Htv Punjabi
Punjab Video

ਗੁਰਸਿੱਖ ਮੁੰਡੇ ਨੇ ਬਣਾਇਆ ਮਾਸਕਾਂ ਦਾ ਪਿਓ ! ਮੁੰਡੇ ਦੀ ਕਾਰੀਗਰੀ ਦੇਖ ਡਾਕਟਰ ਵੀ ਹੈਰਾਨ ! ਅਮਰੀਕਾ ਕਨੇਡਾ ਤੋਂ ਆਏਗੀ ਇਨ੍ਹਾਂ ਮਾਸਕਾਂ ਦੀ ਮੰਗ

ਅੰਮ੍ਰਿਤਸਰ (ਹਰਜੀਤ ਗਰੇਵਾਲ) :- ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ‘ਚ ਕਈ ਜਗ੍ਹਾ ਕੋਰੋਨਾ ਦੀ ਬਿਮਾਰੀ ਦੌਰਾਨ ਸਹੀ ਸਮਾਨ ਨਾ ਮਿਲਣ ਕਾਰਨ ਕਝ ਸਰਕਾਰੀ ਮੁਲਾਜ਼ਮਾਂ ਨੂੰ ਵਿਰੋਧ ਪ੍ਰਦਰਸ਼ਨ ਤੱਕ ਕਰਨੇ ਪਏ ਸਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਦੀਆਂ ਕੁਝ ਨਰਸਾਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਦਾ ਦੋਸ਼ ਸੀ ਕਿ ਸਰਕਾਰ ਇਸ ਬਿਮਾਰੀ ਦੌਰਾਨ ਮਰੀਜ਼ਾਂ ਦਾ ਇਲਾਜ਼ ਕਰਨ ਲਈ ਮੈਡੀਕਲ ਸਟਾਫ ਨੂੰ ਕੋਈ ਸੁਰੱਖਿਆ ਕਿੱਟਾਂ ਵੀ ਨਹੀਂ ਮੁਹਈਆ ਕਰਵਾ ਰਹੀ। ਅਜਿਹੇ ਵਿਚ ਭਾਂਵੇ ਕੁਝ ਲੋਕ ਅੱਗੇ ਆਏ ਤੇ ਉਨ੍ਹਾਂ ਨੇ ਨਰਸਾਂ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਜੋ ਉਪਰਾਲਾ ਇਥੋਂ ਦੀ ਜਸਟ ਸੇਵਾ ਸੁਸਾਇਟੀ ਨੇ ਘਰ ‘ਚ ਹੀ ਇੱਕ ਅਨੋਖਾ ਮਾਸਕ ਤਿਆਰ ਕਰਕੇ ਕੀਤਾ ਹੈ, ਉਸ ਦੀ ਚਾਰੇ ਪਾਸੇ ਤਾਰੀਫ ਕੀਤੀ ਜਾ ਰਹੀ ਐ।

ਇਸ ਮਾਸਕ ਨੂੰ ਬਣਾਉਣ ਵਾਲੇ ਹਰਸਿਮਰਨਜੀਤ ਸਿੰਘ ਭਾਟੀਆ ਤੇ ਗੀਤਾ ਭਾਟੀਆ ਦਾ ਦਾਅਵਾ ਹੈ ਕਿ ਇਹ ਮਾਸਕ ਧੋਇਆ ਜਾ ਸਕਦਾ ਹੈ ਤੇ ਨਾਲ ਹੀ ਉਨ੍ਹਾਂ ਨੇ ਮਾਸਕ ਦੇ ਨਾਲ ਨਾਲ ਇੱਕ ਪਲਾਸਟਿਕ ਦਾ ਚਿਹਰਾ ਢੱਕਣ ਵਾਲਾ ਕਵਰ ਵੀ ਬਣਾਇਆ ਹੈ ਜੋ ਕਿ ਇੱਕ ਦਮ ਪੀਪੀਈ ਕਿੱਟ ਵਰਗਾ ਹੀ ਕੰਮ ਕਰਦਾ ਹੈ। ਜਿਸ ਨਾਲ ਕੋਰੋਨਾ ਦੇ ਮਰੀਜ਼ ਦੀ ਬਿਮਾਰੀ ਇਹ ਮਾਸਕ ਪਾਕੇ ਇਲਾਜ਼ ਕਾਰਨ ਵਾਲੇ ਦੇ ਨੇੜੇ ਆਉਣ ਦੀ ਸੰਭਾਵਨਾ ਘਟ ਹੈ।
ਆਖ਼ਰ ਕੀ ਹੈ ਇਸ ਮਾਸਕ ਵਿਚ, ਜਿਹੜਾ ਇਸ ਨੂੰ ਮਾਸਕਾਂ ਦਾ ਪਿਓ ਕਿਹਾ ਜਾਣ ਲੱਗ ਪਿਆ ਹੈ ?ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,…

Related posts

ਪੰਜਾਬ ‘ਚ ਆ ਗਏ ਛੋਲੇ ਫਿਲਮ ਵਾਲੇ ਡਾ-ਕੂ ! ਆੜ੍ਹਤੀਆਂ ਦੀਆਂ ਦੁਕਾਨਾਂ ਕਰਤੀਆਂ ਖਾ-ਲੀ

htvteam

ਫਲਾਈਓਵਰ ਤੋਂ ਕਣਕ ਦਾ ਪਿਆ ਮੀਂਹ, ਚਿੱਬੀਆਂ ਕਰਤੀਆਂ ਕਾਰਾਂ

htvteam

ਦਿਵਾਲੀ ਤੋਂ ਪਹਿਲਾਂ ਆਹ ਦੇਖੋ ਗੁਰੂ ਦੀ ਨਗਰੀ ‘ਚ ਕੀ ਹੋਇਆ

htvteam

Leave a Comment