Htv Punjabi
Punjab

ਹੋਰ ਨਿਕਲੋ ਕਰਫਿਊ ‘ਚ ਬਾਹਰ, ਆਹ 232 ਲੋਕ ਤਾਂ ਪੁਲਿਸ ਨੇ ਪਰਚਿਆਂ ‘ਚ ਟੰਗ ਦਿੱਤੇ, ਜੇ ਬਾਹਰ ਨਿਕਲੇ ਤਾਂ ਅਗਲੀ ਵਾਰੀ ਤੁਹਾਡੀ ਵੀ ਹੋ ਸਕਦੀ ਹੈ

ਚੰਡੀਗੜ੍ਹ : ਕੋਵਿਡ 19 ਯਾਨੀ ਕਿ ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਲਾਏ ਗਏ ਕਰਫਿਊ ਦੌਰਾਨ ਹਥਿਆਬੰਦ ਫੋਰਸਾਂ ਦੀ ਸਖ਼ਤੀ ਦੇ ਬਾਵਜੂਦ ਪੰਜਾਬ ਵਿੱਚ ਜਗ੍ਹਾ ਜਗ੍ਹਾ ਕਰਫਿਊ ਦੀ ਉਲੰਘਣਾ ਕਰਕੇ ਲੋਕ ਸੜਕਾਂ ਤੇ ਘੁੰਮਦੇ ਆਮ ਦੇਖੇ ਗਏ।ਇਸ ਦੌਰਾਨ ਕੋਰੋਨਾ ਦੇ ਭੈਅ ਨਾਲ ਜਿੱਥੇ ਮੁਰਗੀਆਂ ਵਾਲਿਆਂ ਨੇ ਟਰੱਕ ਭਰ ਭਰ ਕੇ ਮੁਰਗੀਆਂ ਨਹਿਰਾਂ ‘ਚ ਸੁੱਟ ਦਿੱਤੀਆਂ, ਉੱਥੇ ਦੂਜੇ ਪਾਸੇ ਪੁਲਿਸ ਵਾਲਿਆਂ ਨੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਜਿਊਂਦੇ ਇਨਸਾਨਾਂ ਨੂੰ ਹੀ ਸੜਕਾਂ ਤੇ ਮੁਰਗੀਆਂ ਬਣਾ ਕੇ ਉਨ੍ਹਾਂ ਤੋਂ ਕੁੜ ਕੁੜ ਵੀ ਕਰਵਾ ਦਿੱਤੀ।ਪਰ ਜਦੋਂ ਏਸ ਨਾਲ ਵੀ ਗੱਲ ਨਾ ਬਣੀ ਤਾਂ ਪੁਲਿਸ ਨੂੰ ਕਾਨੂੰਨ ਦੀ ਧਾਰਾ 188 ਤਹਿਤ ਪਰਚੇ ਦਰਜ ਕਰਨ ਤੇ ਮਜ਼ਬੂਰ ਹੋਣਾ ਪਿਆ।ਇਸ ਸੰਬੰਧ ਵਿੱਚ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅਜਿਹੀ ਉਲੰਘਣਾ ਕਰਨ ਵਾਲੇ ਲੋਕਾਂ ਉੱਤੇ ਕੁੱਲ 232 ਪਰਚੇ ਦਰਜ ਕਰਕੇ 111 ਬੰਦਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਅੰਦਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ।ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੱਸਣ ਅਨੁਸਾਰ ਹਾਲ ਹੀ ਦੇ ਦਿਨਾਂ ਵਿੱਚ ਸੂਬੇ ਅੰਦਰ 94000 ਐਨਆਰਆਈ ਵਿਦੇਸ਼ਾਂ ਵਿੱਚੋਂ ਵਾਪਸ ਪਰਤੇ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਜਾਣਕਾਰੀ ਹਾਸਿਲ ਕਰ ਲਈ ਗਈ ਹੈ ਤੇ ਲਗਭਗ 30000 ਬੰਦਿਆਂ ਨੂੰ ਕੁਆਰੰਟਾਈਨ ਯਾਨੀ ਕਿ ਏਕਾਂਤ ਵਿੱਚ ਰੱਖਿਆ ਗਿਆ ਹੈ ਤੇ ਇਸ ਦੇ ਨਾਲ ਹੀ ਬਾਕੀ ਦੇ ਲੋਕਾਂ ਨੂੰ ਵੀ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।ਜਦੋਂ ਹਾਲਾਤ ਅਜਿਹੇ ਪੈਦਾ ਹੋਏ ਹੋਣ ਦੁਨੀਆਂਭਰ ਵਿੱਚ ਕੋਰੋਨਾ ਵਾਇਰਸ ਕਾਰਨ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮਰ ਰਹੇ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਲਈ ਦੇਸ਼ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੋਵੇ ਤਾਂ ਅਜਿਹੇ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਸਮਝਣਾ ਬੇਹੱਦ ਜ਼ਰੂਰੀ ਹੋ ਜਾਂਦਾ ਤੇ ਜਿਹੜੇ ਨਹੀਂ ਸਮਝਦੇ ਉਨ੍ਹਾਂ ਨੂੰ ਜਾਂ ਤਾਂ ਪੁਲਿਸ ਡਾਂਗਾਂ ਨਾਲ ਸਮਝਾ ਰਹੀ ਹੈ ਤੇ ਜਾਂ ਫੇਰ ਫੜ ਫੜ ਕੇ ਜ਼ੇਲ੍ਹਾਂ ‘ਚ ਤੁੰਨ ਕੇ।

Related posts

ਘਰਵਾਲੀ ਕਰਦੀ ਸੀ ਪਾਰਲਰ ‘ਚ ਕੰਮ, ਘਰ ਆਉਣ ‘ਤੇ ਪਤੀ ਨੇ ਕੀਤਾ ਆ ਕਾਰਾ

Htv Punjabi

ਮੰਤਰੀ ਸੰਜੀਵ ਅਰੋੜਾ ਤੇ ਈਡੀ ਰੇਡ ਮਗਰੋਂ ਵੱਡਾ ਖੁਲਾਸਾ !

htvteam

ਹਰਿਆਣਾ ਪੁਲਿਸ ਨਾਲ ਕਿਸਾਨ ਦਾ ਫੇਰ ਪਿਆ ਪੇਚਾ

htvteam

Leave a Comment