Htv Punjabi
Punjab

ਡਾਂਗਾਂ ਮਾਰਨ ਵਾਲੀ ਪੁਲਿਸ ਪਾਰਟੀ ਦੇ ਇੱਟਾਂ ਲੈ ਕੇ ਪਿੱਛੇ ਪਏ ਲੋਕ, 5 ਗ੍ਰਿਫਤਾਰ

ਅਬੋਹਰ : ਬੀਤੇ ਦਿਨੀਂ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਇੱਕ ਪਿੰਡ ਦੇ ਕੁਝ ਲੋਕ ਪੁਲਿਸ ਵਾਲਿਆਂ ਉੱਤੇ ਇੱਟਾਂ ਵਰਾਉਂਦੇ, ਗਾਲ੍ਹਾਂ ਕੱਢਦੇ ਉਨ੍ਹਾਂ ਦੇ ਪਿੱਛੇ ਭੱਜਦੇ ਦਿਖਾਈ ਦਿੰਦੇ ਹਨ।ਇਸ ਵੀਡੀਓ ਵਿੱਚ ਇੱਕ ਜ਼ਨਾਨਾ ਆਵਾਜ਼ ਲਗਾਤਾਰ ਇਹ ਕਹਿੰਦੀ ਸੁਣਾਈ ਪੈਂਦੀ ਹੈ ਕਿ ਇਹ ਲੋਕ ਘਰ ਵੜ ਕੇ ਕੁੱਟਣ ਆ ਗਏ ਸਨ।ਵੀਡੀਓ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਪਿੰਡ ਵਾਲੇ ਗਲੀ ਵਿੱਚ ਵੜ ਆਏ ਪੁਲਿਸ ਵਾਲਿਆਂ ਨੂੰ ਇੱਟਾਂ ਮਾਰਦੇ ਉੱਥੇ ਤੋਂ ਭਜਾਉਂਦੇ ਹਨ ਤੇ ਜਦੋਂ ਉਹ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਜਾ ਕੇ ਬੈਠ ਜਾਂਦੇ ਹਨ ਛਾ ਪਿੰਡ ਵਾਸੀ ਉਨ੍ਹਾਂ ਤੇ ਦੂਰੋਂ ਇੱਟਾਂ ਮਾਰਦੇ ਹਨ ਜਿਸ ਕਾਰਨ ਗੱਡੀਆਂ ਦੇ ਸ਼ੀਸ਼ੇ ਟੁੱਟ ਜਾਂਦੇ ਹਨ ਤੇ ਪੁਲਿਸ ਵਾਲੇ ਤਾਂ ਮੌਕੇ ਤੋਂ ਦੌੜ ਜਾਂਦੇ ਹਨ ਪਰ ਪਿੰਡ ਵਾਲੇ ਸ਼ਰੇਆਮ ਮਗਰੋਂ ਦੰਦ ਕੱਢਦੇ ਦਿਖਾਈ ਦਿੰਦੇ ਹਨ ਪਰ ਦੱਸ ਦਈਏ ਕਿ ਅਬੋਹਰ ਦੇ ਖੁੱਬਾਂ ਪਿੰਡ ਦੀ ਇਸ ਘਟਨਾ ਦੌਰਾਨ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਜਿ਼ਆਦਾ ਦੇਰ ਹੱਸਣ ਦਾ ਮੌਕਾ ਨਹੀਂ ਦਿੱਤਾ ਤੇ ਵਹਾਬਵਾਲਾ ਥਾਣਾ ਪੁਲਿਸ ਨੇ ਉਨ੍ਹਾਂ ਖਿਲਾਫ ਪਰਚਾ ਦਰਜ ਕਰਕੇ ਇੱਕ ਵਾਰ ਫੇਰ ਡੀਐਸਪੀ ਸੰਦੀਪ ਸਿੰਘ ਦੀ ਅਗਵਾਈ ਵਿੱਚ ਪਿੰਡ ਖੁੱਬਾਂ ਅੰਦਰ ਰੇਡ ਮਾਰੀ ਗਈ, ਜਿੱਥੋਂ ਮੌਕੇ ਤੇ ਮਿਲੇ 5 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਵੱਲੋਂ ਧਾਰਾ 353, 186, 188, 148, 149 ਅਤੇ 427 ਤਹਿਤ ਦਰਜ ਕੀਤੀ ਗਈ ਐਫਆਈਆਰ ਮੁਤਾਬਿਕ ਪੁਲਿਸ ਪਾਰਟੀ ਤੇ ਹਮਲਾ ਕਰਨ ਵਾਲੇ ਕੁੱਲ 24 ਬੰਦੇ ਸਨ, ਜਿਨ੍ਹਾਂ ਨੇ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਤੇ ਉਸ ਵੇਲੇ ਹਮਲਾ ਕਰ ਦਿੱਤਾ, ਜਦੋਂ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਪਿੰਡ ਖੁੱਬਾਂ ਵਿਖੇ ਬੁੱਧਵਾਰ ਨੂੰ ਪਿੰਡ ਵਾਸੀਆਂ ਨੂੰ ਇਹ ਕਹਿਕੇ ਘਰਾਂ ਅੰਦਰ ਜਾਦ ਦੀ ਹਿਦਾਇਤ ਦਿੱਤੀ ਕਿ ਕਰਫਿਊ ਦੌਰਾਨ ਬਾਹਰ ਆਉਣਾ ਮਨ੍ਹਾਂ ਹੈ।ਏਸ ਸੰਬੰਧ ਵਿੱਚ ਸਬ ਇੰਸਪੈਕਟਰ ਇਕਬਾਲ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਘਰਾਂ ਵਿੱਚ ਰਹਿਣ ਦੀ ਹਿਦਾਇਤ ਕੀਤੀ ਸੀ ਪਰ ਉਨ੍ਹਾਂ ਨੇ ਪੁਲਿਸ ਪਾਰਟੀ ਦੇ ਪਿੱਛੇ ਦੌੜ ਕੇ ਇੱਟਾਂ, ਰੌੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਸਰਕਾਰੀ ਗੱਡੀ ਦੇ ਸ਼ੀਅ ਟੁੱਟ ਗਏ।

Related posts

ਸ਼ਰਾਬ ਦੇ 10 ਰੁਪਏ ਨਾ ਦੇਣ ‘ਤੇ ਸੂਏ ਮਾਰ ਮਾਰ ਕੇ ਕੀਤਾ ਅਜਿਹਾ ਹਾਲ

Htv Punjabi

ਠੰਡ ਚ ਦਿਲ ਦੇ ਮਰੀਜ਼ ਰੱਖਣ ਇਸ ਗੱਲਾਂ ਦਾ ਖਾਸ ਧਿਆਨ

htvteam

ਅਮਰੀਕਾ ‘ਚ ਬੈਠ ਭਾਰਤੀਆਂ ਨੂੰ ਧਮਕੀਆਂ ਦੇਣ ਵਾਲਾ ਪੰਨੂ ਹੁਣ ਜਾਵੇਗਾ ਸਲਾਖਾਂ ਪਿੱਛੇ ?

htvteam

Leave a Comment