ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਰਾਜ ਵਿੱਚ ਉੱਚ ਮਿ੍ਰਤੂ ਦਰ ਨੂੰ ਸਮਝਣ ਅਤੇ ਇਸ ਨੂੰ ਰੋਕਣ ਦੇ ਲਈ ਕੋਵਿਡ ਤੋਂ ਹੋਣ ਵਾਲੀ ਹਰ ਮਿ੍ਰਤੂ ਦੀ ਜਾਂਚ ਦੇ ਹੁਕਮ ਦਿੱਤੇ ਹਨl ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵਿਸ਼ਸ਼ਕਾਂ ਦੀ ਟੀਮ ਦੀ ਲੀਡਰਸ਼ਿਪ ਵਿੱਚ ਮਹਾਂਮਾਰੀ ਨੂੰ ਰੋਕਣ ਸੰਬੰਧੀ ਕੀਤੇ ਉਪਾਇਆਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ l
ਮੁੱਖਮੰਤਰੀ ਵੀਰਵਾਰ ਨੂੰ ਇਹ ਜਾਣਕਾਰੀ ਕਾਂਗਰਸ ਮੰਤਰੀ ਸੋਨੀਆ ਗਾਂਧੀ ਨੂੰ ਵੀਡੀਓ ਕਾਨਫਰੰਸ ਦੇ ਦੌਰਾਨ ਰਹੇ ਸਨ, ਜਿਸ ਵਿੱਚ ਉਨ੍ਹਾਂ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਦੱਸਿਆ ਕਿ ਰਾਜ ਸਰਕਾਰ ਕੋਵਿਡ ਸੰਕਟ ਨਾਲ ਨਿਪਟਣ ਦੇ ਲਈ ਵਿਸ਼ੇਸ਼ਕਾਂ ਦੇ ਗਰੁੱਪ ਦੀ ਲੀਡਰਸ਼ਿਪ ਨਾਲ ਕੰਮ ਕਰ ਰਹੀ ਹੈ l
ਵਿਸ਼ੇਸ਼ਕਾਂ ਦੇ ਇਸ ਗਰੁੱਪ ਵਿੱਚ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾਕਟਰ ਕੇਕੇ ਤਲਵਾਰ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਰਾਜ ਬਹਾਦੁਰ, ਪੀਜੀਆਈ ਦੇ ਜਨ ਸਿਹਤ ਸਕੂਲ ਦੇ ਸਾਬਕਾ ਪ੍ਰਮੁੱਖ ਡਾਕਟਰ ਰਾਜੇਸ਼ ਕੁਮਾਰ ਦੇ ਇਲਾਵਾ ਪੀਜੀਆਈ ਅਤੇ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਸ਼ੇਸ਼ਕ ਸ਼ਾਮਿਲ ਹਨ l
ਕੈਪਟਨ ਨੇ ਕਿਹਾ ਕਿ ਰਾਜ ਵਿੱਚ ਉੱਚ ਮਿ੍ਰਤੂ ਦਰ ਦਾ ਕਾਰਨ ਕੋਰੋਨਾ ਦੇ ਨਾਲ ਹੋਰ ਬੀਮਾਰੀਆਂ ਦੇ ਹੋਣ ਦੇ ਇਲਾਵਾ ਲੋਕਾਂ ਦੀ ਸਿਹਤ ਸੰਬੰਧੀ ਵਿਵਹਾਰ ਹੈ ਕਿ ਮਰੀਜ਼ ਹਸਪਤਾਲ ਵਿੱਚ ਦੇਰੀ ਨਾਲ ਆਉਂਦੇ ਹਨ l ਮੁੱਖ ਮੰਤਰੀ ਨੇ ਕਿਹਾ ਕਿ 6.2 ਪ੍ਰਤੀਸ਼ਤ ਦੀ ਉੱਚ ਮਿ੍ਰਤੂ ਦਰ ਦੇ ਬਾਵਜੂਦ ਪੰਜਾਬ ਵਿੱਚ ਕੋਵਿਡ-19 ਦੀ ਵੱਧਦੀ ਦਰ ਭਾਰਤ ਦੇ ਮੁਕਾਬਲੇ ਘੱਟ ਹੈ ਕਿਉਂਕਿ ਪੰਜਾਬ ਵਿੱਚ 16 ਦਿਨਾਂ ਬਾਅਦ ਮਾਮਲਿਆਂ ਦੀ ਸੰਖਿਆ ਦੁੱਗਣੀ ਹੋਈ ਹੈ l
ਉੱਥੇ ਹੀ ਰਾਸ਼ਟਰੀ ਔਸਤ ਦੇ ਅਨੁਸਾਰ 9 ਦਿਨਾਂ ਵਿੱਚ ਮਾਮਲਿਆਂ ਦੀ ਸੰਖਿਆ ਦੁਗੱਣੀ ਹੋ ਰਹੀ ਹੈ l ਉਨ੍ਹਾਂ ਨੇ ਰਾਜ ਵਿੱਚ ਕੋਵਿਡ-19 ਦੀ ਪ੍ਰਭਾਵਸ਼ਾਲੀ ਰੋਕਥਾਮ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ 31 ਮਾਰਚ ਤੱਕ ਭਾਰਤ ਦੇ ਕੁੱਲ ਮਾਮਲਿਆਂ ਵਿੱਚੋਂ ਪੰਜਾਬ ਦਾ ਹਿੱਸਾ 2.57 ਪ੍ਰਤੀਸ਼ਤ ਸੀ, ਜਿਹੜਾ ਕਿ ਤਿੰਨ ਹਫਤਿਆਂ ਬਾਅਦ ਹੁਣ ਘੱਟ ਹੋ ਕੇ 22 ਅਪ੍ਰੈਲ ਤੱਕ 1.22 ਪ੍ਰਤੀਸ਼ਤ ਰਹਿ ਗਿਆ ਹੈ l ਇਸੀ ਤਰ੍ਹਾਂ ਕੋਵਿਡ-19 ਦੀ ਸਥਿਤੀ ਪੰਜਾਬ ਵਿੱਚ ਬਾਕੀ ਦੇਸ਼ ਦੇ ਮੁਕਾਬਲੇ ਬਿਹਤਰ ਹੈ l
ਕੈਪਟਨ ਨੇ ਨਵਾਂਸ਼ਹਿਰ ਦਾ ਉਦਾਹਰਣ ਦਿੱਤਾ, ਜਿੱਥੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਾ ਕੇ ਬਿਹਤਰ ਨਤੀਜੇ ਸਾਹਮਣੇ ਆਏ ਹਨ, ਜਿਸ ਦੀ ਭਾਰਤ ਸਰਕਾਰ ਨੇ ਵੀ ਸਰਾਹਨਾ ਕੀਤੀ ਹੈ l ਉਨ੍ਹਾਂ ਨੇ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਜਿਹੜਾ ਦੇਸ਼ ਦੇ ਪਹਿਲੇ ਹਾਟਸਪਾਟ ਖੇਤਰਾਂ ਵਿੱਚੋਂ ਇੱਕ ਸੀ l ਉੱਥੇ 18 ਕੋਰੋਨਾ ਪੀੜਿਤ ਮਰੀਜ਼ ਠੀਕ ਹੋ ਕੇ ਆਪਣੇ ਘਰ ਚਲੇ ਗਏ ਹਨ l
ਸ਼ੁਰੂਆਤ ਵਿੱਚ ਗ੍ਰੰਥੀ ਬਲਦੇਵ ਸਿੰਘ ਦੀ ਮਿ੍ਰਤੂ ਜ਼ਰੂਰ ਹੋਈ ਸੀ ਪਰ 26 ਮਾਰਚ ਦੇ ਬਾਅਦ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ l ਮੁੱਖਮੰਤਰੀ ਨੇ ਕਿਹਾ ਕਿ ਪੰਜਾਬ ਦੀ ਤੁਲਨਾ ਕੇਰਲ ਅਤੇ ਗੁਜਰਾਤ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਵੀ ਜ਼ਿਆਦਾ ਐਨਆਰਆਈ ਆਬਾਦੀ ਵਾਲੇ ਰਾਜ ਹਨ l ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਮਿਲੀਅਨ ਆਬਾਦੀ ਦੇ ਹਿਸਾਬ ਤੋਂ ਗੁਜਰਾਤ ਦੀ ਮੁਕਾਬਲੇ ਪੰਜਾਬ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਇੱਥੇ ਕੇਰਲ ਦੇ ਮੁਕਾਬਲੇ ਵੀ ਘੱਟ ਮਾਮਲੇ ਹਨ l