Htv Punjabi
Uncategorized

ਸੜਕ ‘ਤੇ ਥੁੱਕਿਆ ਤਾਂ ਦੇਣਾ ਪਏਗਾ ਇੱਕ ਹਜ਼ਾਰ ਰੁਪਏ ਜ਼ੁਰਮਾਨਾ, 84 ਬੰਦੇ ਤਾਂ ਫਸ ਗਏ, ਦੇਖਿਓ ਕਿਤੇ ਤੁਹਾਡੀ ਵਾਰੀ ਨਾ ਆ ਜਾਏ!

ਨਵੀਂ ਦਿੱਲੀ : ਕੋਰੋਨਾ ਦੇ ਪ੍ਰਕੋਪ ਦੇ ਕਾਰਨ ਤਿੰਨਾਂ ਨਗਰ ਨਿਗਮਾਂ ਨੇ ਖੁੱਲੇ ਵਿੱਚ ਥੁੱਕਣ ਅਤੇ ਸ਼ੌਚ ਕਰਨ ਤੇ ਪਾਬੰਦੀ ਲਾ ਰੱਖੀ ਹੈ l ਅਜਿਹਾ ਕਰਨ ਤੇ ਨਿਗਮ ਦੁਆਰਾ ਇੱਕ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ l ਇਸ ਕੜੀ ਵਿੱਚ ਬੁੱਧਵਾਰ ਨੂੰ ਤਿੰਨਾਂ ਨਗਰ ਨਿਗਮਾਂ ਨੇ 84 ਚਲਾਨ ਕੱਟੇ l ਸਭ ਤੋਂ ਜ਼ਿਆਦਾ 75 ਚਲਾਨ ਉੱਤਰੀ ਦਿੱਲੀ ਨਗਰ ਨਿਗਮ ਕੱਟੇ ਗਏ l ਇਸ ਤੋਂ ਇਲਾਵਾ ਪੂਰਬੀ ਦਿੱਲੀ ਵਿੱਚ ਤਿੰਨ ਅਤੇ ਦੱਖਣੀ ਦਿੱਲਲੀ ਵਿੱਚ 6 ਚਲਾਨ ਕੱਟੇ ਗਏ l
ਦੱਸ ਦਈਏ ਕਿ ਨਿਗਮ ਅਤੇ ਪ੍ਰਸ਼ਾਸਨ ਨੇ ਕੋਰੋਨਾ ਪ੍ਰਭਾਵ ਦੇ ਮੱਦੇਨਜ਼ਰ ਸਾਫ ਸਫਾਈ ਨੂੰ ਲੈ ਕੇ ਸਖ਼ਤ ਰਾਹ ਅਪਣਾਇਆ ਹੈ l ਇਸ ਦੌਰਾਨ ਖੁੱਲੇ ਵਿੱਚ ਸ਼ੌਚ ਕਰਨ ਵਾਲਿਆਂ ਜਾਂ ਥੁੱਕਣ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ l ਇਸੀ ਲਈ ਦਿੱਲੀ ਵਿੱਚ ਲਗਾਤਾਰ ਅਜਿਹੇ ਲੋਕਾਂ ਦਾ ਚਲਾਨ ਕੀਤਾ ਜਾ ਰਿਹਾ ਹੈ ਜਿਹੜੇ ਸਰਕਾਰੀ ਹੁਕਮਾਂ ਅਤੇ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ l

Related posts

ਨਿਰਭੈਆ ਦੇ ਕਾਤਲਾਂ ਨੂੰ ਫਾਂਸੀ ਤਾਂ ਦੇ ਦਿੱਤੀ ਐ ਪਰ ਕਦੇ ਆਹ ਸੋਚਿਐ ਕਿ ਇਹੋ ਜਿਹੀਆਂ ਫਾਂਸੀਆਂ ਕਿੰਨੇ ਹੋਰ ਨਿਰਦੋਸ਼ਾਂ ਦੀ ਮੌਤ ਦਾ ਕਾਰਨ ਬਣ ਰਹੀਆਂ ਨੇ

Htv Punjabi

ਮਹਾਰਾਜ ਦਲੀਪ ਸਿੰਘ ਦਾ ਵਿਕ ਜਾਵੇਗਾ ਮਹਿਲ, ਕੀਮਤ ਸੁਣ ਕੇ ਹੌਸ਼ ਉੱਡਣਾ ਲਾਜ਼ਮੀ!

htvteam

ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ ਜਨਾਨੀ ਕੋਲੋਂ 16 ਲੱਖ ਦਾ ਸੋਨਾ ਜ਼ਬਤ

htvteam

Leave a Comment