Htv Punjabi
Punjab

ਮੰਡੀਆਂ ‘ਚ ਫ਼ਸਲ ਲੈਕੇ ਪੁੱਜੇ ਕਿਸਾਨਾਂ ਨਾਲ ਦੇਖੋ ਪੁਲਿਸ ਨੇ ਕੀਤਾ ਕੀ ਵਿਹਾਰ, ਇਤਿਹਾਸ ‘ਚ ਪਹਿਲੀ ਵਾਰ ਘਟੀ ਅਜਿਹੀ ਘਟਨਾ 

ਸੰਗਰੂਰ (ਮਨਿੰਦਰ ਸਿੰਘ) : ਪਿਛਲੇ ਦਿਨੀਂ ਜਦੋਂ ਕਰਫਿਊ ਤੇ ਤਾਲਾਬੰਦੀ ਸ਼ੁਰੂ ਹੋਈ ਸੀ ਉਦੋਂ ਸ਼ੁਰੂਆਤੀ ਦੌਰ ‘ਚ ਪੰਜਾਬ ਪੁਲਿਸ ਨੇ ਲੋਕਾਂ ਦੀ ਬੇਤਹਾਸ਼ਾ ਕੁੱਟਮਾਰ ਕਰਕੇ ਆਪਣੇ ਪ੍ਰਤੀ ਆਮ ਜਨਤਾ ਦੇ ਮਨਾਂ ਅੰਦਰ ਜੋ ਨਫਰਤ ਦਾ ਮਾਹੌਲ ਬਣਾ ਲਿਆ ਸੀ, ਇੰਝ ਜਾਪਦਾ ਹੈ ਜਿਵੇਂ ਪੁਲਿਸ ਨੇ ਹੁਣ ਉਸ ਮਾਹੌਲ ਨੂੰਆਪਣੇ ਹੱਕ ਵਿੱਚ ਬਦਲਣ ਦਾ ਪੂਰਾ ਪੂਰਾ ਮਨ ਬਣਾ ਲਿਆ ਹੈ। ਕਦੇ ਆਪ ਖੁਦ ਤਿਆਰ ਕਰਕੇ ਲੰਗਰ ਵਰਤਾਕੇ, ਕਦੇ ਆਪ ਖੁਦ ਰੇਹੜੀ ਚਲਾਕੇ ਲੋਕਾਂ ਤੱਕ ਕੱਚੀਆਂ ਸਬਜ਼ੀਆਂ ਤੇ ਰਾਸ਼ਨ ਪਹੁੰਚਾਕੇ, ਤੇ ਕਦੇ ਲੋਕਾਂ ਤੇ ਫੁੱਲ ਬਰਸਾਕੇ? ਜੀ ਹਾਂ ਫੁਲ ਬਰਸਾਕੇ ! ਤੇ ਉਹ ਵੀ ਮਾੜੀਆਂ ‘ਚ ਆਪਣੀ ਫ਼ਸਲ ਲੈਕੇ ਆਏ ਕਿਸਾਨਾਂ ਉੱਤੇ, ਤੇ ਪੁਲਿਸ ਨੇ ਇਸ ਦਾ ਕਰਨ ਦੱਸਿਆ ਕਿਸਾਨਾਂ ਵੱਲੋਂ ਕਰੋਨਾ ਦੇ ਇਸ ਦੌਰ ‘ਚ ਪ੍ਰਸ਼ਾਸ਼ਨ ਤੇ ਸਰਕਾਰ ਦਾ ਸਾਥ ਦੇਣਾ।
ਸੰਗਰੂਰ ਅਨਾਜ ਮੰਡੀ ‘ਚ ਘਟੀ ਇਹ ਘਟਨਾ ਸ਼ਾਇਦ ਕਿਸਾਨਾਂ ਦੀ ਜ਼ਿੰਦਗੀ ‘ਚ ਪਹਿਲੀ ਵਾਰ ਘਟੀ ਸੀ ਜਿਸ ਦੌਰਾਨ ਸੰਗਰੂਰ ਦੇ ਟਰੈਫਿਕ ਇੰਚਾਰਜ ਪਾਵਾਂ ਕੁਮਾਰ ਵੱਲੋਂ ਕਿਸਾਨਾਂ ਨੂੰ ਇਹ ਸਨਮਾਨ ਦੇਂਦੀਆਂ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਲਈ ਸੁਝਾਅ ਦਿੱਤੇ, ਜਿਸ ‘ਤੇ ਕਿਸਾਨਾਂ ਨੇ ਵੀ ਖੁਸ਼ ਹੋ ਕੇ ਪੁਲਿਸ ਦਾ ਸਾਥ ਦਿੱਤਾ।  ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਵੀ ਸਰਕਾਰ ਦੇ ਧੰਨਵਾਦੀ ਨੇ ਕਿਉਂਕਿ ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਵੀ ਸਰਕਾਰ ਨੇ ਕਿਸਾਨਾਂ ਬਾਰੇ ਸੋਚਿਆ ਤੇ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਉਹ ਵੀ ਸਰਕਾਰ ਦਾ ਪੂਰਾ ਪੂਰਾ ਸਾਥ ਦੇ ਰਹੇ ਨੇ ਤੇ ਅੱਗੋਂ ਵੀ ਦੇਣਗੇ।   ਇੱਧਰ ਸੰਗਰੂਰ ਦੇ ਟਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਗਰੂਰ ਦੇ ਐਸਐਸਪੀ ਵੱਲੋਂ ਇਹ ਹੁਕਮ ਹਨ ਕਿ ਮੰਡੀਆਂ ‘ਚ ਆਏ ਕਿਸਾਨਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਏ ਕਿਉਂਕਿ ਕਿਸਾਨ ਬਾਹਰੋਂ ਮੰਡੀਆਂ ‘ਚ ਆਉਂਦੇ ਨੇ ਤੇ ਉਨ੍ਹਾਂ ਲਈ ਸਮਾਜਿਕ ਦੂਰੀ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ।  ਉਨ੍ਹਾਂ ਕਿਹਾ ਕਿ ਕਰਫਿਊ ਤੇ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕਿਸਾਨਾਂ ਨੇ ਪਿਛਲੇ ਸਮੇਂ ਦੌਰਾਨ ਪੁਲਿਸ ਅਤੇ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਹੈ, ਇਸੇ ਲਈ ਉਨ੍ਹਾਂ ਨੇ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਹੈ ਤਾਂਕਿ ਕਿਸਾਨ ਜਿਸ ਤਰ੍ਹਾਂ ਪੁਲਿਸ ਤੇ ਪ੍ਰਸ਼ਾਸ਼ਨ ਦਾ ਪਹਿਲਾਂ ਸਾਥ ਦੇ ਰਹੇ ਸਨ ਉਸੇ ਤਰ੍ਹਾਂ ਹੁਣ ਵੀ ਸਾਥ ਦੇਂਦੇ ਰਹਿਣ।

Related posts

ਗਿੱਟੇ ਰਾਹੀ ਗਲਤ ਸੁਆਦ ਲੈਂਦੇ ਮੁੰਡੇ ਨਾਲ ਅਚਾਨਕ ਵਾਪਰੀ ਘਟਨਾ

htvteam

ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨ ਬਣ ਬੈਠੇ ਅਪਰਾਧੀ, ਇੱਕ ਹੀ ਦਿਨ ‘ਚ ਲੁੱਟੇ ਤਿੰਨ ਪੈਟਰੋਲ ਪੰਪ

Htv Punjabi

“ਚਿੱਟਾ” ਲਗਾ ਜਵਾਨ ਪੁੱਤ ਪਿਓ ਨਾਲ ਆਹ ਕੀ ਕਰ ਗਿਆ !

htvteam

Leave a Comment