Htv Punjabi
Uncategorized

ਲੱਖ ਦੀ ਲਾਹਨਤ, ਮਣੀਪੁਰ ਦੀ ਕੁੜੀ ਤੇ ਅੱਧਖੜ ਨੇ ਕੋਰੋਨਾ ਕਹਿਕੇ ਥੁੱਕ ਦਿੱਤਾ, ਪਰਚਾ ਦਰਜ

ਨਵੀਂ ਦਿੱਲੀ : ਜਿਸ ਵੇਲੇ ਦੁਨੀਆਂਭਰ ਵਿੱਚ ਰੰਗ ਭੇਦ ਅਤੇ ਨਸਲਵਾਦ ਦੇ ਖਿਲਾਫ ਪੂਰੀ ਤਰ੍ਹਾਂ ਸਖ਼ਤੀ ਕੀਤੀ ਜਾ ਰਹੀ ਹੈ ਤੇ ਭਾਰਤ ਇਸ ਸਖ਼ਤੀ ਦਾ ਪੁਰਜ਼ੋਰ ਸਮਰਥਨ ਕਰ ਰਿਹਾ ਹੈ, ਅਜਿਹੇ ਵਿੱਚ ਭਾਰਤ ਅੰਦਰ ਹੀ ਕੁਝ ਮਾਮਲੇ ਅਜਿਹੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਆਪਣੇ ਹੀ ਮੁਲਕ ਦੇ ਲੋਕਾਂ ਉੱਤੇ ਪੁੱਠੀਆਂ ਟਿੱਪਣੀਆਂ ਕਰਕੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਕਰਵਾਉਣ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਉਹ ਨਫਰਤ ਦੇ ਪਾਤਰ ਹਨ।ਜੀ ਹਾਂ ਇਹ ਬਿਲਕੁਲ ਸੱਚ ਹੈ ਤੇ ਇਹ ਨਸਲ ਭੇਦ ਦਾ ਤਾਜ਼ਾ ਮਾਮਲਾ ਦੇਸ਼ ਦੇ ਉਸ ਹਿੱਸੇ ਵਿੱਚੋਂ ਆਇਆ ਜਿੱਥੋਂ ਬੈਠ ਕੇ ਭਾਰਤ ਦੀ ਕੇਂਦਰੀ ਸਰਕਾਰ ਨੇ ਸਾਰੇ ਦੇਸ਼ ਨੂੰ ਚਲਾਉਣਾ ਹੁੰਦਾ ਹੈ ਯਾਨੀ ਕਿ ਨਵੀਂ ਦਿੱਲੀ ਤੋਂ।ਮੀਡੀਆ ‘ਚ ਛਪੀਆਂ ਕੁਝ ਰਿਪੋਰਟਾਂ ਅਨੁਸਾਰ ਇਹ ਘਟਨਾ ਇੱਕ ਅਧਖੜ ਉਮਰ ਦੇ ਅਜਿਹੇ ਬੰਦੇ ਵਲੋਂ ਅੰਜ਼ਾਮ ਦਿੱਤੀ ਗਈ ਹੈ ਜਦੋਂ ਭਾਰਤੀ ਸੂਬੇ ਮਣੀਪੁਰ ਦੀ ਇੱਕ ਲੜਕੀ ਆਈ ਤਾਂ ਉਸ ਅਧੱਖੜ ਬਦਮਿਜ਼ਾਜ਼ ਬੰਦੇ ਨੇ ਕੁੜੀ ਉਂਤੇ ਕੋਰੋਨਾ ਕਹਿ ਕੇ ਥੁੱਕ ਦਿੱਤਾ ਗਿਆ।

ਜਿਓਂ ਹੀ ਇਹ ਮਾਮਲੇ ਸੰਬੰਧੀ ਜਾਣਕਾਰੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਮਣੀਪੁਰ ਦੇ ਲੋਕਾਂ ਨੇ ਤਾਂ ਏਸ ਗੱਲ ਦਾ ਵਿਰੋਧ ਕਰਨਾ ਹੀ ਸੀ ਪੂਰੇ ਭਾਰਤ ਅੰਦਰ ਜਨਤਾ ਨੇ ਉਸ ਅੱਧਖੜ ਬਦਮਿਜ਼ਾਜ਼ ਬੰਦੇ ਦੀ ਪੁੱਠੇ ਸਿੱਧੇ ਅਤੇ ਉਸ ਦੀ ਭਾਸ਼ਾ ਵਾਲੇ ਹੀ ਕੁਮੈਂਟ ਦੇ ਦੇ ਕੇ ਅਜਿਹੀ ਰੇਲ ਬਣਾਈ ਕਿ ਮਾਮਲਾ ਕਦੋਂ ਦਿੱਲੀ ਪੁਲਿਸ ਕੋਲ ਪਹੁੰਚ ਗਿਆ ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ।ਘਟਨਾ ਵਾਕਿਆ ਹੀ ਬੜੀ ਸ਼ਰਮਨਾਕ ਸੀ ਜਿਸ ਦੀ ਕਾਨੂੰਨ ਦੀ ਭਾਸ਼ਾ ਵਿੱਚ ਕੋਈ ਮਾਫੀ ਨਹੀਂ ਹੈ।ਲਿਹਾਜ਼ਾ ਦਿੱਲੀ ਪੁਲਿਸ ਨੇ ਬਿਨਾਂ ਕਿਸੇ ਦੇਰੀ ਤੋਂ ਉਸ ਅੱਧਖੜ ਥੁੱਕ ਦੇ ਟੋਕਰੇ ਬਦਮਿਜ਼ਾਜ਼ ਬੰਦੇ ਵਿਰੁੱਧ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਭਾਰਤ ਦੇ ਪੱਛਮ ਉੱਤਰ ਸੂਬਿਆਂ ਦੇ ਕੁਝ ਵਿਦਿਆਰਥੀਆਂ ਵੱਲੋਂ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ ਜਿਸ ਵਿੱਚ ਉਹ ਬੜੇ ਹੀ ਤਰਸਯੋਗ ਅੰਦਾਜ਼ ਵਿੱਚ ਭਰੇ ਮਨ ਨਾਲ ਬੇਨਤੀਆਂ ਕਰਦੇ ਇਹ ਕਹਿੰਦੇ ਨਜ਼ਰ ਆਏ ਕਿ ਉਨ੍ਹਾਂ ਨੂੰ ਕੋਰੋਨਾ ਕਹਿਣਾ ਬੰਦ ਕਰੋ।ਦੱਸ ਦਈਏ ਕਿ ਇਹ ਮਾਮਲਾ ਭਾਰਤੀ ਪੰਜਾਬ ਦੇ ਜਿ਼ਲ੍ਹਾ ਮੁਹਾਲੀ ਦੇ ਨਾਲ ਪੈਂਦੇ ਕਸਬਾ ਚੁੰਨੀ ਕਲਾਂ ਦੇ ਪਿੰਡ ਦਾ ਹੈ।ਮੀਡੀਆ ਰਿਪੋਰਟਾਂ ਅਨੁਸਾਰ ਵਾਇਰਲ ਹੋਈ ਵੀਡੀਓ ਵਿੱਚ ਵਿਦਿਆਰਥੀ ਇਹ ਕਹਿੰਦੇ ਸਾਫ ਦਿਖਾਈ ਦਿੱਤੇ ਕਿ ਲੋਕ ਉਨ੍ਹਾਂ ਨੂੰ ਚਿੰਕੀ, ਨੇਪਾਲੀ ਅਤੇ ਚਾਈਨੀਜ਼ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਕਹਿਣ ਲੱਗ ਪਏ ਹਨ।

 

Related posts

ਦਿੱਲੀ ਪ੍ਰਦੂਸ਼ਣ : ਸਰਕਾਰੀ ਕਰਮਚਾਰੀ ਘਰ ਰਹਿਕੇ ਕਰਨਗੇ ਕੰਮ, ਸਕੂਲ ਇੱਕ ਹਫ਼ਤੇ ਲਈ ਬੰਦ

htvteam

ਆਹ ਦੇਖੋ ਕਿਵੇਂ ਸ਼ੁਰੂ ਹੋਈਆ ਸੀ ਕੋਰੋਨਾ ਦਾ ਸਿਆਪਾ, ਅਮਰੀਕੀ ਏਜੰਸੀ ਨੇ ਫੜ ਲਿਆ ਆਪਣਾ ਵਿਗਿਆਨੀ, ਡਾਲਰਾਂ ਦੇ ਲਾਲਚ ‘ਚ ਚੀਨ ਨਾਲ ਮਿਲਕੇ ਸ਼ੁਰੂ ਕੀਤੀ ਸੀ ਮੌਤ ਦੀ ਖੇਡ੍ਹ ?  

Htv Punjabi

ਡੀਜੀਪੀ ਨੇ ਕੀਤਾ ਵੱਡਾ ਖੁਲਾਸਾ! ਪਾਕਿਸਤਾਨ ਕਰੋਨਾ ਪਾਜ਼ਿਟਿਵ ਮਰੀਜ਼ ਭੇਜ ਕੇ ਬਿਮਾਰੀ ਫੈਲਾਉਣ ਦੀ ਤਾਕ ‘ਚ

Htv Punjabi

Leave a Comment