Htv Punjabi
Uncategorized

ਕੋਰੋਨਾ ਵਾਇਰਸ : ਜਦੋਂ ਇਨਸਾਨ ਹੋ ਰਹੇ ਨੇ ਫੇਲ ਤਾਂ ਨਿੰਜਾ ਰੋਬੋਟ ਦੇਖੋ ਕਿਵੇਂ ਆ ਰਹੇ ਨੇ ਕੰਮ

ਨਿਊਜ਼ ਡੈਸਕ : ਦੁਨੀਆਂਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾ ਰਹੀ ਹੈ।ਅਲੱਗ ਅਲੱਗ ਦੇਸ਼ ਆਪਣੇ ਲੈਵਲ ਤੇ ਇਸ ਨਾਲ ਨਿਪਟਣ ਦੀ ਕੋਸਿ਼ਸ਼ ਕਰ ਰਹੇ ਹਨ ਅਤੇ ਟੈਕਨਾਲੋਜੀ ਵੀ ਇਸ ਵਿੱਚ ਮਦਦਗਾਰ ਸਾਬਿਤ ਹੋਈ ਹੈ।ਥਾਈਲੈਂਡ ਵਿੱਚ ਹਸਪਤਾਲ ਨਿੰਜਾ ਰੋਬੋਟਸ ਦੀ ਮਦਦ ਮੈਡੀਕਲ ਸਰਵਿਸਿਜ਼ ਦੇ ਲਈ ਲੈ ਰਹੇ ਹਨ।ਇਸ ਦੀ ਮਦਦ ਨਾਲ ਡਾਕਟਰਸ ਅਤੇ ਮੈਡੀਕਲ ਵਰਕਰਜ਼ ਦੀ ਕਮੀ ਦਾ ਅਸਰ ਸਿਹਤ ਸੇਵਾਵਾਂ ਤੇ ਪੈਣ ਤੇ ਰੋਕਿਆ ਜਾ ਰਿਹਾ ਹੈ।ਨਿੰਜਾ ਰੋਬੋਟਸ ਨੂੰ ਪਹਿਲੇ ਸਟਰੋਕ ਦਾ ਸਿ਼ਕਾਰ ਹੋਏ ਮਰੀਜ਼ਾਂ ਨੂੰ ਮਾਨੀਟਰ ਕਰਨ ਦੇ ਲਈ ਬਣਾਇਆ ਗਿਆ ਸੀ।ਏਐਫਪੀ ਦੀ ਰਿਪੋਰਟ ਦੇ ਮੁਤਾਬਿਕ, ਹੁਣ ਕੋਰੋਨਾ ਵਾਇਰਸ ਫੈਲਣ ਦੇ ਬਾਅਦ ਇਨ੍ਹਾਂ ਮਰੀਜ਼ਾਂ ਵਿੱਚ ਬੁਖਾਰ ਮੋਨੀਟਰ ਕਰਨ ਦੇ ਲਈ ਪ੍ਰੋਗਰਾਮ ਕੀਤਾ ਗਿਆ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਬੈਂਕਾਕ ਅਤੇ ਇਸ ਦੇ ਆਲੇ ਦੁਆਲੇ ਦੇ ਹਸਪਤਾਲਾਂ ਵਿੱਚ ਸ਼ੁਰੂ ਹੋ ਚੁੱਕਿਆ ਹੈ।

ਕੀ ਕਰਦੇ ਹਨ ਇਹ ਰੋਬੋਟਸ : ਮਰੀਜ਼ ਰੋਬੋਟਸ ਤੇ ਲੱਗੀ ਸਕਰੀਨ ਦੀ ਮਦਦ ਨਾਲ ਡਾਕਟਰਾਂ ਨਾਲ ਵੀਡੀਓ ਚੈਟ ਵੀ ਕਰ ਸਕਦੇ ਹਨ ਅਤੇ ਫੈਲਣ ਦਾ ਖਤਰਾ ਇਨ੍ਹਾਂ ਨਿੰਜਾ ਰੋਬੋਟਸ ਦੇ ਇਸਤੇਮਾਲ ਨਾਲ ਘੱਟ ਹੋਇਆ ਹੈ।ਪ੍ਰੋ. ਵਿਬੂਨ ਸਾਂਗਵੇਰਾਫੁੰਨਸੀਰੀ  ਨੇ ਕਿਹਾ, ਡਾਕਟਰਸ ਕਮਰੇ ਤੋਂ ਬਾਹਰ ਰਹਿ ਕੇ ਵੀ ਇਨ੍ਹਾਂ ਰੋਬੋਟਸ ਦੀ ਮਦਦ ਨਾਲ ਮਰੀਜ਼ਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਮਾਨੀਟਰ ਕਰ ਸਕਦੇ ਹਨ।ਪ੍ਰੋ. ਨੇ ਕਿਹਾ ਕਿ ਇਨ੍ਹਾਂ ਰੋਬੋਟਸ ਨੂੰ ਮਰੀਜ਼ਾਂ ਤੱਕ ਖਾਣਾ ਅਤੇ ਦਵਾਈਆਂ ਪਹੁੰਚਾਉਣ ਦੇ ਲਈ ਵੀ ਡਿਜ਼ਾਈਨ ਕੀਤਾ ਗਿਆ ਹੈ।

ਹੋਰ ਨਿੰਜਾ ਰੋਬੋਟ ਤਿਆਰ ਕਰਨ ਦਾ ਦਾਅਵਾ : ਪ੍ਰੋ. ਵਿਬੂਨ ਅਤੇ ਉਨ੍ਹਾਂ ਦੀ ਇੰਜੀਨਅਰਿੰਗ ਟੀਮ ਅਜਿੇ ਹੋਰ ਵੀ ਨਿੰਜਾ ਰੋਬੋਟਸ ਤਿਆਰ ਕਰਨ ਦਾ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਘੱਟ ਤੋਂ ਘੱਟ 10 ਹਸਪਤਾਲਾਂ ਤੱਕ ਪਹੁੰਚਾਇਆ ਜਾਵੇਗਾ।ਕਾਲੇ ਰੰਗ ਦੇ ਇਹ ਰੋਬੋਟਸ ਕਈ ਲੈਵਲ ਤੇ ਹਸਪਤਾਲ ਦਾ ਕੰਮ ਕਰ ਸਕਦੇ ਹਨ ਅਤੇ ਸਮਾਰਟ ਫੀਚਰਜ਼ ਨਾਲ ਲੈਸ ਹਨ।ਦੱਸ ਦਈਏ ਕਿ ਥਾਈਲੈਂਡ ਵਿੱਚ ਹੁਣ ਤੱਕ 270 ਤੋਂ ਜਿ਼ਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇੱਕ ਮੌਤ ਹੋਈ ਹੈ।ਕੋਰੋਨਾ ਨਾਲ ਮਿਲਦੇ ਜੁਲਦੇ ਲੱਛਣਾਂ ਵਾਲੇ ਕੁਝ ਮਰੀਜ਼ਾਂ ਦਾ ਇਲਾਜ ਵੀ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਰੋਬੋਟਸ ਇਸ ਕੰਮ ਨੂੰ ਆਸਾਨ ਬਣਾ ਰਹੇ ਹਨ।

 

Related posts

ਕਰੋਨਾ ਪਾਜ਼ਿਟਿਵ ਔਰਤ ਮਰੀਜ਼ ਨੇ ਹਸਪਤਾਲ ‘ਚ ਪੈਦਾ ਕੀਤਾ ਬਚਾ, ਦੇਖੋ ਅੱਗੇ ਕਿਵੇਂ ਪਈਆਂ ਰਹੀਆਂ ਭਾਜੜਾਂ!

Htv Punjabi

ਪ੍ਰਧਾਨ ਮੰਤਰੀ ਨੇ ਦੇਸ਼ ਦੀ ਇਸ ਧੀ ਦੀ ਦੱਬ ਕੇ ਕੀਤੀ ਤਰੀਫ, ਬੱਸ ਉਸੇ ਦੀ ਹੀ ਗੱਲ ਕਰੀ ਗਏ!

Htv Punjabi

ਬੀਐਮਸੀ ਦੇ ਮੰਗੇ ਹੋਏ ਸਮੇਂ ਤੋਂ ਬਾਅਦ ਬੰਬੇ ਹਾਈਕੋਰਟ ਨੇ ਦਿੱਤਾ ਕਰਾਰਾ ਜਵਾਬ,, ਕੰਗਨਾ ਹੋਈ ਪੂਰੀ ਖੁਸ਼

htvteam

Leave a Comment