Htv Punjabi
Punjab

ਪਤਨੀ ਛੱਡ ਕੇ ਗਈ ਤਾਂ ਪਰੇਸ਼ਾਨ ਪਤੀ ਨੇ ਕਰ ਲਿਆ ਆਹ ਕੰਮ

ਬਠਿੰਡਾ : ਇੱਥੋਂ ਦੀ ਧੋਬਿਆਨਾ ਬਸਤੀ ਵਿੱਚ ਇੱਕ ਨੌਜਵਾਨ ਨੇ ਘਰ ਦੇ ਕੋਲ ਸਥਿਤ ਇੱਕ ਦਰਖੱਤ ਤੇ ਫਾਂਸੀ ਲਾ ਕੇ ਸੁਸਾਈਡ ਕਰ ਲਿਆ l ਮ੍ਰਿਤਕ ਦੀ ਪਹਿਚਾਣ ਨੰਦਲਾਲ ਪੁੱਤਰ ਮਹਾਂਦੇਵ 28 ਸਾਲਾ ਦੇ ਤੌਰ ਤੇ ਹੋਈ ਹੈ l ਪੁਲਿਸ ਦੇ ਅਨੁਸਾਰ ਨੰਦਲਾਲ ਦੀ ਪਤਨੀ ਕੁਝ ਸਮਾਂ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ l ਜਿਸ ਦੇ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ l ਪੁਲਿਸ ਨੇ ਇਸ ਸੰਬੰਧ ਵਿੱਚ ਧਾਰਾ 174 ਦੀ ਕਾਰਵਾਈ ਦੇ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ l ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਸੰਸਥਾ ਦੀ ਹੈਲਪਲਾਈਨ ਨੰਬਰ ਤੇ ਸੂਚਨਾ ਮਿਲੀ ਕਿ ਧੋਬਿਆਨਾ ਬਸਤੀ ਵਿੱਚ ਇੱਕ ਦਰਖੱਤ ਤੇ ਇੱਕ ਨੌਜਵਾਨ ਦੀ ਲਾਸ਼ ਲਟਕ ਰਹੀ ਹੈ l ਘਟਨਾ ਦੇ ਬਾਰੇ ਵਿੱਚ ਪਤਾ ਲੱਗਦੇ ਹੀ ਸੰਸਥਾ ਦਾ ਵਰਕਰ ਵਿੱਕੀ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚਿਆ ਅਤੇ ਮਾਡਲ ਟਾਊਨ ਪੁਲਿਸ ਨੂੰ ਸੂਚਿਤ ਕੀਤਾ l ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਿਮਾਂ ਦੀ ਮੁੱਢਲੀ ਕਾਰਵਾਈ ਦੇ ਬਾਅਦ ਸੰਸਥਾ ਵਰਕਰਾਂ ਨੇ ਲਾਸ਼ ਨੂੰ ਉੱਪਰ ਤੋਂ ਉਤਾਰਿਆ ਅਤੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਪਹੁੰਚਾਇਆ l

Related posts

ਰੋਡ ‘ਤੇ ਚੱਲਣ ਵੇਲੇ ਰੱਖਿਆ ਕਰੋ ਧਿਆਨ

htvteam

ਟੌਰ ਨਾਲ ਘਰਵਾਲੇ ਦੇ ਪਿੱਛੇ ਬੈਠੀ ਜਾ ਰਹੀ ਸੀ ਜਨਾਨੀ, ਫੇਰ ਮਗਰ ਲੱਗ ਗਏ ਨੌਜਵਾਨ ਮੁੰਡੇ

htvteam

ਆਹ ਵੈਦ ਖੀਰ ਖੁਆਕੇ ਸਰੀਰ ‘ਚ ਭਰ ਦਿੰਦੈ ਬਾਰੂਦ; ਵੈਦ ਕੋਲ ਨੇ ਜ਼ਬਰਦਸਤ ਕੁਦਰਤੀ ਨੁਸਕੇ

htvteam

Leave a Comment