Htv Punjabi
Punjab

ਫਸਲ ਪੱਕ ਰਹੀ ਹੈ ਤੇ ਕੋਰੋਨਾ ਮਜ਼ਦੂਰਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ, ਜੇਕਰ ਸਮੇਂ ਸਿਰ ਕਟਾਈ ਨਾ ਹੋਈ ਤਾਂ ਬਰਬਾਦ ਹੋ ਸਕਦੇ ਨੇ ਕਿਸਾਨ

ਪਟਿਆਲਾ (ਸਿਮਰਨਜੀਤ ਕੌਰ) : ਪਹਿਲਾਂ ਮੌਸਮ ਦੀ ਮਾਰ ਕਾਰਨ ਸਾਰਾ ਮਹੀਨਾ ਮੀਂਹ ਤੇ ਗੜੇਮਾਰੀ ਨੇ ਪੰਜਾਬ ਦੇ ਕਿਸਾਨਾਂ ਦੀ ਫਸਲ ਤਬਾਹ ਕਰਨ ‘ਚ ਕੋਈ ਕਸਰ ਨਹੀਂ ਛੱਡੀ ਤੇ ਉਸ ਤੋਂ ਬਾਅਦ ਆਹ ਚਾਈਨੀਜ਼ ਮੌਤ ਕੋਰੋਨਾ ਵਾਇਰਸ ਨੇ ਲੋਕਾਂ ਨੇ ਸਾਹ ਸੂਤ ਲਏ ਨੇ।ਹਾਲਾਤ ਇਹ ਨੇ ਕਿ 22 ਮਾਰਚ ਦੇ ਇੱਕ ਦਿਨਾਂ ਭਾਰਤ ਜਨਤਾ ਕਰਫਿਊ ਦਾ ਜੋ ਸੱਦਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਸੀ, ਉਸ ਨੂੰ ਪਹਿਲਾਂ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਅਤੇ ਫੇਰ ਪੰਜਾਬ ਦੇ ਮੁੱਖਮੰਤਰੀ ਕੈਪਟਲ ਅਮਰਿੰਦਰ ਸਿੰਘ ਹੋਰਾਂ ਨੇ 31 ਮਾਰਚ ਤੱਕ ਦੇ ਲਾਕਡਾਊਨ ਦੇ ਹੁਕਮ ਵਿੱਚ ਤਬਦੀਲ ਕਰਕੇ ਜਦੋਂ ਇਹ ਵੇਖਿਆ ਕਿ ਜਨਤਾ ਏਸ ਨਾਲ ਵੀ ਘਰੋਂ ਬਾਹਰ ਨਿਕਲਣੋਂ ਬਾਜ ਨਹੀਂ ਆ ਰਹੀ ਤਾਂ ਕੈਪਟਲ ਅਮਰਿੰਦਰ ਸਿੰਘ ਨੇ ਤਾਂ ਲੰਘੀ ਦੁਪਹਿਰ ਤੋਂ ਬਾਅਦ ਪੂਰੇ ਪੰਜਾਬ ਵਿੱਚ ਕਰਫਿਊ ਹੀ ਲਾ ਦਿੱਤਾ ਹੈ।ਕਿਸੇ ਹੱਦ ਤੱਕ ਸਰਕਾਰਾਂ ਵੀ ਮਜ਼ਬੂਰ ਨੇ ਕਿਉਂਕਿ ਜੇਕਰ ਕੈਪਟਨ ਦੀ ਗੱਲ ਤੇ ਯਕੀਨ ਕੀਤਾ ਜਾਵੇ ਤਾਂ ਪਿਛਲੇ ਦਸ ਦਿਨਾਂ ਦੌਰਾਨ ਚਾਲੀ ਹਜ਼ਾਰ ਪੰਜਾਬੀ ਉਨ੍ਹਾਂ ਮੁਲਕਾਂ ਤੋਂ ਪੰਜਾਬ ‘ਚ ਆ ਕੇ ਗਾਹਿਬ ਹੋ ਗਏ ਨੇ, ਜਿਨ੍ਹਾਂ ਅੰਦਰ ਕੋਰੋਨਾ ਦਾ ਪ੍ਰਕੋਪ ਬਹੁਤ ਜਿ਼ਆਦਾ ਹੈ।ਅਜਿਹੇ ਵਿੱਚ ਲੋਕ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਨੂੰ ਵੀ ਤਿਆਰ ਨੇ ਪਰ ਇੱਕ ਸੋਚ ਪੰਜਾਬ ਦੀ 80 ਪ੍ਰਤੀਸ਼ਤ ਜਨਤਾ ਯਾਨੀ ਕਿਸਾਨੀ ਨੂੰ ਤੋੜ ਤੋੜ ਕੇ ਖਾ ਰਹੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸੂਬੇ ਦੇ ਖੇਤਾਂ ‘ਚ ਮੌਸਮ ਦੀ ਮਾਰ ਤੋਂ ਬਾਅਦ ਰਹਿੰਦੀ ਖੂੰਹਦੀ ਜਿਹੜੀ ਫਸਲ ਪੱਕ ਕੇ ਤਿਆਰ ਹੋ ਜਾਵੇਗੀ ਕਿਸਾਨ ਉਸ ਦਾ ਕੀ ਕਰਨਗੇ।ਕਿਉਂਕਿ ਕਰਫਿਊ ਲੱਗਿਆ ਹੋਇਆ, ਮੰਡੀਆਂ ਬੰਦ ਨੇ ਆਵਾਜਾਈ ਦੇ ਸਾਧਨ, ਟਰੱਕ ਅਤੇ ਮਾਲਗੱਡੀਆਂ ਸਾਰਾ ਕੁਝ ਬੰਦ ਨੇ ਤੇ ਏਸ ਤੋਂ ਇਲਾਵਾ ਜਿਹੜੇ ਮਜ਼ਦੂਰ ਫਸਲਾਂ ਦੀ ਕਟਾਈ ਲਈ ਇੱਕ ਮਹੀਨਾ ਪਹਿਲਾਂ ਹੀ ਪੰਜਾਬ ‘ਚ ਆ ਜਾਇਆ ਕਰਦੇ ਸਨ ਉਨ੍ਹਾਂ ਦਾ ਸੂਬੇ ‘ਚ ਆਉਣਾ ਤਾਂ ਦੂਰ ਜਿਹੜੇ ਮਜ਼ਦੂਰ ਸੂਬੇ ‘ਚ ਆਏ ਬੈਠੇ ਨੇ ਉਹ ਵੀ ਫਰਦੇ ਮਾਰੇ ਕਿਸੇ ਘਰ ਦੀ ਮੋਰੀ ਵਿੱਚੋਂ ਦੀ ਵੀ ਦਿਖਾਈ ਨਹੀਂ ਦੇ ਰਹੇ ਤੇ ਜੇਕਰ ਹਾਲਾਤ ਇਹੋ ਰਹੇ ਤਾਂ ਇਨ੍ਹਾਂ ਹਾਲਾਤਾਂ ਨਾਲ ਨਿਬੜਨ ਲਈ ਸੂਬਾ ਸਰਕਾਰ ਨੂੰ ਅੰਤਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੇ।

ਦੱਸ ਦਈਏ ਕਿ ਪੰਜਾਬ ਵਿੱਚ ਫਸਲਾਂ ਦੀ ਕਟਾਈ ਵਿਸਾਖੀ ਵਾਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੀ ਕਿ ਕੁਝ ਹੀ ਦਿਨਾਂ ਅੰਦਰ ਤੇਜ਼ੀ ਫੜ ਜਾਂਦੀ ਹੈ ਇਸ ਦੌਰਾਨ ਇੱਕ ਕਿਸਾਨ ਨੁੰ ਆਪਣੇ ਖੇਤ ਵਿੱਚੋਂ ਫਸਲ ਦੀ ਕਟਾਈ ਲਈ 25 ਤੋਂ 30 ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਤੇ ਸਰਕਾਰ ਦੀ ਧਾਰਾ 144 ਕਹਿੰਦੀ ਹੈ ਕਿ 5 ਲੋਕਾਂ ਤੋਂ ਵੱਧ ਜੇਕਰ ਕਿਤੇ ਕੋਈ ਬਾਹਰ ਘੁੰਮਦਾ ਦਿਖਾਈ ਦਿੱਤਾ ਤਾਂ ਉਨ੍ਹਾਂ ਨੂੰ ਫੜ ਕੇ ਧਾਰਾ 188 ਤਹਿਤ ਜ਼ੇਲ੍ਹ ਭੇਜ ਦਿੱਤਾ ਜਾਵੇਗਾ।ਕਿਸਾਨ ਕਹਿੰਦੇ ਨੇ ਕਿ ਮੌਸਮ ਦਾ ਅਜੇ ਵੀ ਕੋਈ ਭਰੋਸਾ ਨਹੀਂ ਜੇਕਰ ਸਮੇਂ ਸਿਰ ਫਸਲਾਂ ਦੀ ਕਟਾਈ ਨਾ ਹੋਈ ਤਾਂ ਵਕਤ ਰਹਿੰਦਿਆਂ ਫਸਲ ਮੰਡੀ ‘ਚ ਨਹੀਂ ਪਹੁੰਚ ਪਾਵੇਗੀ ਤੇ ਜੇਕਰ ਮੰਡੀ ‘ਚ ਨਾ ਪਹੁੰਚ ਪਾਈ ਤਾਂ ਉਨ੍ਹਾਂ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਜਾਵੇਗਾ।

Related posts

ਦੇਖੋ ਭਲਾ ਕਿਹੋ-ਕਿਹੋ ਜਿਹੇ ਨੇ ਲੋਕ

htvteam

ਦੇਖੋ ਕੌਣ ਸੀ ਖਲੀ ਦਾ ਗੁਰੂ, ਤੁਸੀਂ ਵੀ ਲਓ ਗੁਰਮੰਤਰ, ਵੱਡੇ-ਵੱਡੇ ਭਲਵਾਨ ਮੰਨਣਗੇ ਤੁਹਾਡਾ ਲੋਹਾ

htvteam

ਪਹਿਲਾਂ ਮਰੇ ਬਾਪ ਦਾ ਮੂੰਹ ਵੀ ਦੇਖਣਾ ਨਹੀਂ ਹੋਇਆ ਨਸੀਬ, ਹੁਣ ਕੋਰੋਨਾ ਖਿਲਾਫ ਗੁਰਪ੍ਰੀਤ ਨੇ ਜਿੱਤੀ ਸਰੀਰਿਕ ਜੰਗ

Htv Punjabi

Leave a Comment