Htv Punjabi
Punjab

ਆਪਣੀ ਨਾਬਾਲਿਗ ਬੱਚੀ ਨੂੰ ਦ੍ਰੋਪਦੀ ਵਾਂਗ ਦਾਅ ‘ਤੇ ਲਾਤਾ ਜੂਏ ‘ਚ, ਦੇਖੋ ਲਾਹਨਤੀ ਪਿਓ ਨਾਲ ਕੀ ਬਣੀ

ਯਮੁਨਾਨਗਰ : ਤੁਸੀਂ ਮਹਾਂਭਾਰਤ ‘ਚ ਪਾਂਡਵਾਂ ਵੱਲੋਂ ਦਰੋਪਦੀ ਨੂੰ ਜੂਏ ਦੇ ਦਾਅ ਤੇ ਲਾਉਣ ਦੀ ਕਥਾ ਤਾਂ ਪੜੀ ਸੁਣੀ ਜਾਂ ਟੀਵੀ ਤੇ ਦੇਖੀ ਹੋਣੀ ਤੇ ਕਈ ਨਾਸਤਿਕਾਂ ਨੇ ਉਸ ਤੇ ਇਹ ਸਵਾਲ ਵੀ ਜ਼ਰੂਰ ਕੀਤੇ ਹੋਣੇ ਕਿ ਕੀ ਪਤਾ ਅਜਿਹਾ ਹੋਇਆ ਵੀ ਹੈ ਕਿ ਨਹੀਂ ਪਰ ਅੱਜ ਅਸੀਂ ਤੁਹਾਡੇ ਅੱਗੇ ਜਿਹੜੀ ਘਟਨਾ ਦਾ ਜਿ਼ਕਰ ਕਰਨ ਜਾ ਰਹੇ ਹਾਂ।ਉਹ ਨਾ ਤਾਂ ਕਿਸੇ ਵੇਦ ਪੁਰਾਣ ‘ਚ ਲਿਖੀ ਗਈ ਐ ਤੇ ਨਾ ਹੀ ਕਿਸੇ ਫਿਲਮ, ਕਹਾਣੀਕਾਰ ਜਾਂ ਨਾਵਲਕਾਰ ਦੀ ਰਚਨਾ ਹੈ।ਇਹ ਇੱਕ ਸੱਚੀ ਘਟਨਾ ਹੈ ਤੇ ਇਸ ਤੇ ਅਦਾਲਤ ਨੇ ਵੀ ਆਪਣਾ ਫੈਸਲਾ ਸੁਣਾਂ ਦਿੱਤਾ ਹੈ।ਮਾਮਲਾ ਛੱਪਰ ਪੁਲਿਸ ਥਾਣੇ ਦੇ ਅਧੀਨ ਪੈਂਦੇ ਖੇਤਰ ਦਾ ਹੈ, ਜਿੱਥੇ ਇੱਕ ਸ਼ਰਾਬੀ ਪਿਓ ਨੇ ਨਾ ਸਿਰਫ ਆਪਣੀ ਜੰਮੀ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਬਲਕਿ ਉਸ ਨੂੰ ਜੂਏ ਦੇ ਦਾਅ ‘ਚ ਵੀ ਲਾੳਣ ਦੀ ਕੋਸਿ਼ਸ਼ ਕੀਤੀ।ਹਾਲਾਂਕਿ ਨੌਵੀਂ ਕਲਾਸ ‘ਚ ਪੜਦੀ ਉਸ ਬੱਚੀ ਨਾਲ ਉਹ ਕੁਝ ਤਾਂ ਨਹੀਂ ਹੋਇਆ ਜਿਹੜਾ ਮਹਾਂਭਾਰਤ ‘ਚ ਦਰੋਪਦੀ ਨਾਲ ਹੋਇਆ ਸੀ ਪਰ ਇੰਨਾ ਜ਼ਰੂਰ ਐ ਕਿ ਇਸ ਜ਼ਲੀਲ ਬਾਪ ਵੱਲੋਂ ਕੀਤੀ ਗਈ ਕੋਝੀ ਹਰਕਤ ਨੇ ਲੋਕਾਂ ਨੂੰ ਮਹਾਂਭਾਰਤ ਦਾ ਦਰੁਪਦੀ ਨੂੰ ਜੂਏ ‘ਚ ਹਾਰ ਜਾਨ ਵਾਲਾ ਹਿੱਸਾ ਜ਼ਰੂਰ ਯਾਦ ਕਰਵਾ ਦਿੱਤਾ ਹੈ।

27 ਫਰਵਰੀ 2019 ਨੂੰ ਵਾਪਰੀ ਇਸ ਘਟਨਾ ਸੰਬੰਧੀ ਪੀੜਿਤ ਬੱਚੀ ਦੀ ਮਾਂ ਨੇ ਛੱਪਰ ਪੁਲਿਸ ਨੂੰ ਦਿੱਤੀ ਗਈ ਸਿ਼ਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਸ਼ਰਾਬੀ ਕਬਾਬੀ ਹੈ ਤੇ ਨਸ਼ੇ ‘ਚ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਮਾਰਦਾ ਕੁੱਟਦਾ ਸੀ।ਪੀੜਿਤ ਮਾਂ ਅਨੁਸਾਰ ਘਟਨਾ ਵਾਲੇ ਦਿਨ ਜਦੋਂ ਉਹ ਕਿਸੇ ਕੰਮ ਸੰਬੰਧੀ ਘਰੋਂ ਬਾਹਰ ਜਾ ਕੇ ਕੁਝ ਚਿਰ ਬਾਅਦ ਵਾਪਸ ਪਰਤੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਬੱਚੀ ਦਾ ਰੋ ਰੋ ਕੇ ਬੁਰਾ ਹਾਲ ਸੀ, ਜਿਸ ਨੂੰ ਦੇਖ ਕੇ ਰੁਾਂ ਦਾ ਕਾਲਜਾ ਮੂੰਹ ਨੂੰ ਆ ਗਿਆ ਤੇ ਉਸ ਨੇ ਦੌੜ ਕੇ ਬੱਚੀ ਨੂੰ ਗਲੇ ਲਗਾਇਆ ਤੇ ਪੁੱਛਿਆ ਕਿ ਕੀ ਹੋਇਆ।ਸਿ਼ਕਾਇਤਕਰਤਾ ਅਨੁਸਾਰ ਉਸ ਦੀ ਬੱਚੀ ਨੇ ਉਦੋਂ ਉਸ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਤੇ ਪਹਿਲਾਂ ਵੀ ਕਈ ਵਾਰ ਉਸ ਨੇ ਬੱਚੀ ਨੂੰ ਆਪਦੇ ਨਾਲ ਸੌਣ ਲਈ ਜ਼ੋਰ ਪਾਇਆ ਸੀ।

ਇੱਥੋਂ ਤੱਕ ਕਿ ਇੱਕ ਵਾਰ ਤਾਂ ਉਹ ਜ਼ਲੀਲ ਪਿਓ ਆਪਣੀ ਲੜਕੀ ਨੂੰ ਜਗਾਧਰੀ ਲੈ ਗਿਆ ਤੇ ਉੱਥੇ ਜੂਆ ਖੇਡਣ ਲੱਗ ਪਿਆ, ਜਿੱਥੇ ਦੇਖਦੇ ਹੀ ਦੇਖਦੇ ਉਹ ਜਦੋਂਂ ਕਾਫੀ ਕੁਝ ਹਾਰ ਗਿਆ ਤਾਂ ਆਪਣੇ ਨਾਲ ਖੇਡ ਰਹੇ ਖਿਡਾਰੀਆਂ ਨੂੰ ਕਹਿਣ ਲੱਗਾ ਕਿ ਉਹ ਜੂਏ ਵਿੱਚ ਆਪਣੀ ਲੜਕੀ ਦਾ ਦਾਅ ਲਾਉਂਦਾ ਹੈ।ਪੀੜਿਤ ਮਹਿਲਾ ਅਨੁਸਾਰ ਜਦੋਂ ਪਿਓ ਦੀ ਇਹ ਗੱਲ ਕੁੜੀ ਦੇ ਕੰਨਾਂ ਵਿੱਚ ਪਈ ਤਾਂ ਉਹ ਉੱਥੇ ਤੋਂ ਤੁਰੰਤ ਦੌ ਗਈ ਜਿਸ ਕਾਰਨ ਉਹ ਸ਼ਰੇ ਬਜ਼ਾਰ ਦਰੋਪਦੀ ਵਾਂਗ ਜ਼ਲੀਲ ਹੋਣੋ ਬੱਚ ਗਈ।

ਪੁਲਿਸ ਨੇ ਪੀੜਿਤ ਮਾਂ ਦੀ ਸਿ਼ਕਾਇਤ ਤੇ ਲੜਕੀ ਦੇ ਕਲਯੁੱਗੀ ਪਿਓ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਚਲਾਨ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਲਗਭਗ ਇੱਕ ਸਾਲ ਬਾਅਦ ਅਦਾਲਤ ਨੇ 16 ਮਾਰਚ 2020 ਨੂੰ ਲੜਕੀ ਦੇ ਪਿਤਾ ਨੂੰ ਦੋਸ਼ੀ ਕਰਾਰ ਦਿੱਤਾ ਸੀ।ਜਿਸ ਨੂੰ ਹੁਣ ਆਪਣੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਬੱਚੀ ਨੂੰ ਜੂਏ ‘ਚ ਦਾਅ ਤੇ ਲਾਉਣ ਦੀ ਗੱਲ ਕਹਿਣ ਤੇ ਅਦਾਲਤ ਨੇ ਬੱਚੀ ਦੇ ਪਿਓ ਨੂੰ 4 ਸਾਲ ਕੈਦ ਏ ਬਾਮੁਸ਼ਕੱਤ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਹੈ।

Related posts

ਰਾਤ ਨੂੰ DJ ਦੇ ਤੱਤੇ ਤੱਤੇ ਗਾਣੇ ਨੇ ਬਰਾਤੀਆਂ ਨੂੰ ਕਰ ਦਿੱਤਾ ਗਰਮ

htvteam

ਸ਼ਗਨਾਂ ਵਾਲੀ ਕਾਰ ਨੂੰ ਜੰਗਲ ‘ਚ ਘੇਰਿਆ ਕਾਲ ਨੇ; ਦੇਖੋ ਵੀਡੀਓ

htvteam

ਰੋਟੀ ਦੇ ਪੈਸੇ ਮੰਗੇ ਤਾਂ ਥਾਣੇਦਾਰ ਨੇ ਢਾਬੇ ਵਾਲੇ ਤੇ ਵੇਟਰ ਦੇ ਕੁੱਟ ਕੁੱਟ ਪਾਏ ਲੱਲ੍ਹੇ, ਵਾਰਦਾਤ ਸੀਸੀਟੀਵੀ ਚ ਕੈਮਰੇ ਚ ਕੈਦ

Htv Punjabi

Leave a Comment