Htv Punjabi
Punjab Religion Video

ਹੁਣੇ-ਹੁਣੇ ਆਈ ਵੱਡੀ ਖਬਰ, ਏਸ ਸ਼ਹਿਰ ‘ਚ ਹੋਇਆ ਭਿਆਨਕ ਸੜਕੀ ਹਾਦਸਾ, LIVE

ਬਠਿੰਡਾ (ਨਰੇਸ਼ ਸ਼ਰਮਾਂ) : ਮੌਜੂਦਾ ਸਮੇ ਫੈਲੀ ਕਰੋਨਾਂ ਮਹਾਂਮਾਰੀ ਦੌਰਾਨ ਜਿਥੇ ਸਰਕਾਰਾਂ ‘ਤੇ  ਪ੍ਰਸ਼ਾਸ਼ਨ ਲੋਕਾਂ ਨੂੰ ਆਪੋ ਆਪਣੇ ਘਰਾਂ ‘ਚ ਬੰਦ ਰਹਿਣ ਦੀਆਂ ਅਪੀਲਾਂ ਕਰ ਰਹੇ ਨੇ ਉੱਥੇ ਕੁਝ ਲੋਕਾਂ ਨੂੰ ਮਾਨਵਤਾ ਦੇ ਭਲੇ ਲਈ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਬਾਹਰ ਨਿਕਲਣਾ ਹੀ ਪੈਂਦੈ। ਅਜਿਹੇ ਲੋਕਾਂ ਵਿੱਚ ਫਿਰ ਭਾਂਵੇ ਡਾਕਟਰ ਹੋਣ, ਪੈਰਾਮੈਡੀਕਲ ਸਟਾਫ ਹੋਵੇ, ਪੁਲਿਸ ਵਾਲੇ ਹੋਣ, ਸਫਾਈ ਮੁਲਾਜ਼ਮ ਹੋਣ ਜਾ ਵੀਰ ਖਾਲਸਾ ਏਡ ਵਰਗੀ ਮਾਨਤਾ ਦੀ ਭਲਾਈ ਲਈ ਦਿਨ ਰਾਤ ਜੁਟੀ ਹੋਈ ਸੰਸਥਾ ਦੇ ਲੋਕ। ਅਜਿਹੇ ਹੀ ਲੋਕਾਂ ਵਿਚੋਂ ਇੱਕ ਸਨ ਖਾਲਸਾ ਐਡ ਦੇ ਨੌਜਵਾਨ ਵਲੰਟੀਅਰ ਵੀਰਇੰਦਰਜੀਤ ਸਿੰਘ ਜਿਹੜੇ ਇਸ ਮਾਹੌਲ ‘ਚ ਜਦੋਂ ਪੀਪੀਈ ਕਿੱਟਾਂ ਵੰਡਣ ਤੋਂ ਬਾਅਦ ਆਪਣੇ ਸ਼ਹਿਰ ਦੇਹਰਾਦੂਨ ਨੂੰ ਜਾ ਰਹੇ ਤਾਂ ਰਸਤੇ ਵਿੱਚ ਭਿਆਨਕ ਸੜਕ ਹਾਦਸੇ ਸ਼ਿਕਾਰ ਹੋ ਗਏ।

ਦੱਸ ਦਈਏ ਕਿ ਇਸ ਹਾਦਸੇ ‘ਚ ਵੀਰਇੰਦਰਜੀਤ ਸਿੰਘ ਦੀ ਮੌਕੇ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀਜਾਣਕਾਰੀ ਦਿੰਦਿਆਂ ਖਾਲਸਾ ਏਡ ਦੇ ਸੇਵਾਦਾਰ ਅਮਨਪ੍ਰੀਤ ਸਿੰਘ, ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਸ ਸੰਸਥਾ ਦੇ ਸੇਵਾਦਾਰ ਜਗਪ੍ਰੀਤ ਸਿੰਘ ਅਤੇ ਵੀਰਇੰਦਰਜੀਤ ਸਿੰਘ ਬਠਿੰਡਾ ਵਿਖੇ ਪੀਪੀਈ ਕਿੱਟਾਂ ਵੰਡਣ ਤੋਂ ਬਾਅਦ ਆਪਣੋ ਕਾਰ ਰਾਹੀਂ ਕਸਬਾ ਬਾਜਾਖਾਨਾ ਵਿਚੋਂ ਲੰਘ ਰਹੇ ਸਨ ਜਿਥੇ ਉਨ੍ਹਾਂ ਦੀ ਗੱਡੀ ਅਚਾਨਕ ਡਿਵਾਈਡਰ ਨਾਲ ਟਕਰਾਉਣ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਮਗਰੋਂ ‘ਚ ਦੋਵਾਂ ਜ਼ਖਮੀ ਨੌਜਵਾਨਾਂ ਨੂੰ ਬਠਿੰਡਾ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ਼ ਦੌਰਾਨ ਵੀਰਇੰਦਰਜੀਤ ਸਿੰਘ ਨੇ ਦਮ ਤੋੜ ਦਿੱਤਾ।

ਘਟਨਾ ਦੀ ਸੂਚਨਾ ਮਿਲਦੀਆਂ ਹੀ ਖਾਲਸਾ ਏਡ ਦੇ ਸੇਵਾਦਾਰਾਂ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਵੀਰਇੰਦਰਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।  ਮੌਕੇ ‘ਤੇ ਪਹੁੰਚੇ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਗੱਡੀ ਡਿਵਾਈਡਰ ਨਾਲ ਟਕਰਾਉਣ ਕਰਨ ਹੋਇਆ ਹੈ ਬੱਕੀ ਤਫਤੀਸ਼ ਜਾਰੀ ਹੈ।

 ਇਸ ਖ਼ਬਰ ਦੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ,….

Related posts

5 ਅਤੇ 7 ਮਾਰਚ ਨੂੰ ਬਦਲ ਸਕਦਾ ਹੈ ਮੌਸਮ ਦਾ ਮਿਜ਼ਾਜ਼, ਗੜੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸ਼ੰਕਾ

Htv Punjabi

ਪੰਜਾਬ ਦੀਆਂ ਸੜਕਾਂ ‘ਤੇ ਵੱਧ ਰਹੀਆਂ ਮੌਤਾਂ ਨੂੰ ਰੋਕਣ ਲਈ, ਆਹ ਸੰਸਥਾ ਵਾਲਿਆਂ ਨੇ ਚੁੱਕਿਆ ਵੱਡਾ ਕਦਮ, ਨਿਤਿਨ ਗਡਕਰੀ ਵੀ ਹੈਰਾਨ

Htv Punjabi

ਮੁੰਡੇ ਨੇ ਦੋ ਮੁੰਡਿਆਂ ਦੇ ਗਲਤ ਕੰਮ ਦੀ ਬਣਾ ਲਈ ਵੀਡੀਓ

htvteam

Leave a Comment