Htv Punjabi
Punjab

ਕੋਰੋਨਾ ਵਾਇਰਸ ਨੂੰ ਮਜ਼ਾਕ ਸਮਝਣ ਅਤੇ ਝੂਠੀਆਂ ਖਬਰਾਂ ਦੇਣ ਵਾਲੇ ਹੋ ਜਾਓ ਸਾਵਧਾਨ, ਦੇਖੋ ਕੀ ਕਰ ਰਹੀ ਹੈ ਪੁਲਿਸ ਇਨ੍ਹਾਂ ਨਾਲ

ਸ਼੍ਰੀ ਮੁਕਤਸਰ ਸਾਹਿਬ : ਇੱਥੋਂ ਦੇ ਗੋਨਿਆਨਾ ਰੋਡ ਸਥਿਤ ਗਲੀ ਨੰਬਰ 4 ਵਿੱਚ ਕੋਰੋਨਾ ਵਾਇਰਸ ਦਾ ਮਰੀਜ਼ ਹੋਣ ਦੀ ਝੂਠੀ ਸੂਚਨਾ ਹੈਲਪਲਾਈਨ ਨੰਬਰ 112 ਤੇ ਦੇਣਾ ਲੋਕਾਂ ਨੂੰ ਮਹਿੰਗਾ ਪੈ ਗਿਆ।ਪੁਲਿਸ ਨੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਦੋਨਾ ਨੂੰ ਗ੍ਰਿਫਤਾਰ ਕਰ ਲਿਆ ਹੈ।ਥਾਣਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਮੰਗਾ ਸਿੰਘ ਅਤੇ ਚਰਨਜੀਤ ਸਿੰਘ ਉਰਫ ਕਾਲਾ ਪੁੱਤਰ ਜਗਸੀਰ ਸਿੰਘ ਨੇ 112 ਤੇ ਫੋਨ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਗਲੀ ਵਿੱਚ ਇੱਕ ਕੋਰੋਨਾ ਵਾਇਰਸ ਦਾ ਮਰੀਜ਼ ਹੈ।ਇਹ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਸਤਰਕ ਹੋ ਗਿਆ ਅਤੇ ਥਾਣਾ ਸਿਟੀ ਨੂੰ ਮੌਕੇ ਤੇ ਭੇਜਿਆ ਗਿਆ।ਜਦ ਇਸ ਸੂਚਨਾ ਦੇ ਆਧਾਰ ਤੇ ਉਨ੍ਹਾਂ ਨੇ ਮੌਕੇ ਤੇ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਸੂਚਨਾ ਝੂਠੀ ਨਿਕਲੀ।ਜਿਸ ਤੇ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਨਾਂ ਨੂੰ ਕਾਬੂ ਕਰ ਲਿਆ ਹੈ।

Related posts

ਹੋਲੀ ਨਹੀਂ ਖੇਡ੍ਹੀ ਤਾਂ ਦੋਸਤਾਂ ਨੇ ਹਾਕੀ ਖਿਡਾਰੀ ਦੇ ਮੂੰਹ ਤੇ ਪਾਇਆ ਤੇਜ਼ਾਬ, ਮੁੰਡੇ ਦੀ ਜ਼ਿੰਦਗੀ ਕਰਤੀ ਬਰਬਾਦ !

Htv Punjabi

ਭਗਵੰਤ ਮਾਨ ਨੇ ਸਭ ਦੇ ਸਾਹਮਣੇ ਰਾਜਾ ਵੜਿੰਗ ਨੂੰ ਕੀਤਾ ਪਾਣੀ ਪਾਣੀ

htvteam

ਸਰਕਾਰੀ ਹਸਪਤਾਲਾਂ ਵਿੱਚ 5 ਸਾਲ ਤੱਕ ਦੀ ਬੱਚੀਆਂ ਦਾ ਫਰੀ ਇਲਾਜ ਬੰਦ, ਐਮਰਜੈਂਸੀ ਵਿੱਚ ਦੇਣੇ ਪੈਣਗੇ ਪੈਸੇ

Htv Punjabi

Leave a Comment