Htv Punjabi
Pakistan

ਕੋਰੋਨਾ ਦੀ ਤਾਲਾਬੰਦੀ ਦੌਰਾਨ ਭੁੱਖੇ ਮਰਦੇ ਲੋਕਾਂ ਦੇ ਸਾਹਮਣੇ ਕਰ ਰਿਹਾ ਸੀ ਵਿਆਹ ਪਾਰਟੀ ਫੇਰ ਦੇਖੋ ਸਿ਼ਕਾਇਤ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਹਾਲ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਦੁਨੀਆਂਭਰ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਤਾਲਾਬੰਦੀ ਹੋਈ ਪਈ ਹੈ।ਭਾਰਤੀ ਪੰਜਾਬ ਅਤੇ ਹਿੰਦੁਸਤਾਨ ਦੇ ਬਹੁਤ ਸਾਰੇ ਸੂਬਿਆਂ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ, ਉੱਥੇ ਪਾਬੰਦੀਆਂ ਤਾਂ ਪਾਕਿਸਤਾਨੀ ਪੰਜਾਬ ਵਿੱਚ ਵੀ ਲਾਈਆਂ ਗਈਆਂ ਹਨ ਪਰ ਵੇਖਣ ‘ਚ ਆਇਆ ਕਿ ਪੰਜਾਬੀ ਤਾਂ ਪੰਜਾਬੀ ਹੀ ਹੁੰਦੇ ਨੇ ਫੇਰ ਉਹ ਚਾਹੇ ਚੜਦੇ ਪੰਜਾਬ ਵਾਲੇ ਹੋਣ ਚਾਹੇ ਲਹਿੰਦੇ ਪੰਜਾਬ ਵਾਲੇ।ਘਟਨਾ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਇਲਾਕੇ ਦੀ ਐ ਜਿੱਥੇ ਪੁਲਿਸ ਨੇ ਲਾੜੇ ਸਮੇਤ ਉਨ੍ਹਾਂ ਦੇ ਢੇਰਾਂ ਰਿਸ਼ਤੇਦਾਰਾਂ ਨੂੰ ਏਸ ਲਈ ਫੜ ਕੇ ਜ਼ੇਲ੍ਹ ਅੰਦਰ ਤੁੰਨ ਦਿੱਤਾ ਕਿਉਂਕਿ ਲੋਕ ਕੋਰੋਨਾ ਨਾਲ ਮਰ ਰਹੇ ਨੇ ਤੇ ਉਹ ਜਨਾਬ ਮਸਜਿਦ ਦੀ ਛੱਤ ਤੇ ਚੜ ਕੇ ਵਿਆਹ ਦੀ ਰਿਸੈਪਸ਼ਨ ਕਰਨ ਤੇ ਲੱਗੇ ਹੋਏ ਸਨ।

ਹੋਇਆ ਇੰਝ ਕਿ ਪਾਬੰਦੀਆਂ ਦੌਰਾਨ ਆਮ ਥਾਵਾਂ ਤੇ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਕਰਨ ਉੱਤੇ ਉੱਥੋਂ ਦੀ ਸਰਕਾਰ ਨੇ ਰੋਕ ਲਾਈ ਹੋਈ ਹੈ।ਪੰਜਾਬ ਵਾਂਗ ਉੱਥੇ ਵੀ ਇੱਕ ਜਗ੍ਹਾ ਜਿ਼ਆਦਾ ਲੋਕਾਂ ਨੂੰ ਇੱਕਠਾ ਨਹੀਂ ਹੋਣ ਦਿੱਤਾ ਜਾ ਰਿਹਾ ਪਰ ਅਜੀਮ ਨਵਾਜ਼ ਨਾਮ ਦੇ ਇੱਕ ਪੰਜਾਬੀ ਨੇ ਏਸ ਦਾ ਤੋੜ ਕੱਢਦਿਆਂ ਵਿਆਹ ਦੀ ਰਿਪੈਪਸ਼ਨ ਪਾਰਟੀ ਕਰਨ ਲਈ ਮਸਜਿਦ ਦੀ ਛੱਤ ਵਾਲੀ ਜਗ੍ਹਾ ਨੂੰ ਚੁਣ ਲਿਆ ਤੇ ਉੱਥੇ ਜਾ ਕੇ ਸਾਰਿਆਂ ਨੇ ਸ਼ੁਰੂ ਕਰ ਦਿੱਤੀ ਦੈਂਗੜ ਦੈਂਗੜ।ਹੁਣ ਜ਼ਰਾ ਕਲਪਨਾ ਕਰੋ ਕਿ ਇੱਕ ਪਾਸੇ ਤਾਂ ਲੋਕਾਂ ਨੂੰ ਘਰਾਂ ਅੰਦਰ ਬੰਦ ਕਰ ਦਿੱਤਾ ਗਿਆ ਹੋਵੇ ਅਗਲਿਆਂ ਦੇ ਢਿੱਡ ਭੁੱਖ ਨਾਲ ਅਜੀਬ ਅਜੀਬ ਆਵਾਜ਼ਾਂ ਕੱਢ ਰਹੇ ਹੋਣ ਤੇ ਉਨ੍ਹਾਂ ਦੇ ਸਾਹਮਣੇ ਹੀ ਕੋਈ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਭਾਂਤ ਭਾਂਤ ਦੇ ਪਕਵਾਨ ਖਾਂਦਿਆਂ ਹਰਲ ਹਰਲ ਕਰਦਾ ਫਿਰਦਾ ਹੋਵੇ ਤਾਂ ਵੇਖਣ ਵਾਲਿਆਂ ਨੂੰ ਈਰਖਾ ਤਾਂ ਹੋ ਹੀ ਜਾਂਦੀ ਹੈ।ਲਿਹਾਜ਼ਾ ਇੱਥੇ ਵੀ ਹੋਈ ਕਿਉਂਕਿ ਮਸਜਿਦ ਦੀ ਛੱਤ ਦੀ ਉਚਾਈ ਇੰਨੀ ਜਿ਼ਆਦਾ ਨਹੀਂ ਸੀ ਕਿ ਉੱਥੇ ਖੜ ਕੇ ਮਜ਼ੇ ਕਰਦੇ ਲੋਕ ਕਿਸੇ ਨੂੰ ਦਿਖਾਈ ਨਾ ਦਿੰਦੇ।

ਬਸ ਫੇਰ ਕੀ ਸੀ ਕਿਸੇ ਨੇ ਅਜੀਮ ਨਵਾਜ਼ ਦੀ ਰਿਸੈਪਸ਼ਨ ਪਾਰਟੀ ਦੇ ਰੰਗ ‘ਚ ਭੰਗ ਪਾਉਣ ਲਈ ਇਸ ਦੀ ਸੂਚਨਾ ਇਲਾਕੇ ਦੇ ਅਸਿਸਟੈਂਟ ਕਮਿਸ਼ਨਰ ਜਾਵੇਰੀਆ ਮਕਬੂਲ ਨੂੰ ਦੇ ਦਿੱਤੀ, ਜਿਨ੍ਹਾਂ ਨੇ ਤੁਰੰਤ ਮੌਕੇ ਤੇ ਛਾਪਾਮਾਰੀ ਕੀਤੀ ਤੇ ਲਾਈਵ ਹਾਲਾਤ ਦੇਖ ਕੇ ਸਾਰੇ ਦੰਗ ਰਹਿ ਗਏ।ਬਸ ਫੇਰ ਤਾਂ ਉਨ੍ਹਾਂ ਨੂੰ ਇੰਨਾਂ ਗੁੱਸਾ ਆਇਆ ਕਿ ਪੁਲਿਸੀਆ ਅੰਦਾਜ਼ ਵਿੱਚ ਅਜ਼ੀਮ ਨਵਾਜ਼ ਅਤੇ ਪਾਰਟੀ ‘ਚ ਆਏ ਹੋਰ ਸਾਰਿਆਂ ਨੂੰ ਫੜ ਲਿਆ ਗਿਆ ਤੇ ਇਸ ਫੜੋ ਫੜੀ ਵਿੱਚ ਮਹਿਮਾਨਾਂ ਤੋਂ ਇਲਾਵਾ ਮਸਜਿਦ ਪ੍ਰਬੰਧਕਾਂ ਦੇ ਵਿੱਚ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਲੋਕ ਅਕਸਰ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਪਤਾ ਨੀਂ ਕਿਹੜੇ ਕਿਹੜੇ ਪਾਪੜ ਵੇਲਦੇ ਨੇ ਕੋਈ ਘਰੋਂ ਭੱਜ ਜਾਂਦਾ, ਕੋਈ ਹੈਲੀਕਾਪਟਰ ‘ਚ ਵਿਆਹ ਕਰਵਾਉਂਦਾ, ਕੋਈ ਪਾਣੀ ਦੇ ਹੇਠਾਂ ਜਾ ਕੇ ਇੱਕ ਦੂਜੇ ਨੂੰ ਮੁੰਦਰੀਆਂ ਪਵਾ ਕੇ ਵਿਆਹ ਕਰਵਾਉਂਦੈ ਪਰ ਅਜ਼ੀਮ ਨਵਾਜ਼ ਤੇ ਉਸ ਵੱਲੋਂ ਸੱਦੇ ਗਏ ਮਹਿਮਾਨਾਂ ਨਾਲ ਆਹ ਜਿਹੜੀ ਘਟਨਾ ਵਾਪਰੀ ਐ ਇਹ ਆਪਣੇ ਆਪ ਹੀ ਉਨ੍ਹਾਂ ਦੀ ਜਿ਼ੰਦਗੀ ‘ਚ ਇੱਕ ਅਜਿਹੀ ਯਾਦਗਾਰ ਛੱਡ ਗਈ ਹੈ ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਯਾਦ ਕਰਕੇ ਉਨ੍ਹਾਂ ਨੂੰ ਸ਼ਾਇਦ ਇਹ ਨਾ ਸਮਝ ਆਵੇ ਕਿ ਉਹ ਹੱਸਣ ਜਾਂ ਰੋਵਣ।

Related posts

ਪਾਕਿ ਗਈ ਸਰਬਜੀਤ ਕੌਰ ਨਾਲ ਰੇਪ ! ਪਤੀ ਦੇ ਖੁਲਾਸੇ ?

htvteam

ਗੁਰਪੁਰਬ ਤੋਂ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ

htvteam

ਸਾਬਕਾ DSP ਦਵਿੰਦਰ ਸਿੰਘ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

htvteam

Leave a Comment