Htv Punjabi
Pakistan

ਤਬਲੀਗੀ ਜਮਾਤ ਮੁਖੀ ਦੀ ਕੋਰੋਨਾ ਨਾਲ ਮੌਤ, ਆਹ ਦੇਖੋ ਤਬਲੀਗੀਆਂ ਤੇ ਕੋਰੋਨਾ ਫੈਲਾਏ ਜਾਣ ਦੇ ਦੋਸ਼ਾਂ ਦਾ ਸੱਚ ?

ਲਾਹੌਰ : ਪਿਛਲੇ ਕੁਝ ਦਿਨਾਂ ਤੋਂ ਭਾਰਤ ਅੰਦਰ ਤਬਲੀਗੀ ਜਮਾਤ ਦੇ ਮੈਂਬਰਾਂ ਤੇ ਧਰਮ ਪ੍ਰਚਾਰ ਦੇ ਨਾਮ ਤੇ ਕੀਤੇ ਗਏ ਇੱਕਠ ਮਗਰੋਂ ਕੋਰੋਨਾ ਫੈਲਾਉਣ ਦੇ ਦੋਸ਼ ਬੜੀ ਤੇਜ਼ੀ ਨਾਲ ਲੱਗ ਰਹੇ ਹਨ, ਇੱਥੋਂ ਤੱਕ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਤਾਂ ਜਮਾਤ ਮੁਖੀ ਸਾਧ ਕੰਧਾਲਵੀ ਅਤੇ ਅਤੇ ਉਸ ਦੇ ਕੁਝ ਸਾਥੀਆਂ ਵਿਰੁੱਧ ਹੋਰਨਾਂ ਧਾਰਾਵਾਂ ਤੋਂ ਗੈਰ ਇਰਾਦਤਨ ਹੱਤਿਆ ਦੀ ਧਾਰਾ ਤਹਿਤ ਪਰਚਾ ਵੀ ਦਰਜ ਕੀਤਾ ਹੈ ਤੇ ਹਜ਼ਾਰਾਂ ਤਬਲੀਗੀਆਂ ਨੂੰ ਹਲੇ ਵੀ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ ਪਰ ਨਾ ਤਾਂ ਸਾਧ ਕੰਧਾਲਵੀ ਪੁਲਿਸ ਦੇ ਹੱਥ ਆਏ ਹਨ ਤੇ ਨਾ ਹੀ ਉਹ 1900 ਦੇ ਕਰੀਬ ਤਬਲੀਗੀ ਜਾਂਚ ‘ਚ ਸ਼ਾਮਿਲ ਹੋਏ ਹਨ, ਜਿਨ੍ਹਾਂ ਸੰਬੰਧੀ ਅਪਰਾਧ ਸ਼ਾਖਾ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ।ਹਾਂ ਅਜਿਹੇ ਵਿੱਚ ਤਬਲੀਗੀਆਂ ਸੰਬੰਧੀ ਪਕਿਸਤਾਨ ਦੇ ਫੈਸਲਾਬਾਦ ਸ਼ਹਿਰ ਤੋਂ ਇੱਕ ਖਬਰ ਜ਼ਰੂਰ ਆਈ ਹੈ ਕਿ ਉੱਥੋਂ ਦੇ ਤਬਲੀਗੀ ਜਮਾਤ ਮੁਖੀ ਮੌਲਾਨਾ ਸ਼ੋਹੈਬ ਰੂਮੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।ਇਹ ਪ੍ਰਚਾਰਕ ਵੀ ਪਿਛਲੇ ਮਹੀਨੇ ਰਾਵਲਪਿੰਡੀ ਵਿੱਚ ਤਬਲੀਗੀਆਂ ਵੱਲੋਂ ਧਰਮ ਪ੍ਰਚਾਰ ਲਈ ਕੀਤੇ ਗਏ ਇੱਕਠ ਵਿੱਚ ਸ਼ਾਮਿਲ ਹੋਇਆ ਸੀ। ਜਿਸ ਸੰਬੰਧੀ ਫੈਸਲਾਬਾਦ ਦੇ ਡੀਸੀ ਮੁਹੰਮਦ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੰਜ ਪਰਿਵਾਰਿਕ ਮੈਂਬਰਾਂ ਨੂੰ ਵੀ ਕੋਰੋਨਾ ਦੀ ਬੀਮਾਰੀ ਲੱਗ ਚੁੱਕੀ ਤੇ ਉਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।ਮੌਲਾਨਾ ਸੂਹੈਬ ਰੂਮੀ ਦੀ ਮੌਤ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਇਹ ਗੱਲ ਖੁੱਲ ਕੇ ਸਾਹਮਣੇ ਆਈ ਹੈ ਕਿ ਤਬਲੀਗਆਂ ਵੱਲੋਂ ਪਿਛਲੇ ਮਹੀਨੇ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪਾਕਿਸਤਾਨ ਵਰਗੇ ਮੁਸਲਿਮ ਦੇਸ਼ ਵਿੱਚ ਵੀ ਧਰਮ ਪ੍ਰਚਾਰ ਲਈ ਇੱਕਠ ਕੀਤਾ ਸੀ।ਜਿਹੜਾ ਕਿ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰਨ ਲਈ ਕਾਫੀ ਹੈ, ਜਿਹੜੇ ਕਿ ਇਹ ਪ੍ਰਚਾਰ ਕਰ ਰਹੇ ਹਨ ਕਿ ਤਬਲੀਅਆਂ ਨੇ ਕੋਰੋਨਾ ਵਾਇਰਸ ਦੀ ਬੀਮਾਰੀ ਭਾਰਤ ਵਿੱਚ ਫੈਲਾਉਣ ਲਈ ਜਾਣ ਬੁੱਝ ਕੇ ਇਹ ਇੱਕਠ ਕੀਤਾ ਸੀ ਤਾਂ ਕਿ ਉਹ ਆਤਮਘਾਤੀ ਬਣ ਕੇ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਸਾਰੇ ਪਾਸੇ ਫੈਲਾ ਦੇਣ।

ਦੋ ਹਫਤੇ ਪਹਿਲਾਂ ਵੀ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤਬਲੀਗੀ ਜਮਾਤ ਨਾਲ ਜੁੜੇ 198 ਲੋਕਾਂ ਨੂੰ ਕੁਆਰਨਟਾਈਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਟੈਸਟ ਰਿਪੋਰਟਾ ਆਉਣ ਮਗਰੋਂ ਇੱਕ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਇਸ ਤੋਂ ਇਲਾਵਾ 97 ਹੋਰ ਲੋਕਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਮਗਰੋਂ ਉੱਥੋਂ ਦੀਆਂ ਮਸਜਿਦਾਂ ਅੰਦਰ ਕੁਆਰੰਨਟਾਈਨ ਕੀਤਾ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਆਉਣੀ ਹਜੇ ਬਾਕੀ ਹੈ।

Related posts

90 ਸਾਲ ਬਾਅਦ ਆਹ ਬੇਬੇ ਮੁੜ ਤੋਂ ਬਣੀ ਜਵਾਕ; ਵੀਡੀਓ ਹੋਈ ਵਾਇਰਲ

htvteam

ਆਰਥਿਕਤਾ ਬਚੀ ਰਹੇ ਇਸ ਲਈ ਕੋਰੋਨਾ ਦੇ ਮਾਮਲੇ ‘ਚ ਸਰਕਾਰਾਂ ਦੇਖੋ ਲੈ ਰਹੀਆਂ ਨੇ ਕੈਸੇ ਕੈਸੇ ਫੈਸਲੇ!

Htv Punjabi

ਗੁਰਪੁਰਬ ਤੋਂ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ

htvteam

Leave a Comment