ਲੁਧਿਆਣਾ (ਸੁਰਿੰਦਰ ਸੋਨੀ) : ਬੀਤੇ ਦਿਨ ਲੁਧਿਆਣਾ ਦੀਆਂ ਸੜਕਾਂ ਤੇ ਲੋਕਾਂ ਨੂੰ ਯਮਰਾਜ ਦੇ ਦਰਸ਼ਨ ਕਾਰਨ ਨੂੰ ਮਿਲੇ। ਬਸ ਫਰਕ ਸਿਰਫ ਇੰਨਾ ਸੀ ਕਿ ਵੇਦਾਂ ਪੁਰਾਣਾਂ ਵਿੱਚ ਦੱਸੇ ਗਏ ਯਮਰਾਜ ਝੋਟੇ ਦੀ ਸਵਾਰੀ ਕਰਦਿਆਂ ਹੱਥ ਵਿਚ ਗਦਾ ਫੜੀ ਮਰੇ ਰਹੇ ਬੰਦਿਆਂ ਦੀਆਂ ਆਤਮਾਵਾਂ ਕਢਣ ਧਰਤੀ ‘ਤੇ ਆਉਂਦਾ ਦੱਸਿਆ ਗਿਆ ਹੈ ਜਦਕਿ ਲੁਧਿਆਣਾ ਦੀਆਂ ਸੜਕਾਂ ਤੇ ਦਿਖਾਈ ਦਿੱਤਾ ਇਹ ਯਮਰਾਜ ਕੋਰੋਨੇ ਦੇ ਏਸ ਖਤਰਨਾਕ ਮਾਹੌਲ ‘ਚ ਸੜਕ ‘ਤੇ ਲੋਕਾਂ ਨੂੰ ਘੇਰ-ਘੇਰ ਕੇ ਗੁੱਸੇ ‘ਚ ਕੁਝ ਸਮਝਾਉਂਦਾ। ਜਿਸ ਨੂੰ ਦੇਖ ਕੇ ਲੋਕਾਂ ਨੂੰ ਇੰਝ ਲੱਗਾ ਕਿ ਸ਼ਾਇਦ ਸਾਕਸ਼ਾਤ ਯਮਰਾਜ ਧਰਤੀ ‘ਤੇ ਆ ਗਏ ਨੇ ਤੇ ਉਨ੍ਹਾਂ ਲੋਕਾਂ ਨੂੰ ਖਦ ਨਰਕਾਂ ਨੂੰ ਲਿਜਾਣ ਵਾਲੇ ਨੇ ਜਿਹੜੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਕਰਫਿਊ ਦੌਰਾਨ ਵੀ ਘਰਾਂ ਤੋਂ ਬਾਹਰ ਘੁੰਮ ਰਹੇ ਨੇ।
ਪਰ ਦੱਸ ਦਈਏ ਕਿ ਦਰਅਸਲ ਥਰਤੀ ‘ਤੇ ਉਤਰਿਆ ਇਹ ਯਮਰਾਜ ਕੋਈ ਅਸਲੀ ਯਮਰਾਜ ਨਹੀਂ ਬਲਕਿ ਯੁਵਾ ਐੱਨਜੀਓ ਦਾ ਸੰਚਾਲਕ ਸੱਚਾ ਯਾਦਵ ਸੀ। ਜਿਸਨੇ ਲੁਧਿਆਣਾ ਟ੍ਰੈਫਿਕ ਪੁਲਿਸ ਦੀ ਮਦਦ ਕਰਨ ਲਈ ਕੋਰੋਨਾ ਕਰਫਿਊ ਦੌਰਾਨ ਸੜਕਾਂ ‘ਤੇ ਘੁੰਮ ਰਹੇ ਲੋਕਾਂ ਨੂੰ ਯਮਰਾਜ ਦੀ ਭਾਸ਼ਾ ‘ਚ ਘਰਾਂ ‘ਚ ਬੈਠਣ ਲਈ ਸਮਝਾਇਆ ਕਿ ਟਿਕ ਕੇ ਘਰਾਂ ਅੰਦਰ ਬੈਠ ਜਾਓ, ਨਹੀਂ ਤਾਂ ਕੋਰੋਨੇ ਦੇ ਪ੍ਰਕੋਪ ਤੋਂ ਕੋਈ ਵੀ ਨਹੀਂ ਬਚੇਗਾ ‘ਤੇ ਨਰਕਾਂ ਵੀ ਫੁੱਲ ਭਰ ਜਾਣਗੀਆਂ। ਇਸ ਤੋਂ ਇਲਾਵਾ ਇਸ ਯਮਰਾਜ ਨੇ ਲੋਕਾਂ ਨੂੰ ਮਾਸਕ ਵੀ ਵੰਡੇ।
ਇਸ ਖ਼ਬਰ ਦੀ ਵੀਡੀਓ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ,…
