Htv Punjabi
Punjab

ਮੁੰਡਾ ਅਕਸਰ ਮਾਂ ਨਾਲ ਕਰਦਾ ਸੀ ਝਗੜਾ, ਆਖਰ ਚਾਚੇ ਨਾਲ ਮਿਲ ਕੇ ਸਾੜਤੀ ਆਪਣੀ ਮਾਂ

ਬਠਿੰਡਾ (ਨਰੇਸ਼ ਕੁਮਾਰ) ; ਇੱਥੌਂ ਦੇ ਪਿੰਡ ਮੰਡੀ ਕਲਾਂ ਵਿੱਚ ਇੱਕ 26 ਸਲਾਲ ਪੁੱਤ ਨੇ ਆਪਣੀ ਮਾਂ ਨੂੰ ਜ਼ਿੰਦਾ ਜਾਲ ਦਿੱਤਾ l ਵਾਰਦਾਤ ਨੂੰ ਅੰਜ਼ਾਮ ਦੇਣ ਵਿੱਚ ਮੁਲਜ਼ਮ ਦੇ ਚਾਚਾ ਨੇ ਵੀ ਸਾਥ ਦਿੱਤਾ l ਮੁਲਜ਼ਮ ਨੇ ਪਹਿਲਾਂ ਇਸ ਵਾਰਦਾਤ ਨੂੰ ਘਟਨਾ ਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਮੇ ਨੂੰ ਸ਼ੱਕ ਹੋਣ ਤੇ ਦੋਨੋਂ ਮੁਲਜ਼ਮ ਫਰਾਰ ਹੋ ਗਏ ਪੁਲਿਸ ਨੇ ਕੁਲਵਿੰਦਰ ਸਿੰਘ ਦੇ ਵੱਡੇ ਮੁੰਡੇ ਹਰਦੀਪ ਅਤੇ ਚਾਚਾ ਅਜੈਬ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ l ਪੁਲਿਸ ਨੇ ਪਹਿਲਾਂ ਮਿ੍ਰਤਕ ਕੁਲਵਿੰਦਰ ਕੌਰ ਦੇ ਮੁੰਡੇ ਦੇ ਬਿਆਨ ਤੇ 174 ਦੇ ਤਹਿਤ ਕਾਰਵਾਈ ਕਰ ਦਿੱਤੀ ਸੀ, ਜਿਸ ਵਿੱਚ ਇਸ ਨੂੰ ਇੱਕ ਘਟਨਾ ਦੱਸਿਆ ਗਿਆ ਸੀ l
ਪਰ ਮਿ੍ਰਤਕ ਕੁਲਵਿੰਦਰ ਕੌਰ ਦੇ ਭਾਈ ਰਾਜਾ ਸਿੰਘ ਦੇ ਪੁਲਿਸ ਨੂੰ ਦਿੱਤੇ ਬਿਆਨ ਦੇ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ l ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕੁਲਵਿੰਦਰ ਕੌਰ ਨੂੰ ਖਾਣਾ ਬਣਾਉਂਦੇ ਸਮੇਂ ਚੁੱਲੇ ਤੋਂ ਅੱਗ ਨਹੀਂ ਲੱਗੀ ਬਲਕਿ ਉਸ ਨੂੰ ਉਸ ਦੇ ਹੀ ਮੁੰਡੇ ਹਰਦੀਪ ਗੱਗੂ ਅਤੇ ਦੇਵਰ ਅਜੈਬ ਸਿੰਘ ਨੇ ਮਿਲ ਕੇ ਜਲਾਇਆ ਸੀ l ਪੁਲਿਸ ਨੇ ਐਫਆਈਆਰ ਵਿੱਚ ਧਾਰਾ 302 ਦੇ ਵਾਧੇ ਕਾਰਨ ਦੋਨਾਂ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਹੈ l
ਥਾਣਾ ਬਲਿਆਂਵਾਲੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜਾ ਸਿੰਘ ਵਾਸੀ ਚੰਦਪੁਰਾ ਥਾਣਾ ਜਾਖਲ ਨੇ ਦੱਸਿਆ ਕਿ 17 ਅਪ੍ਰੈਲ ਨੂੰ ਉਸ ਦੇ ਸਭ ਤੋਂ ਵੱਡੇ ਭਾਣਜੇ ਹਰਦੀਪ ਦਾ ਫੋਨ ਆਇਆ ਕਿ ਉਸ ਦੀ ਮਾਂ ਨੂੰ ਚੁੱਲੇ ਤੇ ਖਾਣਾ ਬਣਾਉਂਦੇ ਸਮੇਂ ਅੱਗ ਲੱਗ ਗਈ ਹੈ, ਜਿਸ ਨੂੰ ਹਸਪਤਾਲ ਲੈ ਕੇ ਜਾ ਰਹੇ ਹਨ l ਅਗਲੇ ਦਿਨ ਜਦੋਂ ਉਹ ਫਰੀਦਕੋਟ ਹਸਪਤਾਲ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ l
ਇਸ ਦੌਰਾਨ ਭਾਣਜੇ ਹਰਦੀਪ ਦੇ ਵਿਵਹਾਰ ਤੇ ਰਾਜਾ ਸਿੰਘ ਨੂੰ ਸ਼ੱਕ ਹੋਇਆ l ਸ਼ਿਕਾਇਤਕਰਤਾ ਨੇ ਦੱਸਿਆ ਕਿ ਭਾਣਜਾ ਹਰਦੀਪ ਉਸ ਦੀ ਭੈਣ ਨਾਲ ਅਕਸਰ ਲੜਾਈ ਝਗੜਾ ਕਰਦਾ ਸੀ l ਇਸੀ ਕਾਰਨ ਇੱਕ ਸਾਜਿਸ਼ ਦੇ ਤਹਿਤ ਹਰਦੀਪ ਅਤੇ ਉਸ ਦੇ ਚਾਚਾ ਅਜੈਬ ਸਿੰਘ ਨੇ ਮਿਲ ਕੇ ਉਸ ਨੂੰ ਜਲਾ ਦਿੱਤਾ l ਆਪਣੇ ਤੇ ਸ਼ਿਕੰਜਾ ਕਸਦਾ ਦੇਖ ਦੋਨੋਂ ਮੁਲਜ਼ਮ ਫਰਾਰ ਹੋ ਗਏ l ਉਸ ਦੇ ਤਿੰਨ ਬੱਚਿਆਂ ਵਿੱਚੋਂ ਹਰਦੀਪ ਸਭ ਤੋਂ ਵੱਡਾ ਸੀ l

Related posts

ਮਹਿ ਲਾ ਕਰਮ ਚਾਰੀ ਤੇ ਵੱਡੇ ਅਧਿਕਾਰੀ ਨੇ ਰੱਖੀ ਗੰ ਦੀ ਨਜ਼ਰ, ਵੱਡੇ ਅਧਿਕਾਰੀ ਨੂੰ ਪੈ ਗਈਆਂ ਭਾਜੜਾਂ

htvteam

ਮੋਗਾ ਵਿੱਚ ਬਾਬੇ ਨੂੰ 7 ਸਾਲ ਦੀ ਕੈਦ, ਬੱਚੇ ਦਾ ਆਸ਼ੀਰਵਾਦ ਦੇਣ ਦੇ ਨਾਮ ‘ਤੇ ਕੀਤਾ ਸੀ 2 ਵਾਰ ਬਲਾਤਕਾਰ

Htv Punjabi

ਦੇਖੋ 2023-24 ਲਈ ਬਾਬੇ ਨੇ ਕੀਤੀ ਧਮਾਕੇਦਾਰ ਭਵਿੱਖਬਾਣੀ; ਦੇਖੋ ਵੀਡੀਓ

htvteam

Leave a Comment