Htv Punjabi
Punjab Video

ਪਟਿਆਲੇ ‘ਚ ਪੁਲਿਸੀਆਂ ਨਾਲ ਪਿਆ ਸੀ ਨਿਹੰਗਾਂ ਦਾ ਪੰਗਾ, ਇੱਧਰ ਜਨਾਨੀਆਂ ਨੂੰ ਡਰਾ ਗਿਆ ਪਾਗਲ ਜਿਹਾ ਬੰਦਾ 

ਬਠਿੰਡਾ (ਨਰੇਸ਼ ਕੁਮਾਰ) ਇੱਕ ਪਾਸੇ ਜਦੋ ਪਟਿਆਲਾ ਪੁਲਿਸ ਦਾ ਪੰਗਾ ਨਿਹੰਗਾਂ ਨਾਲ ਪਿਆ ਹੋਇਆ ਸੀ ਉਥੇ ਦੂਜੇ ਪਾਸੇ ਬਠਿੰਡਾ ਪੁਲਿਸ ਇੱਕ ਅਜਿਹਾ ਕੇਸ ਸੁਲਝਾਉਣ ਤੇ ਲੱਗੀ ਹੋਈ ਸੀ, ਜਿਸ ਨੂੰ ਦੱਸਦਿਆਂ ਵੀ ਕਈਆਂ ਦੇ ਮੂੰਹ ਤੇ ਸ਼ਰਮ ਦੀ ਲਈ ਤੇ ਕਈਆਂ ਦੇ ਘੁੰਡ ਨਿਕਲ ਜਾਂਦੇ ਨੇ।  ਜੀ ਹਾਂ ਇਹ ਬਿਲਕੁੱਲ ਸੱਚ ਐ ਤੇ ਇਹ ਸੱਚ ਬਾਹਰ ਆਇਆ ਉਸ ਸੀਸੀਟੀਵੀ ਫੁਟੇਜ ਤੋਂ ਜਿਸ ਵਿੱਚ ਦਿਖਾਈ ਦਿੱਤੇ ਇੱਕ ਚਿੱਟੇ ਕੁੜਤੇ ਪਜਾਮੇ ‘ਚ ਮੋਢੇ ‘ਤੇ ਡਾਂਗ ਰੱਖਕੇ ਉੱਤੇ ਸਮਾਨ ਟੰਗੀ ਅਤੇ ਹੱਥ ਫੜ੍ਹੇ ਨੀਲੇ ਲਿਫਾਫੇ ਵਾਲੇ ਇੱਕ ਵਿਅਕਤੀ  ਬਠਿੰਡਾ ਸ਼ਹਿਰ ਦੀਆਂ ਗਲੀਆਂ ‘ਚ ਕੋਈ ਅਜਿਹੀ ਚੀਜ ਆਪਣੇ ਲਿਫਾਫੇ ‘ਚੋਂ ਕੱਢ ਹਰ ਘਰ ਅੱਗੇ ਸੁੱਟਦਾ ਦਿਖਾਈ ਦਿੱਤਾ ਜਿਸਨੂੰ ਦੇਖ ਕੇ ਪੂਰੇ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਦਰਅਸਲ ਇਹ ਵਿਅਕਤੀ ਆਪਣੇ ਲਿਫਾਫੇ ‘ਚੋਂ ਕੱਢ ਕੇ ਹਰ ਘਰ ਅੱਗੇ ਕੰਡੋਮ ਸੁੱਟ ਰਿਹਾ ਸੀ। ਜਿਸਦੀਆਂ ਤਸਵੀਰਾਂ ਕਿਸੇ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ। ਕੋਰੋਨੇ ਦੀ ਇਸ ਦਹਿਸ਼ਤ ਦੌਰਾਨ ਲੋਕਾਂ ‘ਚ ਇਹ ਸਭ ਦੇਖ ਕੇ ਹੋਰ ਸਹਿਮ ਪੈਦਾ ਹੋ ਗਿਆ ਤੇ, ਮੁਹੱਲਾ ਵਾਸੀਆਂ ਦਾ ਏਸ ਮਾਮਲੇ ਬਾਰੇ ਪੁਲਿਸ ਪ੍ਰਸ਼ਾਸ਼ਨ ਨੂੰ ਜਾਣਕਾਰੀ ਦੇ ਦਿੱਤੀ।  ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਘਰਾਂ ਅੱਗੇ ਕੰਡੋਮ ਸੁੱਟਣ ਵਾਲੇ ਬਜ਼ੁਰਗ ਵਿਅਕਤੀ ਨੂੰ ਕੁਝ ਹੀ ਦੇਰ ਬਾਅਦ ਗ੍ਰਿਫਤਾਰ ਕਰ ਲਿਆ।

 

ਇਸ ਮੌਕੇ ਜਾਂਚ ਅਧਿਕਾਰੀ ਦਾ ਕੀ ਕਹਿਣਾ ਸੀ ਉਹ ਕੰਡੋਮ ਸੁੱਟਣ ਵਾਲਾ ਵਿਅਕਤੀ ਕੌਣ ਸੀ ਤੇ ਉਹ ਕਿਸ ਮਕਸਦ ਨਾਲ ਉਥੇ ਕੰਡੋਮ ਸੁੱਟ ਰਿਹਾ ਸੀ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਵੀਡੀਓ ਲਿੰਕ ਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਚ ਦੇਖੋ ਸਾਰਾ ਮਾਮਲਾ

Related posts

ਦੇਖੋ ਕਿਵੇਂ ਕੀਤਾ ਜਾਂਦੈ ਭਵਿੱਖ ਬਨਾਉਣ ਵਾਲਿਆਂ ਦਾ ਸ਼ੋਸ਼ਣ

htvteam

ਦੇਸੀ ਮੁਰਗੀ ਦੇ ਅੰਡੇ ਦਾ ਦੇਖੋ ਜਲਵਾ Good Talk

htvteam

ਘਰੋਂ ਫੋਨ ਆਇਆ ਘਰਵਾਲੀ ਬਿਮਾਰ ਐ, ਮਜ਼ਦੂਰ ਕਰਫ਼ਿਊ ਪਾਸ ਲੈਕੇ ਨਿੱਕਲ ਪਿਆ ਸਾਈਕਲ ‘ਤੇ, ਦੇਖੋ ਯੂਪੀ ਦੇ ਬਾਡਰ ‘ਤੇ ਪੁਲਿਸ ਨੇ ਮਜ਼ਦੂਰ ਨਾਲ ਕੀ ਕੀਤਾ!

Htv Punjabi

Leave a Comment