Htv Punjabi
corona news Punjab

ਨਹੀਂ ਟਲਦੇ ਨਸ਼ਾ ਤਸਕਰ ਕਰਫਿਊ ਤੇ ਲਾਕਡਾਊਨ ਦੌਰਾਨ ਵੀ ਨਸ਼ਾ ਲਿਆਉਣ ਦਾ ਕੱਢ ਲਿਆ ਨਵਾਂ ਫੰਡਾ, ਦੇਖੋ ਕਿਵੇਂ ਫੜੇ ਗਏ

ਬਠਿੰਡਾ (ਨਰੇਸ਼ ਸ਼ਰਮਾ ): ਐਸਟੀਐਫ ਨੇ ਚਿੱਟੇ ਦੀ ਤਸਕਰੀ ਕਰਦੇ ਚਾਰ ਲੋਕਾਂ ਨੂੰ ਫੜਿਆ ਹੈ l ਮੁਲਜ਼ਮਾਂ ਵਿੱਚੋਂ ਇੱਕ ਦੇ ਪੈਰ ਤੇ ਨਕਲੀ ਪਲਾਸਟਰ ਚੜਾ ਕੇ ਉਸ ਨੂੰ ਮਰੀਜ਼ ਬਣਾ ਦਿੱਤਾ ਅਤੇ ਉਸ ਨੂੰ ਐਮਰਜੈਂਸੀ ਕੇਸ ਦੱਸ ਕੇ ਬਠਿੰਡਾ ਤੋਂ ਦਿੱਲੀ ਲੈ ਗਏ l ਮੁਲਜ਼ਮਾਂ ਦੀ ਪਹਿਚਾਣ ਬੂਟਾ ਸਿੰਘ ਵਾਸੀ ਗਲੀ ਨੰਬਰ 29-7 ਸੁਖਰਪੀਰ ਰੋਡ, ਕਾਲਾ ਸਿੰਘ ਵਾਸੀ ਸੁਖਰਪੀਰ ਰੋਡ, ਸੋਨੂੰ ਵਾਸੀ ਸੁਖਰਪੀਰ ਰੋਡ ਅਤੇ ਦੇਵੀਸ਼ਰਨ ਉਰਫ ਡੀਐਸ ਕਾਕਾ ਵਾਸੀ ਗਲੀ ਨੰਬਰ 5 ਪ੍ਰਤਾਪ ਨਗਰ ਬਠਿੰਡਾ ਦੇ ਤੌਰ ਤੇ ਹੋਈ ਹੈ l ਪੁਲਿਸ ਨੇ 262 ਗ੍ਰਾਮ ਹੈਰੋਈਨ ਬਰਾਮਦ ਕੀਤੀ l
ਇਨ੍ਹਾਂ ਵਿੱਚੋਂ ਬੂਟਾ ਸਿੰਘ ਪੇਸ਼ੇਵਰ ਤਸਕਰ ਹੈ ਜਿਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ l ਇਸ ਬਾਰ ਇਹ ਆਪਣੇ ਨਾਲ ਆਪਣੇ ਸਾਲੇ ਕਾਲਾ, ਭਾਣਜੇ ਸੋਨੂੰ ਅਤੇ ਡੀਐਸ ਕਾਕਾ ਦੇ ਨਾਲ ਵਰਨਾ ਕਾਰ ਵਿੱਚ ਸਵਾਰ ਹੋ ਕੇ ਦਿੱਲੀ ਨਸ਼ਾ ਲੈਣ ਗਏ ਸਨ ਅਤੇ ਬਠਿੰਡਾ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਐਸਟੀਐਫ ਦੇ ਹੱਥੇ ਚੜ ਗਏ l ਮੁਲਜ਼ਮਾਂ ਦੇ ਖਿਲਾਫ ਨੰਦਗੜ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ l ਮਾਮਲੇ ਦੀ ਜਾਂਚ ਏਐਸਆਈ ਕੁਲਵਿੰਦਰ ਸਿੰਘ ਕਰ ਰਹੇ ਹਨ l
ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਸੋਨੂ ਜੋ ਬੂਟਾ ਸਿੰਘ ਦਾ ਭਾਣਜਾ ਹੈ ਦੀ ਇੱਕ ਟੰਗ ਵਿੱਚ ਰਾਡ ਪਾਈ ਹੋਣ ਦੇ ਕਾਰਨ ਉਸ ਨੂੰ ਮਰੀਜ਼ ਬਣਾ ਲਿਆ ਗਿਆ ਅਤੇ ਉਸ ਦੀ ਲੱਤ ਤੇ ਨਕਲੀ ਪਲਾਸਟਰ ਚੜਾ ਦਿੱਤਾ l ਮੁਲਜ਼ਮਾਂ ਨੂੰ ਪੁਲਿਸ ਨੇ ਜਿੱਥੇ ਵੀ ਰੋਕਿਆ ਉਹ ਲੋਕ ਐਮਰਜੈਂਸੀ ਕੇਸ ਦੱਸਦੇ ਹੋਏ ਪੁਲਿਸ ਦੀ ਅੱਖਾਂ ਵਿੱਚ ਮਿੱਟੀ ਪਾਉਂਦੇ ਹੋਏ ਦਿੱਲੀ ਪਹੁੰਚ ਗਏ l ਮੁਲਜ਼ਮਾਂ ਉੱਥੋਂ 1100 ਰੁਪਏ ਪ੍ਰਤੀਗ੍ਰਾਮ ਦੇ ਹਿਸਾਬ ਨਾਲ ਚਿੱਟਾ ਲੈ ਕੇ ਆਏ ਸਨ ਜਿਹੜੇ ਇਨ੍ਹਾਂ ਅੱਗੇ 5 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਣਾ ਚਾਹੁੰਦੇ ਸਨ l
ਐਸਟੀਐਫ ਬਠਿੰਡਾ ਦੇ ਡੀਐਸਪੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਦਿੱਲੀ ਤੋਂ ਕੁਝ ਲੋਕ ਹੈਰੋਈਨ ਖਰੀਦ ਕੇ ਬਠਿੰਡਾ ਆ ਰਹੇ ਹਨ l ਏਐਸਆਈ ਕੁਲਵਿੰਦਰ ਸਿੰਘ ਅਤੇ ਪੁਲਿਸ ਟੀਮ ਦੇ ਨਾਲ ਪਿੰਡ ਨੰਦਗੜ ਦੇ ਕੋਲ ਨਾਕਾਬੰਦੀ ਕਰ ਕੇ ਗਸ਼ਤ ਕਰ ਰਹੇ ਸਨ l ਇਸ ਦੌਰਾਨ ਕਾਲਝਰਾਨੀ ਵੱਲੋਂ ਆ ਰਹੀ ਇੱਕ ਵਰਨ ਕਾਰ ਨੰਬਰ ਪੀਬੀ-03 ਬੀਸੀ-0152 ਨੂੰ ਰੋਕ ਕੇ ਉਸ ਵਿੱਚ ਸਵਾਰ ਲੋਕਾਂ ਦੀ ਤਲਾਸ਼ੀ ਲਈ, ਤਾਂ 262 ਗ੍ਰਾਮ ਹੈਰੋਈਨ ਬਰਾਮਦ ਹੋਈ l
ਇਲਾਕੇ ਵਿੱਚ ਸ਼ਰੇਆਮ ਚਿੱਟਾ ਵੇਚਣ ਨੂੰ ਲੈ ਕੇ ਬੂਟਾ ਸਿੰਘ ਦੇ ਖਿਲਾਫ ਮੁੱਹਲੇ ਦੇ ਲੋਕ ਕਈ ਵਾਰ ਧਰਨੇ ਵੀ ਲਾਕ ਚੁੱਕੇ ਹਨ ਪਰ ਜੇਲ ਜਲਾਉਣ ਦੇ ਬਾਅਦ ਜ਼ਮਾਨਤ ਤੇ ਆਉਣ ਦੇ ਬਾਅਦ ਜਾਂ ਫੇਰ ਇੱਥੋਂ ਧੰਦਾ ਸ਼ੁਰੂ ਕਰ ਦਿੰਦਾ ਹੈ ਪਰ ਅੱਜ ਤੱਕ ਪੁਲਿਸ ਨੇ ਚਿੱਟੇ ਦੀ ਕਮਾਈ ਤੋਂ ਇਸ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ l ਜਦ ਕਿ ਹਾਲ ਹੀ ਵਿੱਚ ਮੋਗਾ ਵਿੱਚ ਕਈ ਤਸਕਰਾਂ ਦੀ ਪ੍ਰਾਪਰਟੀ ਨੂੰ ਮੋਗਾ ਪੁਲਿਸ ਨੇ ਅਟੈਚ ਕੀਤਾ ਸੀ ਅਤੇ ਤਸਕਰਾਂ ਦੇ ਘਰਾਂ ਦੇ ਬਾਹਰ ਨੋਟਿਸ ਤੱਕ ਲਾ ਦਿੱਤੇ ਸਨ l

Related posts

ਕੁੜੀ ਗਲੀ ਦੇ ਮੁੰਡਿਆਂ ਨੂੰ ਘਰ ਬੁਲਾ ਦਿੰਦੀ ਸੀ ਅਜਿਹੀ ਚੀਜ਼; ਦੇਖੋ ਵੀਡੀਓ

htvteam

ਵਕੀਲ ਨੇ ਥਾਣੇ ਚ ਖੜ੍ਹ ਕੇ ਹੀ ਕੱਢਿਆ ਪੁਲਿਸ ਦਾ ਜਲੂਸ

htvteam

ਮੌਤ ਤੋਂ ਬਾਅਦ ਵੀ ਮੂਸੇਵਾਲਾ ਦੀ ਬੁਲੰਦੀ ਸ਼ਿਖਰਾਂ ‘ਤੇ

htvteam

Leave a Comment