵਿੱਚ ਨਹੀਂ ਮੰਨਿਆ ਜਾ ਸਕਦਾ l
ਅਜਿਹੇ ਵਿੱਚ ਪਤਨੀ ਦੀ ਕਰੂਰਤਾ ਨੂੰ ਸਾਬਿਤ ਕਰਨ ਵਿੱਚ ਪਤੀ ਨਾਕਾਮਯਾਬ ਰਿਹਾ ਅਤੇ ਤਲਾਕ ਦੇ ਲਈ ਸਹੀ ਕਾਰਨ ਪੇਸ਼ ਨਹੀਂ ਕਰ ਸਕਿਆ.ਇਸ ਟਿੱਪਣੀ ਦੇ ਨਾਲ ਹੀ ਹਾਈਕੋਟ ਨੇ ਪਤੀ ਦੀ ਤਲਾਕ ਨਾਲ ਜੁੜੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ l

Related posts

ਮੋਦੀ ਸਰਕਾਰ ਨੇ ਕੱਛ ‘ਚੋਂ ਇੱਕ ਹੋਰ ਮੁੰਗਲਾ ਕੱਢ ਮਾਰਿਆ, ਹੁਣ ਇਸ ਬੈਂਕ ਦੇ ਗ੍ਰਾਹਕਾਂ ਨੂੰ ਪਈਆਂ ਭਾਜੜਾਂ

Htv Punjabi

ਲਾਹਨਤੀ ਬਾਬੇ ‘ਤੇ ਕੁੜੀ ਬਣਾ ਕੇ ਦੇਖੋ ਉਸ ਨਾਲ ਕੀਤਾ ਕਿਹੋ ਜਿਹਾ ਕੰਮ, ਸ਼ਾਬਾਸ਼ ਕੁੜੀਏ ਛੱਡੀਂ ਨਾ ਇਸ ਬਾਬੇ ਨੂੰ ਜੇ ਇਸ ਨੇ,…

Htv Punjabi

ਜ਼ੇਲ੍ਹ ‘ਚ ਚੌਥੀ ਵਾਰ ਇਸ ਨੂੰ ਲਾਈ ਫਾਂਸੀ, ਕੈਦੀ ਥਰ ਥਰ ਕੰਬੇ

Htv Punjabi

Leave a Comment