ਲੰਡਨ : ਕੋਰੋਨਾ ਵਾਇਰਸ ਨੂੰ ਸਰੀਰ ਤੋਂ ਖਤਮ ਕਰਨ ਦੇ ਲਈ ਵਿਗਿਆਨਿਕ ਰੀ ਇੰਜੀਨੀਅਰਿੰਗ ਤਕਨੀਕ ਦੀ ਮਦਦ ਨਾਲ ਹੁਣ ਇਮਯੂਨ ਕੋਸ਼ਿਕਾਵਾਂ ਨੂੰ ਹਥਿਆਰ ਬਣਾਉਣ ਦੀ ਤਿਆਰੀ ਕਰ ਰਹੇ ਹਨ l ਇਹ ਪ੍ਰਯੋਗ ਡਿਊਕ ਇਨਯੂਐਸ ਮੈਡੀਕਲ ਸਕੂਲ ਸਿੰਘਾਪੁਰ ਦੇ ਵਿਗਿਆਨਿਕ ਕਰ ਰਹੇ ਹਨ l ਵਿਗਿਆਨਿਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਇਮਯੂਨ ਕੋਸ਼ਿਕਾਵਾਂ ਨੂੰ ਰੂਪਾਂਤਰਿਤ ਕਰਨ ਦੇ ਬਾਅਦ ਇਸ ਵਿੱਚ ਰਿਸੇਪਟਰ ਜੋੜੇ ਜਾਣਗੇ l ਬਾਅਦ ਵਿੱਚ ਇਹੀ ਕੋਸ਼ਿਕਾਵਾਂ ਵਾਇਰਸ ਨੂੰ ਲੱਭ ਕੇ ਉਸ ਨੂੰ ਉਸ ਦੇ ਤਰੀਕੇ ਨਾਲ ਖਤਮ ਕਰੇਗੀ l
ਜਰਨਲ ਆਫ ਐਕਸਪੇਰੀਮੈਂਟ ਮੈਡੀਸਿਨ ਵਿੱਚ ਪ੍ਰਕਾਸ਼ਿਤ ਸ਼ੋਧ ਦੇ ਮੁਤਾਬਿਕ, ਵਿਸ਼ੇਸ਼ਕਾਂ ਦੀ ਇੱਕ ਟੀਮ ਨੇ ਕੋਰੋਨਾ ਪੀੜਿਤਾਂ ਦੇ ਬਲੱਡ ਨਾਲ ਇਮਯੂਨ ਕੋਸ਼ਿਕਾਵਾਂ ਨੂੰ ਅਲੱਗ ਕੀਤਾ l ਸ਼ੋਧਕਰਤਾਵਾਂ ਨੇ ਕੋਸ਼ਿਕਾਵਾਂ ਵਿੱਚ ਟੀ ਸੇਲ ਰਿਸਪੇਟਰ ਅਤੇ ਕਾਈਮੇਰਿਕ ਐਨਟੀਜਨ ਰਿਸਪੇਟਰ ਲੱਭੇ l ਅਜਿਹੇ ਟੀ ਸੇਲ ਰਿਸਪੇਟਰ ਨੂੰ ਲੈਬ ਵਿੱਚ ਤਿਆ ਕੀਤਾ ਗਿਆ l ਇਸ ਨੂੰ ਸਰੀਰ ਦੇ ਇਮਯੂਨ ਸਿਸਟਮ ਵਿੱਚ ਭੇਜਿਆ ਜਾਵੇਗਾ ਜਿਹੜਾ ਕੋਰੋਨਾ ਨਾਲ ਪ੍ਰਭਾਵਿਤ ਕੋਸ਼ਿਕਾਵਾਂ ਨੂੰ ਪਹਿਚਾਣ ਕੇ ਖਤਮ ਕਰ ਦੇਵੇਗੀ l
ਮਾਹਿਰਾਂ ਦੇ ਮੁਤਾਬਿਕ, ਇਸ ਇਮਯੂਨਥੇਰੇਪੀ ਤੋਂ ਇਲਾਜ ਕਾਫੀ ਹੱਦ ਤੱਕ ਮਹਿੰਗਾ ਪਵੇਗਾ l ਵਾਇਰਸ ਦਾ ਇਸ ਤਰ੍ਹਾਂ ਇਲਾਜ ਕਰਨ ਵਿੱਚ ਵਿਸ਼ੇਸ ਤਰ੍ਹਾਂ ਦੇ ਚਿਕਿਤਸਿਕ ਉਪਕਰਨ ਅਤੇ ਅਧਿਕ ਪ੍ਰਸ਼ਿਕਸ਼ਿਤ ਸਟਾਫ ਦੀ ਜ਼ਰੂਰਤ ਹੁੰਦੀ ਹੈ l ਮਰੀਜ਼ ਦਾ ਇਲਾਜ ਕਰਨ ਵਿੱਚ ਕਿੰਨਾ ਸਮੇਂ ਲੱਗੇਗਾ, ਇਸ ਬਾਰੇ ਵਿੱਚ ਵੀ ਕੁਝ ਕਿਹਾ ਨਹੀਂ ਜਾ ਸਕਦਾ l ਟੀਮ ਇਲਾਜ ਦੀ ਲਾਗਤ ਨੂੰ ਘੱਟ ਕਰਨ ਦੇ ਲਈ ਐਂਟੀਵਾਇਰਲ ਡਰੱਗ ਅਤੇ ਟੀ ਸੈਲ ਕਾਈਮੇਰਿਕ ਐਂਟੀਜਨ ਰਿਸਪੇਟਰ ਦੇ ਕਾਮਬੀਨੇਸ਼ਨ ਤੋਂ ਵਾਇਰਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ l
ਆਮ ਤੌਰ ਤੇ ਇਨ੍ਹਾਂ ਰਿਸੇਪਟਰ ਦਾ ਇਸਤੇਮਾਲ ਕੈਂਸਰ ਇਮਯੂਨੋਥੇਰੇਪੀ ਵਿੱਚ ਕੀਤਾ ਜਾਂਦਾ ਹੈ, ਇਨ੍ਹਾਂ ਵਿੱਚ ਬਦਲਾਅ ਦੇ ਬਾਅਦ ਇਹ ਕੈਂਸਰ ਕੋਸਿਕਾਵਾਂ ਨੂੰ ਟਾਰਗੈਟ ਕਰਦੇ ਹਨ l ਆਸਾਨ ਭਾਸ਼ਾ ਵਿੱਚ ਸਮਝੀਏ ਤਾਂ ਕੋਰੋਨਾ ਦੇ ਮਾਮਲੇ ਵਿੱਚ ਕੋਸ਼ਿਕਾਵਾਂ ਨੂੰ ਇੱਕ ਤਰ੍ਹਾਂ ਦੀ ਟਰੇਨਿੰਗ ਦਿੱਤੀ ਜਾਵੇਗੀ l ਜਿਸ ਨਾਲ ਉਹ ਵਾਇਰਸ ਨੂੰ ਲੱਭ ਕੇ ਖਤਮ ਕਰ ਸਕਣ l ਵਿਗਿਆਨਿਕਾਂ ਦਾ ਦਾਅਵਾ ਹੈ ਕਿ ਇਹ ਇਲਾਜ ਦਾ ਅਸਰਦਾਰ ਤਰੀਕਾ ਸਾਬਿਤ ਹੋਵੇਗਾ ਅਤੇ ਖਾਸ ਗੱਲ ਹੈ ਕਿ ਮਰੀਜ਼ ਨੂੰ ਇਸ ਦੇ ਲਈ ਹਸਪਤਾਲ ਲਿਆਉਣ ਦੀ ਜ਼ਰੂਰਤ ਨਹੀਂ ਪਵੇਗੀ l
ਇਸ ਥੈਰੇਪੀ ਤੇ ਕੰਮ ਕਰ ਰਹੇ ਵਿਸ਼ੇਸ਼ਕ ਡਾਕਟਰ ਐਨਥਨੀ ਟੋਨੋਟੋ ਟੈਨ ਦੇ ਮੁਤਾਬਿਕ, ਕੈਂਸਰ ਦੇ ਇਲਾਜ ਦੇ ਦੌਰਾਨ ਸਰੀਰ ਦੇ ਇਮਯੂਨ ਕੋਸ਼ਿਕਾਵਾਂ ਨੂੰ ਮੋਡੀਫਾਈ ਕੀਤਾ ਜਾਂਦਾ ਹੈ ਅਤੇ ਇਹ ਕੈਂਸਰ ਕੋਸ਼ਿਕਾਵਾਂ ਨੂੰ ਲੱਭ ਕੇ ਖਤਮ ਕਰਦੀ ਹੈ l ਹਾਲਾਂਕਿ ਪ੍ਰਭਾਵ ਜਾਂ ਕਿਸੀ ਖਾਸ ਕਿਸਮ ਦੇ ਵਾਇਰਸ ਵਿੱਚ ਇਸ ਥੈਰੇਪੀ ਦਾ ਕਿੰਨਾ ਫਾਇਦਾ ਮਿਲੇਗਾ ਇਸ ਤੇ ਜ਼ਿਆਦਾ ਕੁਝ ਕਹਿਣਾ ਮੁਸ਼ਕਿਲ ਹੈ l ਡਾਕਟਰ ਐਨਥਨੀ ਦੇ ਮੁਤਾਬਿਕ, ਜੇਕਰ ਲਿਮਫੋਸਾਈਟਸ ਨੂੰ ਬਦਲਿਆ ਜਾਵੇ ਅਤ ਉਸ ਨੂੰ ਕੁਝ ਸਮੇਂ ਤੱਕ ਚਾਲੂ ਰੱਖਿਆ ਜਾਵੇ ਤਾਂ ਐਚਆਈਵੀ ਅਤੇ ਹੈਪੇਟਾਈਟਸ ਬੀ ਦੇ ਪ੍ਰਭਾਵ ਵਿੱਚ ਸਾਈਫ ਇਫੈਕਟ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ l ਰਿਸੇਪਟ ਦੀ ਮਦਦ ਨਾਲ ਕੋਰੋਨਾ ਨੂੰ ਕਿਸ ਹੱਦ ਤੱਕ ਰੋਕਿਆ ਜਾ ਸਕਦਾ ਹੈ, ਟੀਮ ਨੇ ਇਸ ਤੇ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ l