ਦੱਸ ਦਈਏ ਕਿ ਇਸ ਹਾਦਸੇ ‘ਚ ਵੀਰਇੰਦਰਜੀਤ ਸਿੰਘ ਦੀ ਮੌਕੇ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀਜਾਣਕਾਰੀ ਦਿੰਦਿਆਂ ਖਾਲਸਾ ਏਡ ਦੇ ਸੇਵਾਦਾਰ ਅਮਨਪ੍ਰੀਤ ਸਿੰਘ, ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਸ ਸੰਸਥਾ ਦੇ ਸੇਵਾਦਾਰ ਜਗਪ੍ਰੀਤ ਸਿੰਘ ਅਤੇ ਵੀਰਇੰਦਰਜੀਤ ਸਿੰਘ ਬਠਿੰਡਾ ਵਿਖੇ ਪੀਪੀਈ ਕਿੱਟਾਂ ਵੰਡਣ ਤੋਂ ਬਾਅਦ ਆਪਣੋ ਕਾਰ ਰਾਹੀਂ ਕਸਬਾ ਬਾਜਾਖਾਨਾ ਵਿਚੋਂ ਲੰਘ ਰਹੇ ਸਨ ਜਿਥੇ ਉਨ੍ਹਾਂ ਦੀ ਗੱਡੀ ਅਚਾਨਕ ਡਿਵਾਈਡਰ ਨਾਲ ਟਕਰਾਉਣ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਮਗਰੋਂ ‘ਚ ਦੋਵਾਂ ਜ਼ਖਮੀ ਨੌਜਵਾਨਾਂ ਨੂੰ ਬਠਿੰਡਾ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ਼ ਦੌਰਾਨ ਵੀਰਇੰਦਰਜੀਤ ਸਿੰਘ ਨੇ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦੀਆਂ ਹੀ ਖਾਲਸਾ ਏਡ ਦੇ ਸੇਵਾਦਾਰਾਂ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਵੀਰਇੰਦਰਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਮੌਕੇ ‘ਤੇ ਪਹੁੰਚੇ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਗੱਡੀ ਡਿਵਾਈਡਰ ਨਾਲ ਟਕਰਾਉਣ ਕਰਨ ਹੋਇਆ ਹੈ ਬੱਕੀ ਤਫਤੀਸ਼ ਜਾਰੀ ਹੈ।
ਇਸ ਖ਼ਬਰ ਦੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ,….
