Htv Punjabi
Punjab Video

ਥਾਣੇਦਾਰ ਹਰਜੀਤ ਸਿੰਘ ਦਾ ਹੱਥ ਡਾਕਟਰਾਂ ਨੇ ਗੁੱਟ ਨਾਲ ਮੁੜ ਜੋੜਿਆ, ਅਜੇ 5 ਦਿਨ ਰਹੇਗਾ ਡਾਕਟਰੀ ਨਿਗਰਾਨੀ ਹੇਠ 

ਚੰਡੀਗੜ੍ਹ :- ਅੱਜ ਸਵੇਰੇ 6 ਵਜੇ ਕਰੀਬ ਪਟਿਆਲਾ ਦੀ ਸਨੌਰ ਮੰਡੀ ਅੰਦਰ ਨਿਹੰਗਾਂ ਨੇ ਜਿਸ ਏਐਸਆਈ ਹਰਜੀਤ ਸਿੰਘ ਦਾ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਕੇ ਹੇਠ ਨਾਲੋਂ ਵੱਢ ਦਿੱਤਾ ਸੀ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਡਾਕਟਰਾਂ ਉਸ ਦੇ ਹੱਥ ਦੀ ਸਰਜਰੀ ਕਰਕੇ ਹੱਥ ਨੂੰ ਗੁੱਟ ਨਾਲ ਮੁੜ ਜੋੜ ਤਾਂ ਦਿੱਤਾ ਹੈ ਪਰ ਡਾਕਟਰਾਂ ਅਨੁਸਾਰ ਹਰਜੀਤ ਨੂੰ ਅਜੇ ਵੀ ਪੰਜ ਦਿਨਾਂ ਲਈ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾਏਗਾ ਜਿਸ ਤੋਂ ਬਾਅਦ ਹੀ ਪੂਰੀ ਸਥਿਤੀ ਸਾਫ ਹੋ ਪਾਏਗੀ ਕਿ ਹੇਠ ਪੂਰੀ ਤਰ੍ਹਾਂ ਕੰਮ ਕਦੋਂ ਕਰ ਪਏਗਾ।

ਇਸ ਸਬੰਧੀ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਮੈਂ ਪੀਜੀਆਈ ਦੇ ਨਿਰਦੇਸ਼ਕ ਅਤੇ ਡਾਕਟਰਾਂ ਦੀ ਟੀਮ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਸਹਿਯੋਗੀ ਸਟਾਫ ਦਾ ਤਹਿ ਦਿਲੋਂ ਧੰਨਵਾਦੀ ਹਾਂ  ਜਿਹੜੇਸਾਰਾ ਦਿਨ ਸਾਰਾ ਦਿਨ ਹਰਜੀਤ ਲਈ ਖੜ੍ਹੇ ਪੈਰ ਯਤਨ ਚ ਲੱਗੇ ਰਹੇ। ਇਸ ਲਈ ਪੰਜਾਬ ਪੁਲਿਸ ਉਨ੍ਹਾਂ ਸਾਰੀਆਂ ਨੂੰ ਸਲੂਟ ਕਰਦੀ ਹੈ।

ਇਸੇ ਤਰ੍ਹਾਂ ਸ੍ਰੀ ਗੁਪਤਾ ਨੇ ਇੱਕ ਹੋਰ ਟਵੀਟ ‘ਚ ਲਿਖਿਆ ਹੈ ਕਿ ਉਨ੍ਹਾਂ ਨੇ ਹੁਣੇ ਹੁਣੇ ਉਸ ਮੁਖ ਸਰਜਨ ਡਾਕਟਰ ਨਾਲ ਗੱਲ ਕੀਤੀ ਹੈ ਜਿਸ ਨੇ ਸਾਡੇ ਬਹਾਦਰ ਕਰੋਨਾ ਯੋਧੇ ਏਐਸਆਈ ਹਰਜੀਤ ਸਿੰਘ ਦਾ ਹੇਠ ਸਰਜਰੀ ਕਰਕੇ ਮੁੜ ਉਸ ਦੇ ਗੁੱਟ ਨਾਲ ਜੋੜ ਦਿੱਤਾ ਹੈ।  ਉਨ੍ਹਾਂ ਟਵੀਟ ਚ ਅੱਗੇ ਕਿਹਾ ਕਿ ਉਨ੍ਹਾਂ ਨੇ ਏਐਸਆਈ ਹਰਜੀਤ ਸਿੰਘ ਨਾਲ ਵੀ ਗੱਲ ਕੀਤੀ ਹੈ ਜਿਹੜਾ ਕਿ ਇਸ ਵੇਲੇ ਚੜ੍ਹਦੀਆਂ ਕਲਾਂਵਾਂ ਵਿਚ ਹੈ।  ਉਹ ਲਿਖਦੇ ਹਨ ਕਿ ਸਾਨੂ ਅਜੇ ਵੀ 5 ਦਿਨ ਹੋਰ ਇੰਤਜ਼ਾਰ ਕਰਨਾ ਪਏਗਾ। 

ਜ਼ਿਕਰਯੋਗ ਹੈ ਕਿ ਜਿਨ੍ਹਾਂ ਨਿਹੰਗਾਂ ਨੇ ਸਵੇਰੇ ਵੇਲੇ ਕਰਫਿਊ ਪਾਸ ਮੰਗਣ ‘ਤੇ ਪੁਲਿਸ ਬਰਿਕੇਟ ਤੋੜਨ ਮਗਰੋਂ ਪੁਲਿਸ ਵਾਲਿਆਂ ਤੇ ਹਮਲਾ ਹਰ ਦਿੱਤਾ ਸੀ।  ਇਸ ਹਮਲੇ ਦੌਰਾਨ ਥਾਣਾ ਸਦਰ ਪਟਿਆਲਾ ਮੁਖੀ ਬਿੱਕਰ ਸਿੰਘ ਅਤੇ ਥਾਣੇਦਾਰ ਹਰਜੀਤ ਸਿੰਘ ਤੋਂ ਇਲਾਵਾ ਇੱਕ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਸੀ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਉਨ੍ਹਾਂ ਨੂੰ ਬਲਬੇੜਾ ਦੇ ਗੁਰਦੁਆਰੇ ਚੋਂ ਉਨ੍ਹਾਂ ਦੇ ਸਾਥੀਆਂ ਸਣੇ ਗ੍ਰਿਫਤਾਰ ਕਰ ਲਿਆ ਹੈ।

ਜਿਨ੍ਹਾਂ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਐ ਉਨ੍ਹਾਂ ਵਿੱਚ ਇੱਕ ਔਰਤ ਵੀ ਦੱਸੀ ਜਾਂਦੀ ਹੈ। ਪੁਲਿਸ ਦੀ ਇਸ ਕਾਰਵਾਈ ਦੌਰਾਨ ਵੀ ਕੁਝ ਪੁਲਿਸ ਮੁਲਾਜ਼ਮ ਤੇ ਇੱਕ ਨਿਹੰਗ ਜ਼ਖਮੀ ਹੋਇਆ ਸੀ।  ਇਸ ਕਾਰਵਾਈ ਦੌਰਾਨ ਪੁਲਿਸ ਨੇ ਨਿਹੰਗਾਂ ਕੋਲੋਂ ਭਾਰੀ ਮਾਤਰਾ ‘ਚ ਮਾਰੂ ਹਥਿਆਰ ਤੇ 39 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਬਰਾਮਦ ਕੀਤੀ ਐ। ਜਿਨ੍ਹਾਂ ਸਾਰੀਆਂ ਵਿਰੁੱਧ ਦੋ ਵੱਖ ਵੱਖ ਮੁਕਦਮੇ ਦਰਜ਼ ਕੀਤੇ ਗਏ ਨੇ।
ਤਸਵੀਰਾਂ :- ਪੱਤਰਕਾਰ ਜਤਿੰਦਰ ਸਿੰਘ ਕਲੇਰ 
ਇਸ ਖ਼ਬਰ ਦੀ ਸਾਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਅਲਿੱਕ ਕਰੋ…

Related posts

ਅਜਿਹੇ ਸੀਨ ਤਾਂ ਫਿਲਮਾਂ ਵਾਲੇ ਨਹੀਂ ਬਣਾਉਂਦੇ ਜਿਹੜੇ ਆਹ ਮੁੰਡਿਆਂ ਨੇ ਬਣਾਏ ਨੇ

htvteam

ਕੋਟਕਪੂਰਾ ਮਾਮਲੇ ‘ਚ ਆਇਆ ਨਵਾਂ ਮੋੜ

htvteam

ਬਾਣੇ ਚ ਮੁੱਲ ਦੀ ਜਨਾਨੀ ਨਾਲ ਗੱਡੀ ਚ ਫੜ੍ਹਿਆ ਨੰਗਾ ਬੰਦਾ, ਵੀਡੀਓ ਵਾਇਰਲ

htvteam

Leave a Comment