Htv Punjabi
Punjab

ਕਾਂਗਰਸੀ ਆਗੂ ਨੇ ਨਸ਼ਾ ਤਸਕਰ ਨੂੰ ਰੋਕਿਆ ਚਿੱਟਾ ਵੇਚਣੋ ਅੱਗੋਂ ਤਸਕਰ ਨੇ ਬੁਲਾ ਲਏ ਦਰਜਨ ਬੰਦੇ ਫੇਰ ਲੀਡਰ ਸਭ ਭੱਜਦੇ ਦਿਖਾਈ ਦਿੱਤੇ

ਪਿੰਡ ਲਹਰੀ ਵਿੱਚ ਚਿੱਟੇ ਦੀ ਤਸਕਰੀ ਰੋਕਣ ਤੇ ਦਰਜਨਾਂ ਲੋਕਾਂ ਨੇ ਯੂਥ ਕਾਂਗਰਸ ਦੇ ਜਿ਼ਲ੍ਹਾ ਸੈਕਰੇਟਰੀ ਜਗਪਾਲ ਸਿੰਘ ਲਹਰੀ ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ।ਪੁਲਿਸ ਨੇ ਇਸ ਸੰਬੰਧ ਵਿੱਚ ਜ਼ਖ਼ਮੀ ਦੇ ਬਿਆਨ ਤੇ 12 ਲੋਕਾਂ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੂੰ ਜਗਪਾਲ ਸਿੰਘ ਲਹਰੀ ਨੇ ਦੱਸਿਆ ਕਿ ਪਹਿਲ ਪਿੰਡ ਵਿੱਚ ਕੁਝ ਸ਼ਰਾਰਤੀ ਲੋਕਾਂ ਨੇ ਫੋਨ ਕਰ ਗਾਲ੍ਹਾਂ ਕੱਢੀਆਂ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।ਜਦ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ 16 ਤੇ 17 ਮਾਰਚ ਦੀ ਰਾਤ ਮੁਲਜ਼ਮ ਉਸ ਦੇ ਘਰ ਪਹੁੰਚੇ ਅਤੇ ਤੋੜਫੋੜ ਸ਼ੁਰੂ ਕਰ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਜਦ ਮੁਲਜ਼ਮਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕਿਸੀ ਤਰ੍ਹਾਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ, ਹਮਲਾਵਰਾਂ ਨੇ ਉਸ ਦੇ ਪਰਿਵਾਰ ਨੂੰ ਮਾਰਨ ਤੱਕ ਦੀ ਧਮਕੀ ਦਿੱਤੀ।ਪਤਾ ਲੱਗਦੇ ਹੀ ਥਾਣਾ ਤਲਵੰਡੀ ਸਾਬੋ ਦੇ ਮੁਖੀ ਨਵਪ੍ਰੀਤ ਸਿੰਘ ਅਤੇ ਪੁਲਿਸ ਫੋਰਸ ਨੇ ਮੌਕੇ ਦਾ ਜਾਇਜ਼ਾ ਲਿਆ।ਪੁਲਿਸ ਨੇ ਹਮਲਾਵਰ ਗੁਰਸੇਵਕ ਸਿੰਘ। ਸਿਮਰਜੀਤ ਸਿੰਘ, ਬਸੰਤ ਸਿੰਘ, ਹਰਦੀਪ ਸਿੰਘ, ਜਗਦੇਵ ਸਿੰਘ, ਰੇਸ਼ਮ ਸਿੰਘ ਵਾਸੀ ਲਹਰੀ, ਜਗਸੀਰ ਸਿੰਘ ਵਾਸੀ ਤਖਤਮਲ, ਬੱਬੂ ਸਿੰਘ, ਬੱਗਾ ਸਿੰਘ ਵਾਸੀ ਬਹਮਣ, ਕੌਰ ਸਿੰਘ, ਕਾਲਾ ਸਿੰਘ, ਬਲਕਾਰ ਸਿਘ ਵਾਸੀ ਤਖਤਮਲ ਅਤੇ ਭੀਮ ਸਿੰਘ ਤੇ ਕੇਸ ਦਰਜ ਕੀਤਾ ਹੈ।

Related posts

ਟੰਗਿਆ ਗਿਆ ਸੱਜਣ ਕੁਮਾਰ ! ਅਦਾਲਤ ਦਾ ਵੱਡਾ ਫੈਸਲਾ

htvteam

ਨਿਹੰਗਾਂ ਨੇ ਰਾਹ ਜਾਂਦਾ ਮੁੰਡਾ ਸ਼ਰੇਆਮ ਵੱਢਿਆ; ਵੀਡੀਓ ਵਾਇਰਲ

htvteam

ਹੋਸਟਲ ਦੇ ਕਮਰੇ ‘ਚ ਦੋ ਵਿਦਿਆਰਥੀਆਂ ਲਾਹੀਆਂ ਸਾਰੀਆਂ ਸ਼ਰਮਾਂ

htvteam

Leave a Comment